ਪ੍ਰਿਅੰਕਾ-ਨਿਕ ਦੀ ਜੋੜੀ ’ਤੇ ਭਾਰਤੀ ਮੈਚਮੇਕਰ ਸੀਮਾ ਟਪਾਰੀਆ ਦਾ ਬਿਆਨ, ਕਿਹਾ- ‘ਇਹ ਪਰਫ਼ੈਕਟ ਮੈਚ ਨਹੀਂ’

Friday, Aug 12, 2022 - 02:58 PM (IST)

ਪ੍ਰਿਅੰਕਾ-ਨਿਕ ਦੀ ਜੋੜੀ ’ਤੇ ਭਾਰਤੀ ਮੈਚਮੇਕਰ ਸੀਮਾ ਟਪਾਰੀਆ ਦਾ ਬਿਆਨ, ਕਿਹਾ- ‘ਇਹ ਪਰਫ਼ੈਕਟ ਮੈਚ ਨਹੀਂ’

ਮੁੰਬਈ- ਨੈੱਟਫ਼ਲਿਕਸ ਦੀ ਪ੍ਰਸਿੱਧ ਸੀਰੀਜ਼ ਇੰਡੀਅਨ ਮੈਚਮੇਕਿੰਗ ਆਪਣੇ ਨਵੇਂ ਸੀਜ਼ਨ ਦੇ ਨਾਲ OTT ਪਲੇਟਫ਼ਾਰਮ ’ਤੇ ਵਾਪਸ ਆ ਗਈ ਹੈ। ਮੁੰਬਈ-ਅਧਾਰਤ ਮੈਚਮੇਕਰ ਸੀਮਾ ਟਪਾਰੀਆ ਜੋ ਦੁਨੀਆ ਭਰ ’ਚ ਸਿੰਗਲ ਲੋਕਾਂ ਨੂੰ ਉਨ੍ਹਾਂ ਦਾ ਸੰਪੂਰਨ ਮੈਚ ਲੱਭਣ ’ਚ ਮਦਦ ਕਰਦੀ ਹੈ, ਉਸ ਨੇ ਸ਼ੋਅ ’ਚ ਮਸ਼ਹੂਰ ਜੋੜੇ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਦੀ ਜੋੜੀ ਬਾਰੇ ਆਪਣੀ ਰਾਏ ਸਾਂਝੀ ਕੀਤੀ। 

PunjabKesari

ਇਹ ਵੀ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਮੈਨੇਜਰ ਕੁਸ਼ਲ ਦੇ ਬੰਨ੍ਹੀ ਰੱਖੜੀ, ਵੀਡੀਓ ਸਾਂਝੀ ਕਰ ਕਿਹਾ-‘ਮਿਸ ਯੂ ਸ਼ਾਹਬਾਜ਼’

ਉਸ ਨੇ ਕਿਹਾ ਕਿ ਪ੍ਰਿਅੰਕਾ ਅਤੇ ਨਿਕ ਵਿਚਕਾਰ ਉਮਰ ਦਾ ਅੰਤਰ ਬਹੁਤ ਜ਼ਿਆਦਾ ਹੈ ਅਤੇ ਇਹ ਇਕੱਠੇ ਫਿੱਟ ਨਹੀਂ ਲੱਗਦੇ। ਸੀਮਾ ਟਪਾਰੀਆ ਦਾ ਮੰਨਣਾ ਹੈ ਕਿ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਦਾ ਵਿਆਹ ਹੋ ਗਿਆ ਹੈ ਪਰ ਉਨ੍ਹਾਂ ਦਾ ਮੈਚ ਚੰਗਾ ਨਹੀਂ ਹੈ।

PunjabKesari

ਸੀਰੀਜ ਦੇ ਦੂਜੇ ਐਪੀਸੋਡ ’ਚ ਸ਼੍ਰੀਮਤੀ ਟਪਾਰੀਆ ਆਪਣੇ ਇਕ ਗਾਹਕ ਨਾਡੀਆ ਦੇ ਘਰ ਗੱਲਬਾਤ ਕਰਦੀ ਦਿਖਾਈ ਦਿੰਦੀ ਹੈ। ਗੱਲ ਕਰਦੇ ਹੋਏ, ਨਾਡੀਆ ਦੀ ਮਾਂ ਨੇ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੀ ਉਦਾਹਰਣ ਦਿੱਤੀ ਜੋ ਅਦਾਕਾਰਾ ਦੇ ਪਤੀ ਤੋਂ 11 ਸਾਲ ਵੱਡੀ ਹੈ। 

PunjabKesari

ਇਹ ਵੀ ਪੜ੍ਹੋ : ਰਾਜੂ ਸ਼੍ਰੀਵਾਸਤਵ ਨੂੰ ਅਜੇ ਤੱਕ ਨਹੀਂ ਆਇਆ ਹੋਸ਼, ਦਿਲ ਦਾ ਦੌਰਾ ਪੈਣ ਮਗਰੋਂ ਬ੍ਰੇਨ ਹੋਇਆ ਡੈਮੇਜ

ਇਸ ’ਤੇ ਸੀਮਾ ਨੇ ਆਪਣੀ ਰਾਏ ਜ਼ਾਹਰ ਕਰਦੇ ਹੋਏ ਕਿਹਾ ਕਿ ‘ਮੈਨੂੰ ਨਹੀਂ ਲੱਗਦਾ ਕਿ ਇਹ ਚੰਗਾ ਮੈਚ ਹੈ। ਇਹ ਕਹਿਣਾ ਬਹੁਤ ਦੁਖ ਦੀ ਗੱਲ ਹੈ। ਉਨ੍ਹਾਂ ਨੇ ਵਿਆਹ ਕਰਵਾ ਲਿਆ, ਪਰ ਇਹ ਚੰਗਾ ਮੈਚ ਨਹੀਂ ਹੈ। ਉਹ ਪ੍ਰਿਅੰਕਾ ਦੇ ਸਾਹਮਣੇ ਉਹ ਬਹੁਤ ਛੋਟਾ ਦਿਖਾਈ ਦਿੰਦਾ ਹੈ ਅਤੇ ਉਹ ਵੱਡੀ ਦਿਖਾਈ ਦਿੰਦੀ ਹੈ।’


author

Shivani Bassan

Content Editor

Related News