ਬਨਾਰਸੀ ਸਾੜ੍ਹੀ ''ਚ ਮੌਨੀ ਰਾਏ ਦਾ ਬੋਲਡ ਫੋਟੋਸ਼ੂਟ, ਬਿਨਾਂ ਬਲਾਊਜ ਦੇ ਦਿੱਤੇ ਪੋਜ਼

08/09/2021 1:20:16 PM

ਮੁੰਬਈ (ਬਿਊਰੋ) - ਅਦਾਕਾਰਾ ਮੌਨੀ ਰਾਏ ਨੇ ਹਾਲ ਹੀ 'ਚ ਸੜ੍ਹੀ 'ਚ ਇਕ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਮੌਨੀ ਰਾਏ ਦੇ ਇਸ ਲੁੱਕ ਦੀ ਚਰਚਾ ਇਸ ਲਈ ਹੈ ਕਿਉਂ ਕਿ ਉਸ ਇਸ ਸਾੜ੍ਹੀ ਨਾਲ ਬਲਾਊਜ਼ ਨਹੀਂ ਪਾਇਆ ਪਰ ਉਨ੍ਹਾਂ ਸਾੜ੍ਹੀ ਇਸ ਤਰ੍ਹਾਂ ਪਹਿਨੀ ਹੈ ਕਿ ਕਿਤੇ ਵੀ ਇਹ ਨਹੀਂ ਲੱਗ ਰਿਹਾ ਕਿ ਉਸ ਨੇ ਬਲਾਊਜ਼ ਨਹੀਂ ਪਹਿਨਿਆ।

PunjabKesari

ਇਨ੍ਹਾਂ ਤਸਵੀਰਾਂ 'ਚ ਮੌਨੀ ਰਾਏ ਹਰੇ ਰੰਗ ਦੀ ਬਨਾਰਸੀ ਸਾੜ੍ਹੀ 'ਚ ਨਜ਼ਰ ਆ ਰਹੀ ਹੈ। ਖੁੱਲ੍ਹੇ ਵਾਲ ਤੇ ਕੰਨਾ 'ਚ ਝੁਮਕੇ ਉਸ ਦੀ ਖ਼ੂਬਸੂਰਤੀ ਨੂੰ ਚਾਰ ਚੰਨ੍ਹ ਲਾ ਰਹੇ ਹਨ।

PunjabKesari

ਇਹ ਤਸਵੀਰਾਂ ਦੇਖ ਕੇ ਮੌਨੀ ਰਾਏ ਦੇ ਫੈਨਜ਼ ਉਨ੍ਹਾਂ ਦੀਆਂ ਤਾਰੀਫ਼ਾਂ ਕਰਦੇ ਨਹੀਂ ਥੱਕ ਰਹੇ।

PunjabKesari
ਦੱਸ ਦਈਏ ਕਿ ਟੀ. ਵੀ. ਤੇ 'ਨਾਗਿਨ' ਸੀਰੀਅਲ ਨਾਲ ਮਸ਼ਹੂਰ ਹੋਣ ਵਾਲੀ ਮੌਰੀ ਰਾਏ 'ਗੋਲਡ' ਅਤੇ 'ਮੇਡ ਇਨ ਚਾਇਨਾ' ਜਿਹੀਆਂ ਕਈ ਫ਼ਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ।

PunjabKesari

ਹੁਣ ਇਹ ਅਦਾਕਾਰਾ ਆਲਿਆ ਤੇ ਰਣਬੀਰ ਨਾਲ 'ਬ੍ਰਾਮਾਸਤਰ' 'ਚ ਨਜ਼ਰ ਆਵੇਗੀ। ਅੱਜਕੱਲ੍ਹ ਮੌਨੀ ਰਾਏ ਹਮੇਸ਼ਾ ਹੀ ਸਾੜ੍ਹੀ 'ਚ ਨਜ਼ਰ ਆਉਂਦੀ ਹੈ।

PunjabKesari

ਪਿਛਲੇ ਦਿਨੀਂ ਜਦੋਂ ਉਹ ਆਗਰਾ ਤਾਜ ਮਹਿਲ ਪਹੁੰਚੀ ਤਾਂ ਇਸ ਦੌਰਾਨ ਵੀ ਉਸ ਸਾੜ੍ਹੀ ਪਹਿਨੀ ਸੀ।

PunjabKesari
ਦੱਸਣਯੋਗ ਹੈ ਕਿ ਮੌਨੀ ਰਾਏ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਆਏ ਦਿਨ ਉਹ ਆਪਣੀਆਂ ਖ਼ੂਬਸੂਰਤ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ।

PunjabKesari

 

ਉਸ ਦਾ ਸੋਸ਼ਲ ਮੀਡੀਆ ਅਕਾਊਂਟ ਉਸ ਦੀਆਂ ਖ਼ੂਬਸੂਰਤ ਤੇ ਬੋਲਡ ਤਸਵੀਰਾਂ ਨਾਲ ਭਰਿਆ ਹੋਇਆ ਹੈ।


sunita

Content Editor

Related News