ਦੁਸਹਿਰੇ ’ਤੇ ਆਵੇਗੀ ‘ਨਈਂ ਨਵੇਲੀ’ ਯਾਮੀ ਦਿਸੇਗੀ ਨਵੇਂ ਅੰਦਾਜ਼ ’ਚ

Thursday, Aug 20, 2026 - 09:51 AM (IST)

ਦੁਸਹਿਰੇ ’ਤੇ ਆਵੇਗੀ ‘ਨਈਂ ਨਵੇਲੀ’ ਯਾਮੀ ਦਿਸੇਗੀ ਨਵੇਂ ਅੰਦਾਜ਼ ’ਚ

ਮੁੰਬਈ- ਦੁਸਹਿਰਾ 2026 ’ਤੇ ਦਰਸ਼ਕਾਂ ਲਈ ਫੈਂਟਸੀ ਤੇ ਪਰਿਵਾਰਕ ਮਨੋਰੰਜਨ ਨਾਲ ਭਰਪੂਰ ਫ਼ਿਲਮ ‘ਨਵੀਂ ਨਵੇਲੀ’ ਸਿਨੇਮਾਘਰਾਂ ’ਚ ਦਸਤਕ ਦੇਵੇਗੀ। ਐਮਾਜ਼ੋਨ ਐੱਮ.ਜੀ.ਐੱਮ. ਸਟੂਡੀਓਜ਼ ਤੇ ਕਲਰ ਯੈਲੋ ਦੀ ਇਸ ਫ਼ਿਲਮ ’ਚ ਯਾਮੀ ਗੌਤਮ ਧਰ ਮੁੱਖ ਭੂਮਿਕਾ ’ਚ ਨਜ਼ਰ ਆਵੇਗੀ। ਫ਼ਿਲਮ ਦਾ ਨਿਰਦੇਸ਼ਨ ਬਾਲਾਜੀ ਮੋਹਨ ਨੇ ਕੀਤਾ ਹੈ, ਜਦ ਕਿ ਕਹਾਣੀ ਹਿਮਾਂਸ਼ੂ ਸ਼ਰਮਾ ਤੇ ਦਿਵਿਆ ਨਿਧੀ ਸ਼ਰਮਾ ਨੇ ਲਿਖੀ ਹੈ। ਆਨੰਦ ਐੱਲ. ਰਾਏ ਤੇ ਹਿਮਾਂਸ਼ੂ ਸ਼ਰਮਾ ਨਿਰਮਾਤਾ ਹਨ।

ਫ਼ਿਲਮ ਦੀ ਕਹਾਣੀ ਮੇਰਠ ਦੇ ਇਕ ਅਜੀਬੋ-ਗਰੀਬ ਪਰਿਵਾਰ ’ਚ ਆਉਣ ਵਾਲੀ ਨਵੀਂ ਲਾੜੀ ਦੇ ਆਲੇ-ਦੁਆਲੇ ਘੁੰਮਦੀ ਹੈ। ਸ਼ੁਰੂਆਤ ’ਚ ਉਹ ਆਦਰਸ਼ ਨੂੰਹ ਬਣ ਕੇ ਪਰਿਵਾਰ ’ਚ ਖ਼ੁਸ਼ੀਆਂ ਲਿਆਉਂਦੀ ਹੈ ਪਰ ਜਲਦ ਹੀ ਦਿਓਰ ਉਸ ਦੇ ਵਰਤਾਓ ’ਤੇ ਸ਼ੱਕ ਕਰਨ ਲੱਗਦਾ ਹੈ। ਉਸ ਨੂੰ ਲੱਗਦਾ ਹੈ ਕਿ ਕਿਤੇ ਉਸ ਦੀ ਭਾਬੀ ਡੈਣ ਤਾਂ ਨਹੀਂ। ਇਸ ਤੋਂ ਬਾਅਦ ਕਹਾਣੀ ਹਾਸੇ, ਰੋਮਾਂਚ ਤੇ ਰਹੱਸ ਨਾਲ ਭਰ ਜਾਂਦੀ ਹੈ। ਯਾਮੀ ਦਾ ਕਿਰਦਾਰ ਮਾਸੂਮੀਅਤ ਤੇ ਸ਼ਰਾਰਤ ਦਾ ਅਨੋਖਾ ਮੇਲ ਹੋਵੇਗਾ। ‘ਨਵੀਂ ਨਵੇਲੀ’ 16 ਅਕਤੂਬਰ, 2026 ਨੂੰ ਰਿਲੀਜ਼ ਹੋਵੇਗੀ।


author

cherry

Content Editor

Related News