7 ਸਾਲਾਂ ਬਾਅਦ ਪ੍ਰਭਾਸ ਨੇ ਬਦਲੀ ਇੰਸਟਾਗ੍ਰਾਮ ਡੀਪੀ, ''ਫੌਜੀ'' ਦੇ ਪੋਸਟਰ ਨੇ ਮਚਾਈ ਹਲਚਲ

Friday, Aug 14, 2026 - 02:07 PM (IST)

7 ਸਾਲਾਂ ਬਾਅਦ ਪ੍ਰਭਾਸ ਨੇ ਬਦਲੀ ਇੰਸਟਾਗ੍ਰਾਮ ਡੀਪੀ, ''ਫੌਜੀ'' ਦੇ ਪੋਸਟਰ ਨੇ ਮਚਾਈ ਹਲਚਲ

ਮੁੰਬਈ (ਏਜੰਸੀ) - ਪੈਨ-ਇੰਡੀਆ ਸੁਪਰਸਟਾਰ ਪ੍ਰਭਾਸ ਨੇ ਲਗਭਗ 7 ਸਾਲਾਂ ਬਾਅਦ ਆਪਣੀ ਇੰਸਟਾਗ੍ਰਾਮ ਪ੍ਰੋਫਾਈਲ ਤਸਵੀਰ ਬਦਲ ਦਿੱਤੀ ਹੈ। ਉਨ੍ਹਾਂ ਦੀ ਨਵੀਂ ਡੀਪੀ ਵਿੱਚ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਫੌਜੀ' ਦਾ ਪੋਸਟਰ ਨਜ਼ਰ ਆ ਰਿਹਾ ਹੈ। ਇਸ ਬਦਲਾਅ ਨੇ ਸੋਸ਼ਲ ਮੀਡੀਆ 'ਤੇ ਫਿਲਮ ਬਾਰੇ ਚਰਚਾ ਛੇੜ ਦਿੱਤੀ ਹੈ। ਪ੍ਰਭਾਸ 'ਫੌਜੀ' ਵਿੱਚ ਬੇਹੱਦ ਦਮਦਾਰ ਅਤੇ ਇੰਟੈਂਸ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਹਾਲ ਹੀ ਵਿੱਚ ਜਾਰੀ ਕੀਤੇ ਗਏ ਪੋਸਟਰ ਵਿੱਚ ਉਹ ਖੂਨ ਨਾਲ ਲਥਪਥ ਨਜ਼ਰ ਆ ਰਹੇ ਹਨ। ਇੱਕ ਚੱਟਾਨ 'ਤੇ ਬੈਠੇ ਪ੍ਰਭਾਸ ਕੋਲ ਕਈ ਲਾਸ਼ਾਂ ਅਤੇ ਉਨ੍ਹਾਂ ਦੇ ਹੱਥ ਵਿੱਚ ਬੰਦੂਕ ਫੜ੍ਹੀ ਨਜ਼ਰ ਆ ਰਹੀ ਹੈ। ਉਨ੍ਹਾਂ ਦਾ ਇਹ ਖਤਰਨਾਕ ਅਵਤਾਰ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ।

PunjabKesari

'ਫੌਜੀ' ਦਾ ਨਿਰਦੇਸ਼ਨ 'ਸੀਤਾ ਰਮਨ' ਫੇਮ ਹਨੂ ਰਾਘਵਪੁਡੀ ਦੁਆਰਾ ਕੀਤਾ ਗਿਆ ਹੈ। ਇਹ ਫਿਲਮ ਨਵੀਨ ਯੇਰਨੇਨੀ ਅਤੇ ਵਾਈ. ਰਵੀ ਸ਼ੰਕਰ ਦੁਆਰਾ ਮਾਈਥਰੀ ਮੂਵੀ ਮੇਕਰਜ਼ ਦੇ ਬੈਨਰ ਹੇਠ, ਭੂਸ਼ਣ ਕੁਮਾਰ ਦੇ ਸਹਿਯੋਗ ਨਾਲ ਬਣਾਈ ਗਈ ਹੈ। ਟੀ-ਸੀਰੀਜ਼ ਫਿਲਮਜ਼ ਇਸਨੂੰ ਪੇਸ਼ ਕਰ ਕਰ ਰਿਹਾ ਹੈ। 'ਫੌਜੀ' ਇੱਕ ਸ਼ਾਨਦਾਰ ਪੀਰੀਅਡ ਡਰਾਮਾ ਹੈ ਜੋ ਪ੍ਰਭਾਸ ਨੂੰ ਇੱਕ ਵਿਲੱਖਣ ਅਤੇ ਦਮਦਾਰ ਭੂਮਿਕਾ ਵਿੱਚ ਪੇਸ਼ ਕਰੇਗੀ। ਪ੍ਰਭਾਸ, ਮਾਈਥਰੀ ਮੂਵੀ ਮੇਕਰਸ ਅਤੇ ਹਨੂ ਰਾਘਵਪੁਡੀ ਦੇ ਇਸ ਸਹਿਯੋਗ ਨੂੰ ਲੈ ਕੇ ਦਰਸ਼ਕ ਉਤਸ਼ਾਹਿਤ ਹਨ। ਇਹ ਫਿਲਮ 3 ਦਸੰਬਰ, 2026 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

PunjabKesari


author

cherry

Content Editor

Related News