ਕੁੜੀਆਂ ਨੂੰ ਲੈ ਕੇ ਦਿੱਤੇ ਬਿਆਨ ਕਾਰਨ ਵਿਵਾਦਾਂ ’ਚ ‘ਸ਼ਕਤੀਮਾਨ’ ਮੁਕੇਸ਼ ਖੰਨਾ, ਜਾਣੋ ਕੀ ਹੈ ਪੂਰਾ ਮਾਮਲਾ

Wednesday, Aug 10, 2022 - 01:33 PM (IST)

ਕੁੜੀਆਂ ਨੂੰ ਲੈ ਕੇ ਦਿੱਤੇ ਬਿਆਨ ਕਾਰਨ ਵਿਵਾਦਾਂ ’ਚ ‘ਸ਼ਕਤੀਮਾਨ’ ਮੁਕੇਸ਼ ਖੰਨਾ, ਜਾਣੋ ਕੀ ਹੈ ਪੂਰਾ ਮਾਮਲਾ

ਮੁੰਬਈ (ਬਿਊਰੋ)– ਦਿੱਗਜ ਅਦਾਕਾਰ ਮੁਕੇਸ਼ ਖੰਨਾ ਅਕਸਰ ਆਪਣੇ ਬੇਬਾਕ ਬਿਆਨਾਂ ਕਾਰਨ ਚਰਚਾ ’ਚ ਰਹਿੰਦੇ ਹਨ। ਆਏ ਦਿਨ ਉਨ੍ਹਾਂ ਨੂੰ ਟਰੋਲਿੰਗ ਦਾ ਸਾਹਮਣਾ ਕਰਨਾ ਪੈਂਦਾ ਹੈ। ਮੁਕੇਸ਼ ਖੰਨਾ ਇਕ ਵਾਰ ਮੁੜ ਲੋਕਾਂ ਦੇ ਨਿਸ਼ਾਨੇ ’ਤੇ ਹਨ। ਆਪਣੀ ਇਕ ਯੂਟਿਊਬ ਵੀਡੀਓ ’ਚ ਮੁਕੇਸ਼ ਕੰਨਾ ਨੇ ਕੁੜੀਆਂ ਬਾਰੇ ਵਿਵਾਦਿਤ ਬਿਆਨ ਦੇ ਦਿੱਤਾ ਹੈ, ਜਿਸ ਦਾ ਵੱਡਾ ਮੁੱਦਾ ਬਣ ਗਿਆ ਹੈ ਤੇ ਅਦਾਕਾਰ ਦੀ ਰੱਜ ਕੇ ਟਰੋਲਿੰਗ ਹੋ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ‘ਲਾਲ ਸਿੰਘ ਚੱਢਾ’ ਦੇ ਬਾਈਕਾਟ ’ਤੇ ਬੋਲੇ ਆਮਿਰ ਖ਼ਾਨ, ਕਿਹਾ- ‘ਜਿਨ੍ਹਾਂ ਨੇ ਫ਼ਿਲਮ ਨਹੀਂ ਦੇਖਣੀ...’

ਜਿਹੜੀ ਕਲਿੱਪ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਉਸ ’ਚ ਮੁਕੇਸ਼ ਖੰਨਾ ਕਹਿੰਦੇ ਹਨ, ‘‘ਕੋਈ ਵੀ ਕੁੜੀ ਜੇਕਰ ਕਿਸੇ ਮੁੰਡੇ ਨੂੰ ਆਖੇ ਕਿ ਮੈਂ ਤੁਹਾਡੇ ਨਾਲ ਸੈਕਸ ਕਰਨਾ ਚਾਹੁੰਦੀ ਹਾਂ, ਉਹ ਕੁੜੀ, ਕੁੜੀ ਨਹੀਂ ਹੈ, ਉਹ ਧੰਦਾ ਕਰ ਰਹੀ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਗੱਲਾਂ ਕੋਈ ਚੰਗੇ ਸਮਾਜ ਦੀ ਕੁੜੀ ਕਦੇ ਨਹੀਂ ਕਰੇਗੀ। ਜੇਕਰ ਉਹ ਕਰਦੀ ਹੈ ਤਾਂ ਉਹ ਚੰਗੇ ਸਮਾਜ ਤੋਂ ਨਹੀਂ ਹੈ। ਉਹ ਉਸ ਦਾ ਧੰਦਾ ਹੈ। ਤੁਸੀਂ ਉਸ ’ਚ ਹਿੱਸੇਦਾਰ ਨਾ ਬਣੋ। ਇਸ ਲਈ ਕਹਿੰਦਾ ਹਾਂ ਅਜਿਹੀਆਂ ਕੁੜੀਆਂ ਤੋਂ ਬਚੋ।’’

ਮੁਕੇਸ਼ ਖੰਨਾ ਦੇ ਇਸ ਬਿਆਨ ’ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਸੋਸ਼ਲ ਮੀਡੀਆ ’ਤੇ ਲੋਕ ਕੁਮੈਂਟ ਕਰਕੇ ‘ਸੌਰੀ ਸ਼ਕਤੀਮਾਨ’ ਲਿਖ ਰਹੇ ਹਨ। ਅਦਾਕਾਰ ਦੀਆਂ ਗੱਲਾਂ ਨੂੰ ਯੂਜ਼ਰਸ ਨੇ ਗਲਤ ਦੱਸਿਆ ਹੈ। ਕੁੜੀਆਂ ’ਤੇ ਸਵਾਲ ਚੁੱਕਣ ਵਾਲੇ ਮੁਕੇਸ਼ ਖੰਨਾ ਕੋਲੋਂ ਲੋਕਾਂ ਨੇ ਪੁੱਛਿਆ, ‘‘ਜੇਕਰ ਮੁੰਡਾ ਅਜਿਹੀ ਮੰਗ ਕਰਦਾ ਹੈ ਤਾਂ ਉਸ ਨੂੰ ਕੀ ਕਹੋਗੇ?’’ ਇਕ ਯੂਜ਼ਰ ਨੇ ਲਿਖਿਆ, ‘‘ਸ਼ਕਤੀਮਾਨ ਜਦੋਂ ਬੁਢਾਪੇ ’ਚ ਸਠੀਆ ਜਾਵੇ ਤੇ ਸਨਕੀ ਬਣ ਜਾਵੇ।’’

ਮੁਕੇਸ਼ ਖੰਨਾ ਯੂਟਿਊਬ ’ਤੇ ਬੀਸ਼ਮ ਇੰਟਰਨੈਸ਼ਨਲ ਚੈਨਲ ਚਲਾਉਂਦੇ ਹਨ। ਉਨ੍ਹਾਂ ਦੇ 1.5 ਮਿਲੀਅਨ ਸਬਸਕ੍ਰਾਈਬਰਸ ਹਨ। ਯੂਟਿਊਬ ’ਤੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਮੁਕੇਸ਼ ਖੰਨਾ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਹੋ-ਜਿਹੀਆਂ ਕੁੜੀਆਂ ਤੋਂ ਬੱਚ ਕੇ ਰਹਿਣਾ ਚਾਹੀਦਾ ਹੈ। ਮੁਕੇਸ਼ ਖੰਨਾ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਰੈਕੇਟ ਚੱਲ ਰਿਹਾ ਹੈ, ਜਿਥੇ ਕੁੜੀਆਂ ਦੀ ਪ੍ਰੋਫਾਈਲ ਤੋਂ ਮੈਸਿਜ ਆਉਂਦੇ ਹਨ, ਫਿਰ ਉਹ ਤੁਹਾਨੂੰ ਲੁਭਾ ਕੇ ਬਲੈਕਮੇਲ ਕਰਦੇ ਹਨ।

ਮੁਕੇਸ਼ ਖੰਨਾ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਵ੍ਹਟਸਐਪ ’ਤੇ ਅਜਿਹੇ ਮੈਸਿਜ ਆਉਂਦੇ ਹਨ, ਜਿਨ੍ਹਾਂ ’ਚ ਲਿਖਿਆ ਹੁੰਦਾ ਹੈ ਕਾਏ, ਮੈਂ ਤੁਹਾਡੇ ਨਾਲ ਗੱਲ ਕਰਨੀ ਹੈ। ਜੇਕਰ ਅਜਿਹੀਆਂ ਕੁੜੀਆਂ ਮੌਜੂਦ ਹਨ ਤਾਂ ਸਮਝ ਲਓ ਕਿ ਸਾਡਾ ਸਮਾਜ ਕਿੰਨਾ ਡਿੱਗ ਰਿਹਾ ਹੈ।

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News