ਪਿੰਕ ਡਰੈੱਸ ''ਚ ਪਲਕ ਤਿਵਾਰੀ ਨੇ ਕਰਵਾਇਆ ਫੋਟੋਸ਼ੂਟ, ਦੀਵਾਰ ਨਾਲ ਲੱਗ ਦਿੱਤੇ ਹੌਟ ਪੋਜ਼ (ਤਸਵੀਰਾਂ)

Tuesday, Feb 22, 2022 - 04:38 PM (IST)

ਪਿੰਕ ਡਰੈੱਸ ''ਚ ਪਲਕ ਤਿਵਾਰੀ ਨੇ ਕਰਵਾਇਆ ਫੋਟੋਸ਼ੂਟ, ਦੀਵਾਰ ਨਾਲ ਲੱਗ ਦਿੱਤੇ ਹੌਟ ਪੋਜ਼ (ਤਸਵੀਰਾਂ)

ਮੁੰਬਈ- ਟੀਵੀ ਦੀ ਮਸ਼ਹੂਰ ਅਦਾਕਾਰਾ ਸ਼ਵੇਤਾ ਤਿਵਾਰੀ ਦੀ ਧੀ ਪਲਕ ਤਿਵਾਰੀ ਆਪਣੀ ਲੁੱਕ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਪਲਕ ਜੋ ਵੀ ਲੁੱਕ ਕੈਰੀ ਕਰਦੀ ਹੈ। ਉਸ 'ਚ ਉਹ ਪਰਫੈਕਟ ਲੱਗਦੀ ਹੈ। ਪ੍ਰਸ਼ੰਸਕ ਪਲਕ ਦੀ ਖੂਬਸੂਰਤੀ ਦੇ ਦੀਵਾਨੇ ਹਨ। ਹਾਲ ਹੀ 'ਚ ਪਲਕ ਨੇ ਆਪਣੀ ਖੂਬਸੂਰਤ ਲੁੱਕ 'ਚ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਪ੍ਰਸ਼ੰਸਕਾਂ ਦਾ ਧਿਆਨ ਖਿੱਚ ਰਹੀਆਂ। 

PunjabKesari
ਤਸਵੀਰਾਂ 'ਚ ਪਲਕ ਪਿੰਕ ਡਰੈੱਸ 'ਚ ਨਜ਼ਰ ਆ ਰਹੀ ਹੈ। ਲਾਈਟ ਮੇਕਅਪ ਅਤੇ ਖੁੱਲ੍ਹੇ ਵਾਲਾਂ 'ਚ ਪਲਕ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁੱਕ 'ਚ ਪਲਕ ਗਾਰਜ਼ੀਅਸ ਲੱਗ ਰਹੀ ਹੈ। ਪਲਕ ਦੀਵਾਰ ਦੇ ਨਾਲ ਲਗ ਕੇ ਪੋਜ਼ ਦੇ ਰਹੀ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ।

PunjabKesari
ਕੰਮ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਪਲਕ ਦਾ ਗਾਣਾ 'ਬਿਜਲੀ ਬਿਜਲੀ' ਰਿਲੀਜ਼ ਹੋਇਆ ਸੀ ਜਿਸ ਨੂੰ ਹਾਰਡੀ ਸੰਧੂ ਨੇ ਆਵਾਜ਼ ਦਿੱਤੀ ਸੀ। ਲੋਕਾਂ ਵਲੋਂ ਇਸ ਗਾਣੇ ਨੂੰ ਖੂਬ ਪਿਆਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਫਿਲਮ 'ਰੋਜ਼ੀ: ਦਿ ਸੈਫਰਨ ਚੈਪਟਰ' ਨਾਲ ਪਲਕ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ।

PunjabKesari


author

Aarti dhillon

Content Editor

Related News