ਹਿੰਦੂ ਸੰਗਠਨ ਨੇ ਸਾੜੇ ਆਮਿਰ ਖਾਨ ਦੇ ਪੋਸਟਰ, ਜਾਣੋ ਕੀ ਹੈ ਪੂਰਾ ਮਾਮਲਾ
Saturday, May 28, 2022 - 12:19 PM (IST)
ਮੁੰਬਈ- ਬਾਲੀਵੁੱਡ ਅਦਾਕਾਰ ਆਮਿਰ ਖਾਨ ਇਸ ਸਮੇਂ ਆਪਣੀ ਆਉਣ ਵਾਲੀ ਫਿਲਮ 'ਲਾਲ ਸਿੰਘ ਚੱਡਾ' ਨੂੰ ਲੈ ਕੇ ਚਰਚਾ 'ਚ ਹੈ। ਫਿਲਮ 'ਚ ਉਨ੍ਹਾਂ ਦੇ ਆਪੋਜ਼ਿਟ ਕਰੀਨਾ ਕਪੂਰ ਖਾਨ ਨਜ਼ਰ ਆਵੇਗੀ। ਪ੍ਰਸ਼ੰਸਕਾਂ ਨੂੰ ਇਸ ਫਿਲਮ ਦਾ ਬ੍ਰੇਸਬਰੀ ਨਾਲ ਇੰਤਜ਼ਾਰ ਹੈ। ਇਸ ਵਿਚਾਲੇ ਫਿਲਮ ਨੂੰ ਲੈ ਕੇ ਵਿਰੋਧ ਵੀ ਸ਼ੁਰੂ ਹੋ ਗਿਆ ਹੈ। ਯੂ.ਪੀ. ਦੇ ਸੁਲਤਾਨਪੁਰ 'ਚ ਕੁਝ ਲੋਕਾਂ ਨੇ ਜਮ ਕੇ ਆਮਿਰ ਅਤੇ ਉਨ੍ਹਾਂ ਦੀ ਫਿਲਮ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇੰਨਾ ਹੀ ਨਹੀਂ ਅਦਾਕਾਰ ਦੇ ਪੋਸਟਰ ਵੀ ਫਾੜੇ ਅਤੇ ਸਾੜੇ ਜਾ ਰਹੇ ਹਨ।
ਇਸ ਰਿਪੋਰਟ ਮੁਤਾਬਕ ਸੁਲਤਾਨਪੁਰ ਦੇ ਵਿਜੇਥੁਆ ਖਾਮ 'ਚ ਹਿੰਦੂਵਾਦੀ ਸੰਗਠਨ ਨੇ ਵਿਰੋਧ ਦਰਜ ਕਰਵਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 29 ਮਈ ਜਿਸ ਦਿਨ ਆਈ.ਪੀ.ਐੱਲ. ਦਾ ਫਿਨਾਲੇ ਹੈ ਜਿਸ ਦਿਨ ਫਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਜਾਵੇਗਾ ਉਸ ਦਿਨ ਵੀ ਇਹ ਵਿਰੋਧ ਪ੍ਰਦਰਸ਼ਨ ਕਰਨਗੇ।
ਸਨਾਤਨ ਰੱਖਿਅਕ ਫੌਜ ਦੇ ਪ੍ਰਦੇਸ਼ ਉਪ ਪ੍ਰਧਾਨ ਰਾਹੁਲ ਸਿੰਘ ਦਾ ਕਹਿਣਾ ਹੈ-'ਆਮਿਰ ਖਾਨ ਨੂੰ ਆਈ.ਪੀ.ਐੱਲ. 'ਚ ਬੁਲਾਇਆ ਗਿਆ ਹੈ। ਆਮਿਰ ਹਮੇਸ਼ਾ ਭਾਰਤ ਦੀ ਸੰਸਕ੍ਰਿਤੀ ਅਤੇ ਸੱਭਿਅਤਾ ਦੇ ਖ਼ਿਲਾਫ਼ ਬੋਲਦੇ ਰਹਿੰਦੇ ਹਨ। ਇਹ ਉਹੀਂ ਆਮਿਰ ਖਾਨ ਹਨ ਜੋ ਹਿਜ਼ਾਬ ਦੇ ਸਭ ਤੋਂ ਵੱਡੇ ਸਮਰਥਕ ਹਨ। ਇੰਨਾ ਹੀ ਨਹੀਂ ਖੁਦ ਦੀ ਧੀ ਫੇਸਬੁੱਕ ਅਤੇ ਗੂਗਲ 'ਤੇ ਕਿਸ ਤਰ੍ਹਾਂ ਦੀਆਂ ਤਸਵੀਰਾਂ ਪੋਸਟ ਕਰਦੀ ਹੈ ਇਹ ਵੀ ਸਭ ਜਾਣਦੇ ਹਨ'।
ਆਪਣੀ ਗੱਲ ਜਾਰੀ ਰੱਖਦੇ ਹੋਏ ਰਾਹੁਲ ਨੇ ਕਿਹਾ-'ਇੰਨਾ ਹੀ ਨਹੀਂ, ਇਨ੍ਹਾਂ ਦੀ ਪਤਨੀ ਨੂੰ ਵੀ ਭਾਰਤ 'ਚ ਰਹਿਣ ਤੋਂ ਡਰ ਲੱਗਦਾ ਹੈ। ਅਜਿਹੇ ਲੋਕਾਂ ਨੂੰ ਸਾਡਾ ਆਈ.ਪੀ.ਐੱਲ. ਮੈਨੇਜਮੈਂਟ ਕਿੰਝ ਸੱਦਾ ਦੇ ਸਕਦਾ ਹੈ। ਇਸ ਨਾਲ ਸਾਰੇ ਸਨਾਤਨੀ ਨੂੰ ਪਰੇਸ਼ਾਨੀ ਹੈ। ਆਮਿਰ ਨੂੰ ਹਟਾਇਆ ਜਾਣਾ ਚਾਹੀਦਾ ਅਤੇ ਜੇਕਰ ਅਜਿਹਾ ਨਹੀਂ ਹੋਇਆ ਤਾਂ ਅਸੀਂ ਦਿੱਲੀ ਤੱਕ ਜਾਵਾਂਗੇ। ਅੰਦੋਲਨ ਕਰਾਂਗੇ। ਉਂਝ ਵੀ ਸਨਾਤਨ ਰੱਖਿਅਕ ਫੌਜ ਕਈ ਜ਼ਿਲ੍ਹਿਆ 'ਚ ਪ੍ਰਦਰਸ਼ਨ ਕਰ ਰਹੀ ਹੈ।
ਦੱਸ ਦੇਈਏ ਕਿ ਆਮਿਰ ਖਾਨ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਫਿਲਮ 'ਲਾਲ ਸਿੰਘ ਚੱਡਾ' ਦੀ ਉਡੀਕ ਹੈ। ਜਿਥੇ ਇਹ ਫਿਲਮ ਪਹਿਲਾਂ ਕ੍ਰਿਸਮਿਸ 2021 'ਤੇ ਅਤੇ ਫਿਰ ਵੈਸਾਖੀ, 2022 'ਤੇ ਆਉਣ ਵਾਲੀ ਸੀ ਪਰ ਉਹ ਹੁਣ ਅਗਸਤ 2022 'ਚ ਪਰਦੇ 'ਤੇ ਆਵੇਗੀ। ਰਿਲੀਜ਼ ਡੇਟ 'ਚ ਤਾਂ ਫੇਰਬਦਲ ਹੋ ਰਿਹਾ ਹੈ ਪਰ ਅਜੇ ਤੱਕ ਫਿਲਮ ਦਾ ਟ੍ਰੇਲਰ ਤੱਕ ਆਊਟ ਨਹੀਂ ਹੋਇਆ ਹੈ। ਇਸ ਦਾ ਗਾਣਾ 'ਕਹਾਣੀ' ਰਿਲੀਜ਼ ਹੋ ਚੁੱਕਾ ਹੈ ਜਿਸ ਨੂੰ ਖੂਬ ਪਸੰਦ ਕੀਤਾ ਗਿਆ ਹੈ।