ਅਮਿਤਾਬ ਬੱਚਨ ਦੀ ਦੋਹਤੀ ਨਵਿਆ ਨਵੇਲੀ ਨਾਲ ਰਿਸ਼ਤੇ ਨੂੰ ਲੈ ਕੇ ਬੋਲੇ ਮੀਜ਼ਾਨ ਜਾਫਰੀ

Friday, Jul 02, 2021 - 03:26 PM (IST)

ਅਮਿਤਾਬ ਬੱਚਨ ਦੀ ਦੋਹਤੀ ਨਵਿਆ ਨਵੇਲੀ ਨਾਲ ਰਿਸ਼ਤੇ ਨੂੰ ਲੈ ਕੇ ਬੋਲੇ ਮੀਜ਼ਾਨ ਜਾਫਰੀ

ਮੁੰਬਈ- 2019 ਦੀ ਫ਼ਿਲਮ 'ਮਲਾਲ' ਨਾਲ ਆਪਣਾ ਬਾਲੀਵੁੱਡ ਡੈਬਿਊ ਕਰਨ ਵਾਲੇ ਅਦਾਕਾਰ ਮੀਜ਼ਾਨ ਜਾਫਰੀ ਬਾਲੀਵੁੱਡ ਇੰਡਸਟਰੀ ਦੇ ਯੰਗ ਸੈਂਸੇਸ਼ਨ ਮੰਨੇ ਜਾਂਦੇ ਹਨ। ਆਪਣੀ ਐਕਟਿੰਗ ਅਤੇ ਲੁੱਕ ਨਾਲ ਕੋਰੋੜਾਂ ਲੋਕਾਂ ਦੀਵਾਨਾ ਕਰਨ ਵਾਲੇ ਅਦਾਕਾਰਾ ਮੀਜ਼ਾਨ ਜਾਫਰੀ ਦੀ ਐਕਟਿੰਗ ਨੇ ਸਭ ਦਾ ਦਿਲ ਜਿੱਤ ਲਿਆ ਸੀ। ਵੱਡੇ ਪਰਦੇ 'ਤੇ ਅਦਾਕਾਰ ਜਾਵੇਦ ਜਾਫਰੀ ਦਾ ਪੁੱਤਰ ਮੀਜ਼ਾਨ ਜਾਫਰੀ ਆਏ ਦਿਨ ਸੁਰੱਖੀਆਂ ਵਿੱਚ ਰਹਿੰਦਾ ਹੈ। ਬੀਤੇ ਕੁਝ ਸਾਲਾਂ ਦੀ ਗੱਲ ਕਰੀਏ ਤਾਂ ਉਹ ਆਪਣੇ ਲਵ ਅਫੇਅਰ ਨੂੰ ਲੈ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਸੂਤਰਾਂ ਮੁਤਾਬਕ ਇਹ ਵੀ ਕਿਹਾ ਜਾ ਰਿਹਾ ਸੀ ਕੀ ਮੀਜ਼ਾਨ ਜਾਫਰੀ ਸਦੀ ਦੇ ਮਾਹਾਨਾਇਕ ਅਮਿਤਾਬ ਬੱਚਨ ਦੀ ਦੋਹਤੀ ਨਵਿਆ ਨਵੇਲੀ ਨੰਦਾ ਨੂੰ ਡੇਟ ਕਰ ਰਹੇ ਹਨ। ਕਈ ਵਾਰ ਮੀਡੀਆ ਨਾਲ ਗੱਲ ਕਰਦੇ ਹੋਏ ਮੀਜ਼ਾਨ ਜਾਫਰੀ ਨੇ ਇਨ੍ਹਾਂ ਅਫਵਾਹਾਂ ਨੂੰ ਝੂਠਾ ਦੱਸਿਆ ਹੈ ਅਤੇ ਕੈਮਰੇ ਦੇ ਅੱਗੇ ਆਪਣੇ ਆਪ ਨੂੰ ਨਵਿਆ ਦਾ ਚੰਗਾ ਦੋਸਤ ਦੱਸਿਆ ਹੈ। 

PunjabKesari
ਅਮਿਤਾਭ ਬੱਚਨ ਦੀ ਦੋਹਤੀ ਨਵਿਆ ਨਵੇਲੀ ਨੰਦਾ ਉਨ੍ਹਾਂ ਦੀ ਸਭ ਤੋਂ ਚੰਗੀ ਮਿੱਤਰ ਹੈ ਅਤੇ ਉਸ ਨਾਲ ਪ੍ਰੇਮ ਸੰਬੰਧ ਦੀਆਂ ਅਫਵਾਹਾਂ ਝੂਠ ਹਨ। ਨਵਿਆ ਨਵੇਲੀ ਨੰਦਾ ਦੀ ਨਿੱਜਤਾ ਬਾਰੇ ਗੱਲ ਕਰਦਿਆਂ ਮੀਜ਼ਾਨ ਨੇ ਕਿਹਾ ਕਿ ਅਜਿਹੀਆਂ ਅਫ਼ਵਾਹਾਂ ਉਸ ਲਈ ਬਿਲਕੁਲ ਵੀ ਸਹੀ ਨਹੀਂ ਹਨ ਅਤੇ ਇਨ੍ਹਾਂ ਅਫ਼ਵਾਹਾਂ ਵਿਚ ਉਸ ਦੇ ਪਰਿਵਾਰ ਨੂੰ ਸ਼ਾਮਲ ਕਰਨਾ ਗਲਤ ਹੈ। ਮੀਜ਼ਾਨ ਜਾਫਰੀ ਅਤੇ ਅਮਿਤਾਭ ਬੱਚਨ ਦਾ ਪਰਿਵਾਰ ਲੰਬੇ ਸਮੇਂ ਤੋਂ ਬਾਲੀਵੁੱਡ ਦਾ ਹਿੱਸਾ ਰਿਹਾ ਹੈ ਅਤੇ ਉਹ ਕਈ ਸਾਲਾਂ ਤੋਂ ਇਕ ਦੂਜੇ ਨੂੰ ਜਾਣਦੇ ਹਨ ਇਸ ਲਈ ਮੀਜ਼ਾਨ ਜਾਫਰੀ ਅਤੇ ਨਵਿਆ ਨਵੇਲੀ ਨੰਦਾ ਵਿਚਾਲੇ ਕਾਫ਼ੀ ਨੇੜਤਾ ਹੈ।


author

Aarti dhillon

Content Editor

Related News