ਪ੍ਰਿੰਸ ਨਰੂਲਾ - ਯੁਵਿਕਾ ਚੌਧਰੀ ਬਣੇ ਮਾਤਾ-ਪਿਤਾ

Monday, Oct 21, 2024 - 05:49 AM (IST)

ਪ੍ਰਿੰਸ ਨਰੂਲਾ - ਯੁਵਿਕਾ ਚੌਧਰੀ ਬਣੇ ਮਾਤਾ-ਪਿਤਾ

ਮੁੰਬਈ- ਮਸ਼ਹੂਰ ਟੀ.ਵੀ. ਜੋੜਾ ਯੁਵਿਕਾ ਚੌਧਰੀ ਅਤੇ ਪ੍ਰਿੰਸ ਨਰੂਲਾ ਇੱਕ ਖੂਬਸੂਰਤ ਬੱਚੀ ਦੇ ਮਾਤਾ-ਪਿਤਾ ਬਣ ਗਏ ਹਨ। ਜੋੜੇ ਦੇ ਇੱਕ ਨਜ਼ਦੀਕੀ ਸੂਤਰ ਨੇ ਦੱਸਿਆ ਕਿ 'ਯੁਵਿਕਾ ਨੇ ਬੀਤੀ ਸ਼ਾਮ ਇੱਕ ਧੀ ਨੂੰ ਜਨਮ ਦਿੱਤਾ ਹੈ।' ਇਹ ਖਬਰ  ਉਨ੍ਹਾਂ ਦੀ ਜ਼ਿੰਦਗੀ 'ਚ ਇਕ ਨਵਾਂ ਅਧਿਆਏ ਲੈ ਕੇ ਆਈ ਹੈ। ਅਦਾਕਾਰ ਨੇ ਵੀ ਆਪਣੇੇ ਸੋਸ਼ਲ ਮੀਡੀਆ 'ਤੇ ਸਟੋਰੀ ਸਾਂਝੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਪ੍ਰਿੰਸ ਦੇ ਪਿਤਾ ਜੋਗਿੰਦਰ ਨਰੂਲਾ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ -ਇਸ ਅਦਾਕਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਹੋਇਆ ਮਾਂ ਦਾ ਦਿਹਾਂਤ

ਉਨ੍ਹਾਂ ਨੇ ਕਿਹਾ ਕਿ “ਅਸੀਂ ਬਹੁਤ ਖੁਸ਼ ਹਾਂ,” । ਯੁਵਿਕਾ ਅਤੇ ਪ੍ਰਿੰਸ ਦੀ ਪ੍ਰੇਮ ਕਹਾਣੀ 2015 'ਚ ਰਿਐਲਿਟੀ ਟੀ.ਵੀ. ਸ਼ੋਅ 'ਬਿੱਗ ਬੌਸ 9' ਦੇ ਸੈੱਟ ਤੋਂ ਸ਼ੁਰੂ ਹੋਈ ਸੀ। ਉਨ੍ਹਾਂ ਦੀ ਦੋਸਤੀ ਰੋਮਾਂਸ 'ਚ ਬਦਲ ਗਈ ਅਤੇ ਉਨ੍ਹਾਂ ਨੇ 2016 'ਚ ਮੰਗਣੀ ਕਰ ਲਈ। ਦੋ ਸਾਲਾਂ ਬਾਅਦ, ਉਸ ਨੇ 2018 ਵਿਆਹ ਕਰ ਲਿਆ। ਪਿਛਲੇ ਇੱਕ ਇੰਟਰਵਿਊ 'ਚ ਯੁਵਿਕਾ ਨੇ ਪਰਿਵਾਰ ਸ਼ੁਰੂ ਕਰਨ ਬਾਰੇ ਗੱਲ ਕੀਤੀ ਸੀ ਅਤੇ ਕਿਹਾ ਸੀ, 'ਅਸੀਂ ਦੋਵੇਂ ਇਹ ਨਵੀਂ ਜ਼ਿੰਮੇਵਾਰੀ ਲੈਣ ਲਈ ਤਿਆਰ ਹਾਂ ਅਤੇ ਜ਼ਿੰਦਗੀ ਦੇ ਇਸ ਖੂਬਸੂਰਤ ਪੜਾਅ ਦਾ ਅਨੁਭਵ ਕਰਨ ਲਈ ਉਤਸ਼ਾਹਿਤ ਹਾਂ।'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News