ਪੁਲਕਿਤ ਸਮਰਾਟ ਨੇ ਜ਼ੀ ਸਟੂਡੀਓਜ਼ ਨਾਲ ਆਪਣੀ ਅਗਲੀ ਫਿਲਮ ਦੀ ਕੀਤੀ ਸ਼ੁਰੂਆਤ
Tuesday, Apr 01, 2025 - 03:24 PM (IST)

ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰ ਪੁਲਕਿਤ ਸਮਰਾਟ ਨੇ ਜ਼ੀ ਸਟੂਡੀਓਜ਼ ਨਾਲ ਆਪਣੀ ਅਗਲੀ ਫਿਲਮ ਦੀ ਸ਼ੁਰੂਆਤ ਕੀਤੀ ਹੈ। ਪੁਲਕਿਤ ਸਮਰਾਟ ਲਗਾਤਾਰ ਸੁਰਖੀਆਂ 'ਚ ਹਨ। ਬਹੁਤ ਸਾਰੀਆਂ ਕਿਆਸਅਰਾਈਆਂ ਤੋਂ ਬਾਅਦ, ਹੁਣ ਖਬਰ ਹੈ ਕਿ ਉਨ੍ਹਾਂ ਨੇ ਆਪਣੀ ਅਗਲੀ ਥੀਏਟ੍ਰਿਕਲ ਫਿਲਮ ਨੂੰ ਜ਼ੀ ਸਟੂਡੀਓਜ਼ ਨਾਲ ਅਧਿਕਾਰਤ ਤੌਰ 'ਤੇ ਸਾਈਨ ਕਰ ਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਪੁਲਕਿਤ ਇਸ ਪ੍ਰੋਜੈਕਟ ਦਾ ਹਿੱਸਾ ਬਣ ਗਏ ਹਨ, ਜਿਸ ਦੀ ਸ਼ੂਟਿੰਗ ਅੱਜ ਇਕ ਸ਼ਾਨਦਾਰ ਮੁਹੂਰਤ ਸਮਾਰੋਹ ਨਾਲ ਸ਼ੁਰੂ ਹੋਈ। ਫਿਲਮ ਦੇ ਲਾਂਚ ਦੇ ਇਸ ਖਾਸ ਮੌਕੇ 'ਤੇ ਅਦਾਕਾਰ ਵੀ ਮੌਜੂਦ ਰਹੇ, ਜਿਸ ਨਾਲ ਉਨ੍ਹਾਂ ਦੇ ਨਵੇਂ ਸਫਰ ਦੀ ਸ਼ੁਰੂਆਤ ਹੋ ਗਈ। ਇਹ ਫ਼ਿਲਮ ਇੱਕ ਫੈਂਟੇਸੀ ਕਾਮਿਕ 'ਤੇ ਆਧਾਰਿਤ ਦੱਸੀ ਜਾ ਰਹੀ ਹੈ, ਜਿਸ ਦੇ 2025 ਦੇ ਅੰਤ ਤੱਕ ਰਿਲੀਜ਼ ਹੋਣ ਦੀ ਉਮੀਦ ਹੈ। ਇਸ ਨਵੀਂ ਫ਼ਿਲਮ ਦੇ ਨਾਲ, ਪੁਲਕਿਤ ਇੱਕ ਹੋਰ ਰੋਮਾਂਚਕ ਸਿਨੇਮੈਟਿਕ ਅਨੁਭਵ ਦੇ ਨਾਲ ਵੱਡੇ ਪਰਦੇ 'ਤੇ ਵਾਪਸ ਆ ਰਹੇ ਹਨ!