ਪ੍ਰਿਯੰਕਾ ਚੋਪੜਾ ਨੇ ਸਾਂਝੀਆਂ ਕੀਤੀਆਂ ਖੂਬਸੂਰਤ ਫੋਟੋਆਂ
Sunday, May 17, 2026 - 03:21 PM (IST)
ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਸੋਸ਼ਲ ਮੀਡੀਆ 'ਤੇ ਖੂਬਸੂਰਤ ਫੋਟੋਆਂ ਸਾਂਝੀਆਂ ਕੀਤੀਆਂ ਹਨ। ਪ੍ਰਿਯੰਕਾ ਚੋਪੜਾ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਰਹਿੰਦੀ ਹੈ। ਆਪਣੇ ਵਰਕ ਫਰੰਟ ਤੋਂ ਇਲਾਵਾ, ਉਹ ਆਪਣੀ ਨਿੱਜੀ ਜ਼ਿੰਦਗੀ ਦੇ ਪਲ ਵੀ ਇੱਥੇ ਸਾਂਝੇ ਕਰਦੀ ਹੈ। ਉਸਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਕਈ ਫੋਟੋਆਂ ਸ਼ਾਮਲ ਹਨ। ਪ੍ਰਿਯੰਕਾ ਚੋਪੜਾ ਦੀਆਂ ਇਹ ਫੋਟੋਆਂ ਉਸਦੇ ਪਿਛਲੇ ਹਫ਼ਤੇ ਦੀਆਂ ਝਲਕੀਆਂ ਹਨ।
ਫੋਟੋਆਂ ਵਿੱਚ ਉਨ੍ਹਾਂ ਦੀ ਧੀ ਮਾਲਤੀ ਵੀ ਦਿਖਾਈ ਦੇ ਰਹੀ ਹੈ। ਇਸ ਤੋਂ ਇਲਾਵਾ ਕੁੱਝ ਰੈਂਡਮ ਫੋਟੋਆਂ ਵੀ ਹਨ, ਜਿਨ੍ਹਾਂ ਵਿਚ ਉਹ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਂਦੀ ਨਜ਼ਰ ਆਈ। ਪ੍ਰਿਯੰਕਾ ਨੇ ਫੋਟੋਆਂ ਨੂੰ ਕੈਪਸ਼ਨ ਦਿੱਤੀ, "ਇਹ ਮੇਰੇ ਲਈ ਇੱਕ ਨਵੇਂ ਦੌਰ ਦੀ ਸ਼ੁਰੂਆਤ ਹੈ।" ਇਸ ਤੋਂ ਇਲਾਵਾ ਪ੍ਰਿਯੰਕਾ ਚੋਪੜਾ ਆਪਣੇ ਦੋਸਤਾਂ ਨਾਲ ਮਸਤੀ ਕਰਦੀ ਵੀ ਦਿਸੀ। ਫੋਟੋਆਂ ਵਿੱਚ ਪ੍ਰਿਯੰਕਾ ਚੋਪੜਾ ਦੀ ਪਿਆਰੀ ਧੀ, ਮਾਲਤੀ ਮੈਰੀ ਦੀਆਂ ਗ੍ਰੀਟਿੰਗ ਕਾਰਡ ਬਣਾਉਣ ਦੀਆਂ ਝਲਕਾਂ ਵੀ ਸ਼ਾਮਲ ਹਨ।
