ਪੂਨਮ ਪਾਂਡੇ ਦਾ ਪਤੀ ਸੈਮ ਗ੍ਰਿਫ਼ਤਾਰ, 2 ਹਫ਼ਤੇ ਪਹਿਲਾਂ ਹੋਇਆ ਸੀ ਵਿਆਹ

2020-09-23T09:49:12.963

ਮੁੰਬਈ (ਬਿਊਰੋ) — ਅਦਾਕਾਰਾ ਤੇ ਮਾਡਲ ਪੂਨਮ ਪਾਂਡੇ ਸੋਸ਼ਲ ਮੀਡੀਆ 'ਤੇ ਹਮੇਸ਼ਾ ਹੀ ਆਪਣੀਆਂ ਬੋਲਡ ਤਸਵੀਰਾਂ ਤੇ ਵੀਡੀਓਜ਼ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਅਦਾਕਾਰਾ ਨੇ ਹਾਲ ਹੀ 'ਚ ਪ੍ਰੇਮੀ ਸੈਮ ਬਾਂਬੇ ਨਾਲ ਵਿਆਹ ਕਰਵਾਇਆ ਸੀ। ਅਜਿਹਾ ਮੰਨਿਆ ਜਾ ਰਿਹਾ ਸੀ ਕਿ ਅਦਾਕਾਰਾ ਨੇ ਖ਼ੁਦ ਨੂੰ ਸੈਟਲ ਕਰਨ ਦਾ ਫ਼ੈਸਲਾ ਲਿਆ ਹੈ। ਹੁਣ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਪੂਨਮ ਪਾਂਡੇ ਨੇ ਪਤੀ 'ਤੇ ਕੁੱਟਮਾਰ ਦਾ ਦੋਸ਼ ਲਾ ਦਿੱਤਾ ਹੈ। ਪੂਨਮ ਨੇ ਪਤੀ ਸੈਮ 'ਤੇ ਕੁੱਟਮਾਰ ਤੇ ਧਮਕੀ ਦੇਣ ਦਾ ਦੋਸ਼ ਲਾਇਆ ਹੈ, ਜਿਸ ੋਤੋਂ ਬਾਅਦ ਸੈਮ ਨੂੰ ਗੋਆ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਖਬਰਾਂ ਦੀ ਮੰਨੀਏ ਤਾਂ ਇਹ ਮਾਮਲਾ ਸੋਮਵਾਰ ਰਾਤ ਦਾ ਹੈ। ਦਰਜ ਸ਼ਿਕਾਇਤ ਮੁਤਾਬਕਸ ਦੱਖਣ ਗੋਆ ਦੇ ਇਕ ਪਿੰਡ 'ਚ ਪੂਨਮ ਪਾਂਡੇ ਕਿਸੇ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਸੀ। ਇਹ ਘਟਨਾ ਉਸੇ ਦੌਰਾਨ ਦੀ ਹੈ। ਕਾਨਾਕੋਨਾ ਪੁਲਸ ਥਾਣੇ ਦੇ ਇੰਸਪੈਕਟਰ ਤੁਕਾਰਾਮ ਚਹਾਣ ਦੀ ਮੰਨੀਏ ਤਾਂ ਪੂਨਮ ਨੇ ਆਪਣੀ ਸ਼ਿਕਾਇਤ 'ਚ ਕਿਹਾ ਹੈ ਕਿ ਸੋਮਵਾਰ ਰਾਤ ਉਸ ਦੇ ਪਤਨੀ ਨੇ ਉਸ ਨਾਲ ਕੁੱਟਮਾਰ ਕੀਤਾ। ਇਸ ਤੋਂ ਇਲਾਵਾ ਸੈਮ ਨੇ ਉਸ ਨੂੰ ਧਮਕੀ ਵੀ ਦਿੱਤੀ ਹੈ।

ਪੀ. ਟੀ. ਆਈ. ਦੀ ਰਿਪੋਰਟ ਮੁਤਾਬਕ, ਗ੍ਰਿਫ਼ਤਾਰ ਹੋਣ ਤੋਂ ਬਾਅਦ ਸੈਮ ਦਾ ਹੁਣ ਮੈਡੀਕਲ ਟੈਸਟ ਕੀਤਾ ਜਾਵੇਗਾ, ਜਿਸ ਤੋਂ ਬਾਅਦ ਸੈਮ ਦੀ ਕੋਰਟ 'ਚ ਪੇਸ਼ੀ ਹੋਵੇਗੀ।


sunita

Content Editor

Related News