ਪ੍ਰਾਈਮ ਵੀਡੀਓ ਨੇ ਜਾਰੀ ਕੀਤਾ ‘ਦਿ ਰਿਵੋਲਿਊਸ਼ਨਰੀਜ਼’ ਦਾ ਜੋਸ਼ ਤੇ ਰੋਮਾਂਚ ਨਾਲ ਭਰਪੂਰ ਟ੍ਰੇਲਰ
Thursday, Aug 27, 2026 - 10:32 AM (IST)
ਮੁੰਬਈ - ਐਕਸਕਲੂਸਿਵ ਓਰਿਜਨਲਸ ਲਈ ਭਾਰਤ ਦੀ ਸਭ ਤੋਂ ਵੱਡੀ ਸਟ੍ਰੀਮਿੰਗ ਸਰਵਿਸ, ਪ੍ਰਾਈਮ ਵੀਡੀਓ ਨੇ ਮਚ-ਅਵੇਟਿਡ ਹਿੰਦੀ ਓਰਿਜਨਲ ਸੀਰੀਜ਼ ‘ਦ ਰਿਵੋਲਿਊਸ਼ਨਰੀਜ਼’ ਦਾ ਟ੍ਰੇਲਰ ਜਾਰੀ ਕੀਤਾ। ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਤੇ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਪਿਛੋਕੜ ’ਤੇ ਅਧਾਰਿਤ ਇਹ ਇਤਿਹਾਸਕ ਡਰਾਮਾ ਪ੍ਰਸਿੱਧ ਫਿਲਮਮੇਕਰ ਨਿਖਿਲ ਅਡਵਾਨੀ ਵੱਲੋਂ ਨਿਰਦੇਸ਼ਿਤ ਤੇ ਸੀਰੀਜ਼ ਦੇ ਰੂਪ ’ਚ ਨਿਰਮਿਤ ਕੀਤਾ ਗਿਆ ਹੈ।
ਇਸ ਦਾ ਨਿਰਮਾਣ ਮੋਨੀਸ਼ਾ ਅਡਵਾਨੀ ਤੇ ਮਧੂ ਭੋਜਵਾਨੀ ਨੇ ਐਮੇ ਐਂਟਰਟੇਨਮੈਂਟ ਦੇ ਬੈਨਰ ਹੇਠ ਕੀਤਾ ਹੈ। ਸੀਰੀਜ਼ ਸੰਜੀਵ ਸਾਨੀਆਲ ਦੀ ਚਰਚਿਤ ਕਿਤਾਬ ‘ਰਿਵੋਲਿਊਸ਼ਨਰੀਜ਼ : ਦਿ ਅਦਰ ਸਟੋਰੀ ਆਫ਼ ਹਾਉ ਇੰਡੀਆ ਵਾਨ ਇਟਸ ਫ੍ਰੀਡਮ’ ’ਤੇ ਅਧਾਰਿਤ ਹੈ। ਸੀਰੀਜ਼ ਦੀ ਪਟਕਥਾ ਸੰਯੁਕਤਾ ਚਾਵਲਾ ਸ਼ੇਖ, ਅਕਸ਼ਿਤਾ ਵਧਵਾਨਾ, ਸ਼ੋਭਿਤ ਨਾਰੰਗ ਤੇ ਰੁਤਵੀ ਮਹਿਤਾ ਨੇ ਲਿਖੀ ਹੈ।
‘ਦਿ ਰਿਵੋਲਿਊਸ਼ਨਰੀਜ਼’ ’ਚ ਭੁਵਨ ਬਾਮ, ਰੋਹਿਤ ਸਰਾਫ਼, ਪ੍ਰਤਿਭਾ ਰਾਂਟਾ ਤੇ ਗੁਰਫ਼ਤਿਹ ਪੀਰਜ਼ਾਦਾ ਮੁੱਖ ਭੂਮਿਕਾਵਾਂ ’ਚ ਹਨ। ਉੱਥੇ ਹੀ, ਜੇਸਨ ਸ਼ਾਹ, ਪਾਓਲੀ ਡੈਮ ਤੇ ਟੋਟਾ ਰਾਏ ਚੌਧਰੀ ਮਹੱਤਵਪੂਰਨ ਭੂਮਿਕਾਵਾਂ ’ਚ ਨਜ਼ਰ ਆਉਣਗੇ। ਇਸ ਦਾ ਪ੍ਰੀਮੀਅਰ 11 ਸਤੰਬਰ ਨੂੰ ਵਿਸ਼ੇਸ਼ ਤੌਰ ’ਤੇ ਪ੍ਰਾਈਮ ਵੀਡੀਓ ’ਤੇ ਹੋਵੇਗਾ। ਇਹ ਸੀਰੀਜ਼ ਭਾਰਤ ’ਚ ਹਿੰਦੀ ’ਚ ਮੁਹੱਈਆ ਹੋਵੇਗੀ ਤੇ ਇਸ ਦੇ ਤਾਮਿਲ, ਤੇਲਗੂ, ਮਲਿਆਲਮ, ਕੰਨੜ ਤੇ ਬੰਗਾਲੀ ’ਚ ਡਬ ਵੀਡੀਓ ਐਡੀਸ਼ਨ ਵੀ ਹੋਣਗੇ।
