ਪੂਜਾ ਭੱਟ ਨੇ ਬੌਬੀ ਦਿਓਲ ਨਾਲ ਬ੍ਰੇਕਅੱਪ ''ਤੇ ਪਹਿਲੀ ਵਾਰ ਤੋੜੀ ਚੁੱਪ, ਕਿਹਾ- ਪਿਆਰ ਸੀ ਪਰ...

Friday, May 29, 2026 - 11:09 AM (IST)

ਪੂਜਾ ਭੱਟ ਨੇ ਬੌਬੀ ਦਿਓਲ ਨਾਲ ਬ੍ਰੇਕਅੱਪ ''ਤੇ ਪਹਿਲੀ ਵਾਰ ਤੋੜੀ ਚੁੱਪ, ਕਿਹਾ- ਪਿਆਰ ਸੀ ਪਰ...

ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਅਦਾਕਾਰਾ ਅਤੇ ਫਿਲਮ ਮੇਕਰ ਪੂਜਾ ਭੱਟ ਨੇ ਅਦਾਕਾਰ ਬੌਬੀ ਦਿਓਲ ਨਾਲ ਆਪਣੇ ਪੁਰਾਣੇ ਰਿਸ਼ਤੇ ਨੂੰ ਲੈ ਕੇ ਖੁੱਲ੍ਹ ਕੇ ਗੱਲ ਕੀਤੀ ਹੈ। ਇੱਕ ਤਾਜ਼ਾ ਇੰਟਰਵਿਊ ਵਿੱਚ ਪੂਜਾ ਨੇ ਬੌਬੀ ਦਿਓਲ ਨਾਲ ਬਿਤਾਏ ਸਮੇਂ ਨੂੰ ਆਪਣੀ ਜ਼ਿੰਦਗੀ ਦਾ ਇੱਕ 'ਜਾਦੂਈ ਦੌਰ' ਦੱਸਿਆ ਹੈ, ਪਰ ਨਾਲ ਹੀ ਬ੍ਰੇਕਅੱਪ ਦੀ ਵਜ੍ਹਾ ਦੱਸਣ ਤੋਂ ਸਾਫ਼ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ: "ਇੱਕੋ ਸਮੇਂ ਕਈ ਮਰਦਾਂ ਨਾਲ ਰਹੇ ਸਬੰਧ..."; ਮਸ਼ਹੂਰ ਅਦਾਕਾਰਾ ਦਾ ਵੱਡਾ ਖੁਲਾਸਾ

PunjabKesari

ਪੂਜਾ ਭੱਟ ਨੇ ਸਵੀਕਾਰ ਕੀਤਾ ਕਿ ਉਹ ਅਤੇ ਬੌਬੀ ਦਿਓਲ ਇੱਕ ਦੂਜੇ ਨਾਲ ਰਿਸ਼ਤੇ ਵਿੱਚ ਸਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਬੌਬੀ ਨਾਲ ਪਿਆਰ ਕਰਦੀ ਸੀ, ਤਾਂ ਉਨ੍ਹਾਂ ਮੁਸਕਰਾਉਂਦੇ ਹੋਏ ਕਿਹਾ, 'ਬਿਲਕੁਲ, ਉਨ੍ਹਾਂ ਨਾਲ ਪਿਆਰ ਕਿਉਂ ਨਹੀਂ ਹੋਵੇਗਾ? ਉਹ ਮੇਰੀ ਜ਼ਿੰਦਗੀ ਦਾ ਇੱਕ ਬਹੁਤ ਹੀ ਜਾਦੂਈ ਸਮਾਂ ਸੀ ਅਤੇ ਉਹ ਬਹੁਤ ਚੰਗੇ ਇਨਸਾਨ ਹਨ, ਜਿਨ੍ਹਾਂ ਨਾਲ ਰਹਿਣਾ ਮੈਨੂੰ ਚੰਗਾ ਲੱਗਦਾ ਸੀ।'

ਇਹ ਵੀ ਪੜ੍ਹੋ: ਬਾਲੀਵੁੱਡ 'ਚ 'ਧੁਰੰਦਰ' ਫੇਮ ਰਣਵੀਰ ਸਿੰਘ ਦਾ ਬਾਈਕਾਟ ! ਅਦਾਕਾਰ ਦਾ ਪਹਿਲਾ ਬਿਆਨ ਆਇਆ ਸਾਹਮਣੇ

PunjabKesari

ਬ੍ਰੇਕਅੱਪ ਬਾਰੇ ਪੁੱਛੇ ਜਾਣ 'ਤੇ ਪੂਜਾ ਨੇ ਕਿਹਾ ਉਹ ਅਤੇ ਬੌਬੀ ਸਮੇਂ ਦੇ ਨਾਲ-ਨਾਲ ਵੱਖ-ਵੱਖ ਦਿਸ਼ਾਵਾਂ ਵਿਚ ਅੱਗੇ ਵਧ ਗਏ। ਉਨ੍ਹਾਂ ਨੇ ਆਪਣੇ ਬ੍ਰੇਕਅੱਪ ਦਾ ਕਾਰਨ ਦੱਸਣ ਤੋਂ ਸਾਫ ਇਨਕਾਰ ਕਰਦਿਆਂ ਬੇਹੱਦ ਹੀ ਸਮਝਦਾਰੀ ਅਤੇ ਸਨਮਾਨ ਨਾਲ ਜਵਾਬ ਦਿੰਦਿਆਂ ਕਿਹਾ ਕਿ ਉਹ ਅੱਜ ਦੇ ਸਮੇਂ ਵਿੱਚ ਆਪਣੇ ਬ੍ਰੇਕਅੱਪ ਦਾ ਤਮਾਸ਼ਾ ਨਹੀਂ ਬਣਾਉਣਾ ਚਾਹੁੰਦੀ। ਰਿਸ਼ਤਾ ਉਦੋਂ ਤੱਕ ਚੱਲਿਆ ਜਦੋਂ ਤੱਕ ਉਸ ਨੇ ਚੱਲਣਾ ਸੀ।

ਇਹ ਵੀ ਪੜ੍ਹੋ: ਤਰੁਣ ਚੁੱਘ ਦੀ ਨਸ਼ਾ ਛੁਡਾਊ ਮੁਹਿੰਮ ਨਾਲ ਜੁੜੇ ਹਨੀ ਸਿੰਘ, ਸੁਨਹਿਰਾ ਪੰਜਾਬ ਬਣਾਉਣ ਦਾ ਲਿਆ ਸੰਕਲਪ

PunjabKesari

ਪੂਜਾ ਨੇ ਕਿਹਾ, ਮੈਨੂੰ ਨਹੀਂ ਲੱਗਦਾ ਕਿ ਅੱਜ ਬੈਠ ਕੇ ਇਸ ਗੱਲ 'ਤੇ ਚਰਚਾ ਕਰਨਾ ਸਹੀ ਹੋਵੇਗਾ ਕਿ ਸਾਡਾ ਰਿਸ਼ਤਾ ਕਿਉਂ ਟੁੱਟਿਆ। ਅੱਜ ਬੌਬੀ ਵਿਆਹੇ ਹੋਏ ਹਨ, ਉਨ੍ਹਾਂ ਦੇ ਬੱਚੇ ਹਨ ਅਤੇ ਉਹ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹਨ। ਮੈਂ ਉਨ੍ਹਾਂ ਲਈ ਬਹੁਤ ਖੁਸ਼ ਹਾਂ।

ਇਹ ਵੀ ਪੜ੍ਹੋ: ਵਿਆਹ ਦੇ 10 ਸਾਲ ਬਾਅਦ ਮਾਂ ਬਣੀ ਮਸ਼ਹੂਰ ਅਦਾਕਾਰਾ ! ਜੁੜਵਾ ਪੁੱਤਰਾਂ ਨੂੰ ਦਿੱਤਾ ਜਨਮ

ਦੱਸ ਦੇਈਏ ਕਿ ਬੌਬੀ ਦਿਓਲ ਨੇ ਸਾਲ 1996 ਵਿੱਚ ਤਾਨਿਆ ਦਿਓਲ ਨਾਲ ਵਿਆਹ ਕੀਤਾ ਸੀ ਅਤੇ ਅੱਜ ਉਹ ਆਪਣੀ ਪਰਿਵਾਰਕ ਤੇ ਪੇਸ਼ੇਵਰ ਜ਼ਿੰਦਗੀ ਵਿੱਚ ਬਹੁਤ ਸਫਲ ਹਨ। ਦੂਜੇ ਪਾਸੇ ਪੂਜਾ ਭੱਟ ਨੇ 2003 ਵਿੱਚ ਮਨੀਸ਼ ਮਖੀਜਾ ਨਾਲ ਵਿਆਹ ਕੀਤਾ ਸੀ, ਪਰ 11 ਸਾਲਾਂ ਬਾਅਦ ਉਹ ਵੱਖ ਹੋ ਗਏ।

ਇਹ ਵੀ ਪੜ੍ਹੋ: 'ਮਰੀ ਹੋਈ ਧੀ ਨਾਲੋਂ ਤਲਾਕਸ਼ੁਦਾ ਧੀ ਤਾਂ ਚੰਗੀ ਐ': ਟਵਿਸ਼ਾ ਸ਼ਰਮਾ ਮੌਤ ਮਾਮਲੇ 'ਚ CBI ਜਾਂਚ ਦੇ ਹੁਕਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News