‘ਤਿਤਲੀ’ ਦੀ ਨੇਹਾ ਸੋਲੰਕੀ ਬਣੀ ਗੁਜਰਾਤੀ ਫੂਡ ਦੀ ਦੀਵਾਨੀ
Wednesday, Jun 07, 2023 - 10:57 AM (IST)
ਮੁੰਬਈ (ਬਿਊਰੋ)– ਸਟਾਰਪਲੱਸ ਆਪਣੇ ਦਰਸ਼ਕਾਂ ਲਈ ਲੈ ਕੇ ਆਏ ਹਨ ਇਕ ਵਿਲੱਖਣ ਤੇ ਪਹਿਲਾਂ ਕਦੇ ਨਾ ਦੇਖੀ ਗਈ ਪ੍ਰੇਮ ਕਹਾਣੀ, ਜਿਸ ਦਾ ਨਾਂ ਹੈ ‘ਤਿਤਲੀ’। ਇਹ ਸ਼ੋਅ ਤੁਹਾਨੂੰ ਰੋਮਾਂਸ ਬਾਰੇ ਮੁੜ ਸੋਚਣ ’ਤੇ ਮਜਬੂਰ ਕਰੇਗਾ ਕਿ ਕੀ ਇਹ ਸੱਚਮੁੱਚ ਪਿਆਰ ਹੈ?
ਇਸ ’ਚ ਅਦਾਕਾਰਾ ਨੇਹਾ ਸੋਲੰਕੀ ਇਕ ਗੁਜਰਾਤੀ ਲੜਕੀ ‘ਤਿਤਲੀ’ ਦੇ ਮੁੱਖ ਕਿਰਦਾਰ ’ਚ ਨਜ਼ਰ ਆਵੇਗੀ। ਦੱਸ ਦੇਈਏ ਕਿ ਨੇਹਾ ਦਾ ਸਬੰਧ ਨੈਨੀਤਾਲ ਨਾਲ ਹੈ। ਅਜਿਹੇ ’ਚ ਉਨ੍ਹਾਂ ਨੇ ਸ਼ੋਅ ’ਚ ਆਪਣੇ ਕਿਰਦਾਰ ਲਈ ਗੁਜਰਾਤੀ ਭਾਸ਼ਾ ਸਿੱਖੀ ਹੈ। ਇਸ ਦੇ ਨਾਲ ਹੀ ਅਦਾਕਾਰਾ ਹੁਣ ਗੁਜਰਾਤੀ ਖਾਣੇ ਦੀ ਵੀ ਸ਼ੌਕੀਨ ਬਣ ਗਈ ਹੈ।
ਇਸ ਬਾਰੇ ਗੱਲ ਕਰਦਿਆਂ ਨੇਹਾ ਸੋਲੰਕੀ ਉਰਫ਼ ‘ਤਿਤਲੀ’ ਨੇ ਕਿਹਾ ਕਿ ਮੈਂ ਨੈਨੀਤਾਲ ਦੀ ਰਹਿਣ ਵਾਲੀ ਹਾਂ ਤੇ ਮੈਂ ਆਪਣੇ ਸ਼ੋਅ ‘ਤਿਤਲੀ’ ਲਈ ਇਕ ਗੁਜਰਾਤੀ ਲੜਕੀ ਦਾ ਕਿਰਦਾਰ ਨਿਭਾਉਣਾ ਹੈ। ਆਪਣੇ ਕਿਰਦਾਰ ਲਈ ਪ੍ਰਫੈਕਟ ਹੋਣ ਲਈ ਮੈਂ ਗੁਜਰਾਤੀ ਪਕਵਾਨ ਅਜ਼ਮਾਉਣ ਬਾਰੇ ਸੋਚਿਆ।
ਜਦੋਂ ਮੈਂ ਮੁੰਬਈ ਆਈ ਸੀ, ਮੈਂ ਮਹਾਰਾਸ਼ਟਰੀ ਤੇ ਗੁਜਰਾਤੀ ਭੋਜਨ ਬਾਰੇ ਬਹੁਤ ਕੁਝ ਸੁਣਿਆ ਸੀ, ਜਿਸ ਕਾਰਨ ਮੈਨੂੰ ਇਨ੍ਹਾਂ ਨੂੰ ਅਜ਼ਮਾਉਣ ਦਾ ਜ਼ਿਆਦਾ ਰੁਝਾਨ ਹੋਇਆ। ਸ਼ੋਅ ਦਾ ਪ੍ਰੀਮੀਅਰ ਸੋਮਵਾਰ ਤੋਂ ਐਤਵਾਰ ਤੱਕ ਸਟਾਰਪਲੱਸ ’ਤੇ 6 ਜੂਨ ਤੋਂ ਰਾਤ 11 ਵਜੇ ਹੋਵੇਗਾ। ‘ਤਿਤਲੀ’ ਦਾ ਨਿਰਮਾਣ ਸਟੋਰੀ ਸਕਵਾਇਰ ਪ੍ਰੋਡਕਸ਼ਨ ਵਲੋਂ ਕੀਤਾ ਗਿਆ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।