ਪੂਜਾ ਬੇਦੀ ਹੋਈ ਕੋਰੋਨਾ ਪਾਜ਼ੇਟਿਵ, ਕਿਹਾ– ‘ਸਾਵਧਾਨੀ ਦੀ ਜ਼ਰੂਰਤ, ਘਬਰਾਉਣ ਦੀ ਨਹੀਂ’

Tuesday, Oct 19, 2021 - 10:19 AM (IST)

ਪੂਜਾ ਬੇਦੀ ਹੋਈ ਕੋਰੋਨਾ ਪਾਜ਼ੇਟਿਵ, ਕਿਹਾ– ‘ਸਾਵਧਾਨੀ ਦੀ ਜ਼ਰੂਰਤ, ਘਬਰਾਉਣ ਦੀ ਨਹੀਂ’

ਮੁੰਬਈ (ਬਿਊਰੋ)– ਟੀਕਾਕਰਨ ਦਾ ਵਿਰੋਧ ਕਰਨ ਵਾਲੀ ਅਦਾਕਾਰਾ ਪੂਜਾ ਬੇਦੀ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ ਹੈ। ਪੂਜਾ ਨੇ ਕਿਹਾ ਕਿ ਉਹ ਆਪਣੀ ਰੱਖਿਆ ਪ੍ਰਣਾਲੀ ਤੇ ਇਲਾਜ ਦੇ ਬਦਲਵੇਂ ਵਸੀਲਿਆਂ ਦੇ ਜ਼ਰੀਏ ਖ਼ੁਦ ਨੂੰ ਸਿਹਤਯਾਬ ਕਰੇਗੀ।

ਪੂਜਾ ਨੇ ਇੰਟਰਨੈੱਟ ਮੀਡੀਆ ਇੰਸਟਾਗ੍ਰਾਮ ’ਤੇ ਐਤਵਾਰ ਸ਼ਾਮ ਵੀਡੀਓ ਸੰਦੇਸ਼ ’ਚ ਕਿਹਾ ਕਿ ਉਸ ਦੇ ਮੰਗੇਤਰ ਮਾਨੇਕ ਕੰਟ੍ਰੈਕਟਰ ਤੇ ਉਸ ਦੇ ਘਰੇਲੂ ਨੌਕਰ ਨੂੰ ਵੀ ਇਨਫੈਕਟਿਡ ਪਾਇਆ ਗਿਆ ਹੈ। ਪੂਜਾ ਨੇ ਇਹ ਵੀ ਕਿਹਾ ਕਿ ਵੈਕਸੀਨ ਨਾ ਲਗਵਾਉਣ ਦਾ ਫ਼ੈਸਲਾ ਉਸ ਦਾ ਆਪਣਾ ਸੀ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਯੁਵਿਕਾ ਚੌਧਰੀ ਨੂੰ ਹਰਿਆਣਾ ਪੁਲਸ ਨੇ ਕੀਤਾ ਗ੍ਰਿਫ਼ਤਾਰ, 24 ਨਵੰਬਰ ਨੂੰ ਹਾਈ ਕੋਰਟ 'ਚ ਹੋਵੇਗੀ ਸੁਣਵਾਈ

ਹਰ ਕਿਸੇ ਨੂੰ ਆਪਣੇ ਬਾਰੇ ਫ਼ੈਸਲਾ ਕਰਨ ਦਾ ਅਧਿਕਾਰ ਹੈ। ਉਸ ਨੇ ਕਿਹਾ ਕਿ ਉਸ ਦੀ ਸਿਹਤ ਨੂੰ ਲੈ ਕੇ ਚਿੰਤਾ ਕਰਨ ਦੀ ਲੋੜ ਨਹੀਂ ਹੈ।

 
 
 
 
 
 
 
 
 
 
 
 
 
 
 
 

A post shared by POOJA BEDI (@poojabediofficial)

ਮਸ਼ਹੂਰ ਅਦਾਕਾਰ ਕਬੀਰ ਬੇਦੀ ਤੇ ਸ਼ਾਸਤਰੀ ਡਾਂਸਰ ਪਰੋਤਿਮਾ ਬੇਦੀ ਦੀ 51 ਸਾਲਾ ਬੇਟੀ ਪੂਜਾ 1992 ’ਚ ਆਈ ਫ਼ਿਲਮ ‘ਜੋ ਜੀਤਾ ਵਹੀ ਸਿਕੰਦਰ’ ਤੋਂ ਸੁਰਖ਼ੀਆਂ ’ਚ ਆਈ ਸੀ। ਬਾਅਦ ’ਚ ਉਸ ਨੇ ਹੋਰ ਵੀ ਕਈ ਫ਼ਿਲਮਾਂ ’ਚ ਕੰਮ ਕੀਤਾ। ਉਹ ‘ਬਿੱਗ ਬੌਸ’ ਤੇ ‘ਖ਼ਤਰੋਂ ਕੇ ਖਿਲਾੜੀ’ ਵਰਗੇ ਟੀ. ਵੀ. ਪ੍ਰੋਗਰਾਮਾਂ ਦਾ ਵੀ ਹਿੱਸਾ ਰਹੀ। ਉਹ ‘ਜਸਟ ਪੂਜਾ’ ਨਾਂ ਦਾ ਟਾਕ ਸ਼ੋਅ ਵੀ ਹੋਸਟ ਕਰਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News