PHOTOS : ਪਰਿਣੀਤੀ ਨੇ ਸਾਂਝੀਆਂ ਕੀਤੀਆਂ ਹਾਟ ਅਤੇ ਬੋਲਡ ਤਸਵੀਰਾਂ
Friday, Apr 15, 2016 - 11:29 AM (IST)

ਮੁੰਬਈ : ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਹੁਣੇ ਜਿਹੇ ਆਪਣਾ ਵਜ਼ਨ ਘਟਾ ਕੇ ਬੋਲਡ ਅਵਤਾਰ ''ਚ ਨਜ਼ਰ ਆਈ ਹੈ। ਉਹ ਆਪਣੀਆਂ ਫਿਲਮਾਂ ''ਚ ਬਿੰਦਾਸ ਅਤੇ ਸ਼ਾਨਦਾਰ ਅਭਿਨੈ ਕਾਰਨ ਹਰੇਕ ਦੀ ਚਹੇਤੀ ਬਣ ਚੁੱਕੀ ਹੈ। ਹੁਣ ਉਨ੍ਹਾਂ ਦੀ ਫਿਲਮ ''ਮੇਰੀ ਪਿਆਰੀ ਬਿੰਦੂ'' ਛੇਤੀ ਰਿਲੀਜ਼ ਹੋਣ ਵਾਲੀ ਹੈ, ਜਿਸ ''ਚ ਉਨ੍ਹਾਂ ਨਾਲ ਆਯੂਸ਼ਮਾਨ ਖੁਰਾਨਾ ਨਜ਼ਰ ਆਉਣਗੇ। ਇਸ ਫਿਲਮ ''ਚ ਉਹ ਗੀਤ ਗਾਉਂਦੀ ਵੀ ਨਜ਼ਰ ਆਵੇਗੀ। ਬੀਤੇ ਦਿਨ ਉਨ੍ਹਾਂ ਨੇ ''ਮੈਨਸ ਵਰਲਡ'' ਲਈ ਬੋਲਡ ਫੋਟੋਸ਼ੂਟ ਕਰਵਾਇਆ ਹੈ। ਉਹ ਅੱਜਕਲ ਆਪਣੀਆਂ ਫਿਲਮਾਂ ਲਈ ਘੱਟ ਅਤੇ ਆਪਣੇ ਖੂਬਸੂਰਤ ਅਤੇ ਬੋਲਡ ਤਸਵੀਰਾਂ ਕਾਰਨ ਕਾਫੀ ਸੁਰਖੀਆਂ ਬਟੋਰ ਰਹੀ ਹੈ। ਹੁਣੇ ਜਿਹੇ ਉਨ੍ਹਾਂ ਨੇ ਆਪਣੇ ਸੋਸ਼ਲ ਅਕਾਊਂਟ ''ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ''ਚ ਉਹ ਬੇਹੱਦ ਖੂਬਸੂਤਰ ਅਤੇ ਗਲੈਮਰਸ ਲੱਗ ਰਹੀ ਹੈ। ਇਨ੍ਹਾਂ ਤਸਵੀਰਾਂ ''ਚ ਆਪਣੇ ਦਰਸ਼ਕਾਂ ''ਤੇ ਖੂਬਸੂਰਤੀ ਦਾ ਕਹਿਰ ਢਾਹ ਰਹੀ ਹੈ। ਪਰਿਣੀਤੀ ਦਾ ਇਹ ਅੰਦਾਜ਼ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਇਨ੍ਹਾਂ ਤਸਵੀਰਾਂ ''ਚ ਉਹ ਸੈਕਸੀ ਅਤੇ ਹਾਟ ਲੱਗ ਰਹੀ ਹੈ।