ਰਾਸ਼ਟਰੀ ਪੁਰਸਕਾਰ ਜੇਤੂ ਸ਼ੂਜੀਤ ਸਰਕਾਰ ਨੇ ਆਪਣੀ ਅਗਲੀ ਫਿਲਮ ਦਾ ਕੀਤਾ ਐਲਾਨ

Saturday, Mar 16, 2024 - 05:55 PM (IST)

ਰਾਸ਼ਟਰੀ ਪੁਰਸਕਾਰ ਜੇਤੂ ਸ਼ੂਜੀਤ ਸਰਕਾਰ ਨੇ ਆਪਣੀ ਅਗਲੀ ਫਿਲਮ ਦਾ ਕੀਤਾ ਐਲਾਨ

ਮੁੰਬਈ (ਬਿਊਰੋ) - ‘ਸਰਦਾਰ ਊਧਮ’ ਦੀ ਜ਼ਬਰਦਸਤ ਸਫਲਤਾ ਤੋਂ ਬਾਅਦ, ਜਿਸ ਨੇ 2023 ਵਿਚ ਪੰਜ ਰਾਸ਼ਟਰੀ ਪੁਰਸਕਾਰ ਜਿੱਤੇ, ਦੇ ਫਿਲਮ ਨਿਰਮਾਤਾ ਸ਼ੂਜੀਤ ਸਰਕਾਰ 2024 ਵਿਚ ਆਪਣੀ ਨਵੀਂ ਫਿਲਮ ਨਾਲ ਸਿਲਵਰ ਸਕ੍ਰੀਨ ’ਤੇ ਵਾਪਸੀ ਕਰ ਰਹੇ ਹਨ।

ਇਹ ਖ਼ਬਰ ਵੀ ਪੜੋ - ਅਮਿਤਾਭ ਬੱਚਨ ਦੀ ਸਿਹਤ ਨੂੰ ਕੀ ਹੋਇਆ? ਅਫਵਾਹਾਂ ’ਤੇ ਅਦਾਕਾਰ ਦਾ ਆਇਆ ਵੱਡਾ ਬਿਆਨ

ਸ਼ੂਜੀਤ ਸਰਕਾਰ ਨੇ ਕਈ ਪ੍ਰਸਿੱਧ ਤੇ ਵਿਲੱਖਣ ਫਿਲਮਾਂ ਦੇ ਕੇ ਖੁਦ ਨੂੰ ਇਕ ਬੇਮਿਸਾਲ ਫਿਲਮ ਮੇਕਰ ਵਜੋਂ ਸਥਾਪਤ ਕੀਤਾ ਹੈ। ਸ਼ੂਜੀਤ ਸਰਕਾਰ ਦੀ ਅਗਲੀ ਫਿਲਮ ਉਨ੍ਹਾਂ ਦੇ ਬੈਨਰ ‘ਰਾਈਜ਼ਿੰਗ ਸਨ ਫਿਲਮਸ’ ਦੇ ਤਹਿਤ ਬਣੀ ਹੈ, ਨੇ ਹਾਲ ਹੀ ਵਿਚ ਸ਼ੂਟਿੰਗ ਪੂਰੀ ਕੀਤੀ ਹੈ।

ਇਹ ਖ਼ਬਰ ਵੀ ਪੜੋ -  ਅਦਾਕਾਰਾ ਹਿਨਾ ਖ਼ਾਨ ਇਸ ਗੰਭੀਰ ਬੀਮਾਰੀ ਦਾ ਹੋਈ ਸ਼ਿਕਾਰ, ਫ਼ਿਕਰਾਂ 'ਚ ਪਏ ਫੈਨਜ਼

ਹਾਲ ਹੀ ਵਿਚ ਇਕ ਪ੍ਰਮੁੱਖ ਪੋਰਟਲ ਨਾਲ ਇੰਟਰਵਿਊ ਵਿਚ ਇਸ ਪ੍ਰਾਜੈਕਟ ਬਾਰੇ ਗੱਲ ਕਰਦੇ ਹੋਏ ਸਰਕਾਰ ਨੇ ਆਪਣੀ ਕਮਿਟਮੈਂਟ ਜਤਾਈ ਕਿ ਉਹ ਆਪਣੀਆਂ ਸਾਰੀਆਂ ਫਿਲਮਾਂ ਰਾਹੀਂ ਦੁਨੀਆ ਭਰ ਦੇ ਦਰਸ਼ਕਾਂ ਤੱਕ ਪਹੁੰਚਣਾ ਚਾਹੁੰਦਾ ਹੈ। ਉਨ੍ਹਾਂ ਕਿਹਾ, ‘ਮੇਰੀ ਅਗਲੀ ਫਿਲਮ ਵੀ ਇਸ ਉਦੇਸ਼ ਨਾਲ ਬਣਾਈ ਗਈ ਹੈ। ਇਹ ਤੁਹਾਨੂੰ ਇਕ ਆਮ ਆਦਮੀ ਦੀ ਜ਼ਿੰਦਗੀ ਅਤੇ ਉਸ ਦੀ ਐਕਸਟਰਾ ਆਰਡਨਰੀ ਯਾਤਰਾ ਵਿਚ ਲੈ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News