"ਮੈਂ ਜਲਦੀ ਵਾਪਸੀ ਕਰਾਂਗੀ..."; ਬ੍ਰੈਸਟ ਕੈਂਸਰ ਨਾਲ ਪੀੜਤ ਮਾਸਟਰਸ਼ੈੱਫ ਪੰਕਜ ਭਦੌਰੀਆ, ਸਰਜਰੀ ਤੋਂ ਪਹਿਲਾਂ ਹੋਈ ਭਾਵੁਕ

Friday, May 29, 2026 - 02:10 PM (IST)

"ਮੈਂ ਜਲਦੀ ਵਾਪਸੀ ਕਰਾਂਗੀ..."; ਬ੍ਰੈਸਟ ਕੈਂਸਰ ਨਾਲ ਪੀੜਤ ਮਾਸਟਰਸ਼ੈੱਫ ਪੰਕਜ ਭਦੌਰੀਆ, ਸਰਜਰੀ ਤੋਂ ਪਹਿਲਾਂ ਹੋਈ ਭਾਵੁਕ

ਮੁੰਬਈ (ਏਜੰਸੀ)- 'ਮਾਸਟਰਸ਼ੈੱਫ ਇੰਡੀਆ ਸੀਜ਼ਨ 1' ਦੀ ਜੇਤੂ ਪੰਕਜ ਭਦੌਰੀਆ ਨੇ ਸ਼ੁੱਕਰਵਾਰ ਨੂੰ ਆਪਣੇ ਫਾਲੋਅਰਜ਼ ਨਾਲ ਇੱਕ ਸਿਹਤ ਅਪਡੇਟ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਉਹ ਸਰਜਰੀ ਲਈ ਜਾ ਰਹੀ ਹੈ। ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕੀਤੇ ਗਏ ਵੀਡੀਓ ਸੰਦੇਸ਼ ਵਿੱਚ ਸ਼ੈੱਫ ਪੰਕਜ ਨੇ ਆਪਣੇ ਪ੍ਰਸ਼ੰਸਕਾਂ ਦਾ ਉਨ੍ਹਾਂ ਦੇ ਅਟੁੱਟ ਪਿਆਰ ਅਤੇ ਸਮਰਥਨ ਲਈ ਧੰਨਵਾਦ ਕੀਤਾ। 

ਇਹ ਵੀ ਪੜ੍ਹੋ: ਮਸ਼ਹੂਰ ਪੰਜਾਬੀ ਗਾਇਕ ਨੇ ਲਾਈਵ ਆ ਕੇ ਚੁੱਕ ਲਿਆ ਵੱਡਾ ਕਦਮ, ਕੁੱਝ ਦਿਨ ਪਹਿਲਾਂ ਕੀਤਾ ਸੀ ਗਾਇਕੀ ਛੱਡਣ ਦਾ ਐਲਾਨ

PunjabKesari

ਉਨ੍ਹਾਂ ਕਿਹਾ, "ਤੁਹਾਡੇ ਪਿਆਰ ਅਤੇ ਸਮਰਥਨ ਲਈ ਬਹੁਤ-ਬਹੁਤ ਧੰਨਵਾਦ। ਅੱਜ ਮੈਂ ਸਰਜਰੀ ਲਈ ਜਾ ਰਹੀ ਹਾਂ ਅਤੇ ਮੈਨੂੰ ਪਤਾ ਹੈ ਕਿ ਮੈਂ ਵਾਪਸ ਆ ਜਾਵਾਂਗੀ। ਇਸ ਲਈ, ਇੱਕ ਵਾਰ ਫਿਰ ਮੈਨੂੰ ਆਪਣੀਆਂ ਪ੍ਰਾਰਥਨਾਵਾਂ ਵਿੱਚ ਯਾਦ ਰੱਖਣਾ।" ਦੱਸ ਦੇਈਏ ਕਿ ਪੰਕਜ ਨੇ ਵੀਰਵਾਰ ਨੂੰ ਬ੍ਰੈਸਟ ਕੈਂਸਰ ਨਾਲ ਪੀੜਤ ਹੋਣ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ। ਉਨ੍ਹਾਂ ਲਿਖਿਆ ਸੀ, "ਮੈਨੂੰ ਛਾਤੀ ਦੇ ਕੈਂਸਰ ਦਾ ਪਤਾ ਲੱਗਿਆ ਹੈ। ਤੁਹਾਡੀਆਂ ਪ੍ਰਾਰਥਨਾਵਾਂ ਅਤੇ ਸਮਰਥਨ ਦੀ ਲੋੜ ਹੈ।" 

ਇਹ ਵੀ ਪੜ੍ਹੋ: ਪੂਜਾ ਭੱਟ ਨੇ ਬੌਬੀ ਦਿਓਲ ਨਾਲ ਬ੍ਰੇਕਅੱਪ 'ਤੇ ਪਹਿਲੀ ਵਾਰ ਤੋੜੀ ਚੁੱਪ, ਕਿਹਾ- ਪਿਆਰ ਸੀ ਪਰ...

PunjabKesari

ਜਾਣਕਾਰੀ ਲਈ ਦੱਸ ਦੇਈਏ ਕਿ ਰਸੋਈ ਦੀ ਦੁਨੀਆ ਵਿੱਚ ਦਾਖਲ ਹੋਣ ਤੋਂ ਪਹਿਲਾਂ, ਪੰਕਜ ਇੱਕ ਅੰਗਰੇਜ਼ੀ ਅਧਿਆਪਕ ਵਜੋਂ ਕੰਮ ਕਰਦੀ ਸੀ ਅਤੇ ਕਥਿਤ ਤੌਰ 'ਤੇ ਖਾਣਾ ਪਕਾਉਣ ਵਾਲੇ ਰਿਐਲਿਟੀ ਸ਼ੋਅ ਵਿੱਚ ਹਿੱਸਾ ਲੈਣ ਲਈ ਉਨ੍ਹਾਂ ਨੇ ਆਪਣਾ 16 ਸਾਲ ਦਾ ਟੀਚਿੰਗ ਕਰੀਅਰ ਛੱਡ ਦਿੱਤਾ ਸੀ। ਆਪਣੀ ਵੱਡੀ ਜਿੱਤ ਤੋਂ ਬਾਅਦ, ਉਹ ਭਾਰਤ ਦੇ ਸਭ ਤੋਂ ਮਸ਼ਹੂਰ ਸੈਲਿਬ੍ਰਿਟੀ ਸ਼ੈੱਫਾਂ ਅਤੇ ਟੈਲੀਵਿਜ਼ਨ ਹੋਸਟਾਂ ਵਿੱਚੋਂ ਇੱਕ ਬਣ ਗਈ। 

ਇਹ ਵੀ ਪੜ੍ਹੋ: "ਇੱਕੋ ਸਮੇਂ ਕਈ ਮਰਦਾਂ ਨਾਲ ਰਹੇ ਸਬੰਧ..."; ਮਸ਼ਹੂਰ ਅਦਾਕਾਰਾ ਦਾ ਵੱਡਾ ਖੁਲਾਸਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News