ਭੂਆ ਤੋਂ ਬਾਅਦ ਮੀਕਾ ਸਿੰਘ ਦੀ ਭਾਬੀ ਦਾ ਦਿਹਾਂਤ, ਕੋਰੋਨਾ ਵਾਇਰਸ ਬਣੀ ਵਜ੍ਹਾ

Wednesday, Apr 21, 2021 - 11:51 AM (IST)

ਭੂਆ ਤੋਂ ਬਾਅਦ ਮੀਕਾ ਸਿੰਘ ਦੀ ਭਾਬੀ ਦਾ ਦਿਹਾਂਤ, ਕੋਰੋਨਾ ਵਾਇਰਸ ਬਣੀ ਵਜ੍ਹਾ

ਮੁੰਬਈ (ਬਿਊਰੋ)– ਬਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਦੀ ਭਾਬੀ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਹੈ। ਮੀਕਾ ਸਿੰਘ ਦੀ ਭਾਬੀ ਦਾ ਦਿਹਾਂਤ ਕੋਰੋਨਾ ਵਾਇਰਸ ਕਰਕੇ ਹੋਇਆ ਹੈ।

ਮੀਕਾ ਸਿੰਘ ਨੇ ਇਸ ਗੱਲ ਦੀ ਜਾਣਕਾਰੀ ਇੰਸਟਾਗ੍ਰਾਮ ’ਤੇ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਹੈ। ਮੀਕਾ ਸਿੰਘ ਨੇ ਲਿਖਿਆ ਕਿ ਭੂਆ ਦੀ ਜਿਹੜੇ ਹਸਪਤਾਲ ’ਚ ਮੌਤ ਹੋਈ ਸੀ, ਉਸੇ ਹਸਪਤਾਲ ’ਚ ਉਸ ਦੀ ਭਾਬੀ ਦੀ ਮੌਤ ਹੋ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਨੂੰ ਕੋਰੋਨਾ ਦੇ ਵਧਦੇ ਮਾਮਲਿਆਂ ਨੇ ਕੀਤਾ ਪ੍ਰੇਸ਼ਾਨ, ਦਿਹਾੜੀਦਾਰਾਂ ਲਈ ਆਖੀ ਇਹ ਗੱਲ

ਮੀਕਾ ਨੇ ਤਸਵੀਰਾਂ ਨਾਲ ਕੈਪਸ਼ਨ ’ਚ ਲਿਖਿਆ, ‘ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ। ਮੇਰੇ ਭਰਾ ਰੰਮੀ ਸਿੰਘ ਦੀ ਪਤਨੀ ਤੇ ਮੇਰੀ ਪਿਆਰੀ ਭਾਬੀ ਰਾਜਨਦੀਪ ਕੌਰ ਨੀਨੂ ਸਾਨੂੰ ਸਭ ਨੂੰ ਛੱਡ ਕੇ ਚਲੇ ਗਏ ਹਨ। ਭਾਬੀ ਦੀ ਮੌਤ ਕੋਰੋਨਾ ਵਾਇਰਸ ਕਰਕੇ ਹੋਈ ਹੈ ਤੇ ਆਪਣੇ ਪਿੱਛੇ ਉਹ ਖੂਬਸੂਰਤ ਯਾਦਾਂ ਛੱਡ ਗਏ ਹਨ।’

 
 
 
 
 
 
 
 
 
 
 
 
 
 
 
 

A post shared by Mika Singh (@mikasingh)

ਮੀਕਾ ਸਿੰਘ ਨੇ ਅੱਗੇ ਲਿਖਿਆ, ‘ਇੰਝ ਲੱਗ ਰਿਹਾ ਹੈ ਕਿ ਪ੍ਰਮਾਤਮਾ ਸਾਡੀ ਪ੍ਰੀਖਿਆ ਲੈ ਰਿਹਾ ਹੈ। ਕੁਝ ਦਿਨ ਪਹਿਲਾਂ ਜਿਸ ਹਸਪਤਾਲ ’ਚ ਮੇਰੀ ਭੂਆ ਦਾ ਦਿਹਾਂਤ ਹੋਇਆ ਸੀ, ਉਸੇ ਹਸਪਤਾਲ ’ਚ ਭਾਬੀ ਦੀ ਮੌਤ ਹੋ ਗਈ ਹੈ। ਭਗਵਾਨ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।’

ਮੀਕਾ ਸਿੰਘ ਦੀ ਇਸ ਪੋਸਟ ’ਤੇ ਜਿਥੇ ਪ੍ਰਸ਼ੰਸਕਾਂ ਵਲੋਂ ਦੁੱਖ ਪ੍ਰਗਟਾਇਆ ਜਾ ਰਿਹਾ ਹੈ, ਉਥੇ ਕਲਾਕਾਰਾਂ ਵਲੋਂ ਵੀ ਕੁਮੈਂਟਸ ਕੀਤੇ ਜਾ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News