ਅੱਧੀ ਰਾਤ ਨੂੰ ਖ਼ਰਾਬ ਹੋਈ ਮੀਕਾ ਸਿੰਘ ਦੀ ਗੱਡੀ, ਸੈਂਕੜੇ ਦੀ ਗਿਣਤੀ ’ਚ ਮਦਦ ਲਈ ਪਹੁੰਚੇ ਲੋਕ

2021-07-19T09:48:44.453

ਮੁੰਬਈ (ਬਿਊਰੋ)– ਮਸ਼ਹੂਰ ਪੰਜਾਬੀ ਤੇ ਹਿੰਦੀ ਗਾਇਕ ਮੀਕਾ ਸਿੰਘ ਆਪਣੇ ਗਾਣਿਆਂ ਨੂੰ ਲੈ ਕੇ ਹਮੇਸ਼ਾ ਚਰਚਾ ’ਚ ਰਹਿੰਦੇ ਹਨ। ਇਸ ਦੇ ਨਾਲ ਹੀ ਉਹ ਆਪਣੇ ਗੀਤਾਂ ਦੀਆਂ ਕਲਿੱਪਸ ਵੀ ਸਾਂਝੀਆਂ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ’ਚ ਉਹ ਆਪਣੀ ਕਾਰ ’ਚ ਬੈਠੇ ਦਿਖਾਈ ਦੇ ਰਹੇ ਹਨ ਤੇ ਉਨ੍ਹਾਂ ਦੀ ਕਾਰ ਦੇ ਆਲੇ-ਦੁਆਲੇ ਪ੍ਰਸ਼ੰਸਕਾਂ ਦਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ।

ਗਾਇਕ ਮੀਕਾ ਸਿੰਘ ਦੀ ਇਸ ਵੀਡੀਓ ਨੂੰ ਵਿਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝਾ ਕੀਤਾ ਹੈ। ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਅੱਧੀ ਰਾਤ ਨੂੰ ਗਾਇਕ ਦੀ ਕਾਰ ਦੇ ਕੋਲ ਵੱਡੀ ਗਿਣਤੀ ’ਚ ਲੋਕ ਖਡ਼੍ਹੇ ਹਨ। ਵੀਡੀਓ ’ਚ ਮੀਕਾ ਸਿੰਘ ਦੱਸ ਰਹੇ ਹਨ ਕਿ ਰਾਤ ਨੂੰ ਉਨ੍ਹਾਂ ਦੀ ਕਾਰ ਖ਼ਰਾਬ ਹੋ ਗਈ ਸੀ ਪਰ ਮੁੰਬਈ ’ਚ ਅੱਧੀ ਰਾਤ ਨੂੰ ਵੀ ਲਗਭਗ 200 ਲੋਕ ਉਨ੍ਹਾਂ ਦੀ ਮਦਦ ਲਈ ਇਥੇ ਆਏ ਹਨ।

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਹਾਲ ਹੀ ’ਚ ਮੀਕਾ ਸਿੰਘ ਦੀ ਮੌਤ ਦਾ ਦਾਅਵਾ ਸੋਸ਼ਲ ਮੀਡੀਆ ’ਤੇ ਇਕ ਤਸਵੀਰ ਸਾਂਝੀ ਕਰਕੇ ਕੀਤਾ ਗਿਆ ਸੀ ਪਰ ਬਾਅਦ ’ਚ ਮੀਕਾ ਸਿੰਘ ਦੀ ਮੌਤ ਦੇ ਦਾਅਵੇ ਨੂੰ ਝੂਠਾ ਤੇ ਬੇਬੁਨਿਆਦ ਪਾਇਆ ਹੈ। ਦੱਸ ਦੇਈਏ ਕਿ ਮੀਕਾ ਸਿੰਘ ਨੇ ਬਾਲੀਵੁੱਡ ਦੀਆਂ ਕਈ ਸੁਪਰਹਿੱਟ ਫ਼ਿਲਮਾਂ ’ਚ ਸ਼ਾਨਦਾਰ ਗਾਣੇ ਗਾਏ ਹਨ, ਜਿਸ ਦੇ ਲਈ ਉਨ੍ਹਾਂ ਦੀ ਬਹੁਤ ਪ੍ਰਸ਼ੰਸਾ ਕੀਤੀ ਜਾਂਦੀ ਹੈ।

ਮੀਕਾ ਦਾ ਵਿਵਾਦਾਂ ਨਾਲ ਵੀ ਪੁਰਾਣਾ ਰਿਸ਼ਤਾ ਰਿਹਾ ਹੈ। ਉਹ ਰਾਖੀ ਸਾਵੰਤ ਨੂੰ ਲੈ ਕੇ ਕਾਫ਼ੀ ਚਰਚਾ ’ਚ ਰਹੇ ਸਨ ਤੇ ਹਾਲ ਹੀ ’ਚ ਉਨ੍ਹਾਂ ਦਾ ਕੇ. ਆਰ. ਕੇ. ਨਾਲ ਵਿਵਾਦ ਜਗ-ਜ਼ਾਹਿਰ ਹੈ।

ਨੋਟ– ਮੀਕਾ ਸਿੰਘ ਦੀ ਇਸ ਵਾਇਰਲ ਵੀਡੀਓ ’ਤੇ ਤੁਸੀਂ ਕੀ ਕਹੋਗੇ?


Rahul Singh

Content Editor Rahul Singh