ਸ਼ਾਹਰੁਖ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਸ ਦੇ ਹੱਥੇਂ ਚੜ੍ਹਿਆ ਮੁਲਜ਼ਮ
Tuesday, Jan 11, 2022 - 09:25 AM (IST)
ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਦੇ ਘਰ ਮੰਨਤ ਦੇ ਬਾਹਰ ਹਮੇਸ਼ਾ ਹੀ ਪ੍ਰਸ਼ੰਸਕਾਂ ਦੀ ਭੀੜ ਲੱਗੀ ਰਹਿੰਦੀ ਹੈ। ਇਸ ਵਾਰ ਕਿੰਗ ਖ਼ਾਨ ਦਾ ਘਰ ਬੁਰੀ ਖ਼ਬਰ ਨੂੰ ਲੈ ਕੇ ਚਰਚਾ 'ਚ ਆਇਆ ਹੈ। ਦਰਅਸਲ ਇਕ ਵਿਅਕਤੀ ਨੇ ਮੰਨਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ, ਜਿਸ ਨੂੰ ਹੁਣ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲਾ ਬੀਤੇ ਕੱਲ੍ਹ ਯਾਨੀਕਿ ਸੋਮਵਾਰ ਦਾ ਹੈ। ਪਿਛਲੇ ਦਿਨੀਂ ਜਬਲਪੁਰ ਦੇ ਰਹਿਣ ਵਾਲੇ ਜਿਤੇਸ਼ ਠਾਕੁਰ ਨੇ ਮੁੰਬਈ ਪੁਲਸ ਕੰਟਰੋਲ ਰੂਮ ਨੂੰ ਫੋਨ ਕਰਕੇ ਸ਼ਾਹਰੁਖ ਦੇ ਬੰਗਲੇ ਅਤੇ ਮੁੰਬਈ ਦੀਆਂ ਕਈ ਖ਼ਾਸ ਥਾਵਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਸੀ। ਹਾਲਾਂਕਿ ਮੁੰਬਈ ਪੁਲਸ ਦੀ ਸੂਚਨਾ ਤੋਂ ਬਾਅਦ ਜਬਲਪੁਰ ਪੁਲਸ ਨੇ ਦੋਸ਼ੀ ਜਿਤੇਸ਼ ਠਾਕੁਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ - ਸੋਸ਼ਲ ਮੀਡੀਆ ਤੋਂ ਕਰਨ ਔਜਲਾ ਨੇ ਕਿਉਂ ਬਣਾਈ ਦੂਰੀ, ਸਾਹਮਣੇ ਆਈ ਇਹ ਵਜ੍ਹਾ
ਅੰਗਰੇਜ਼ੀ ਵੈੱਬਸਾਈਟ ਪਿੰਕਵਿਲਾ ਦੀ ਖ਼ਬਰ ਮੁਤਾਬਕ, ਮੁੰਬਈ ਪੁਲਸ ਨੂੰ ਬੀਤੇ ਦਿਨੀਂ ਇਕ ਅਣਜਾਣ ਕਾਲ ਆਈ। ਇਸ ਕਾਲ 'ਤੇ ਜਿਤੇਸ਼ ਠਾਕੁਰ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਸ਼ਾਹਰੁਖ ਦੀ ਮੰਨਤ, ਛਤਰਪਤੀ ਸ਼ਿਵਾਜੀ ਟਰਮੀਨਸ, ਕੁਰਲਾ ਰੇਲਵੇ ਸਟੇਸ਼ਨ ਅਤੇ ਖਾਰਘਰ ਸਥਿਤ ਗੁਰਦੁਆਰਾ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ, ਜਿਸ ਤੋਂ ਬਾਅਦ ਮੁੰਬਈ ਪੁਲਸ ਨੇ ਜਬਲਪੁਰ ਪੁਲਸ ਨੂੰ ਸੂਚਨਾ ਦਿੱਤੀ ਅਤੇ ਜਿਤੇਸ਼ ਠਾਕੁਰ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 182, 505 ਅਤੇ 506 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਗਾਇਕ ਮਿਲਿੰਦ ਗਾਬਾ ’ਚ ਦਿਸੇ ਕੋਰੋਨਾ ਦੇ ਲੱਛਣ, ਕਿਹਾ- ‘2 ਦਿਨਾਂ ਤੋਂ ਬੈੱਡ ’ਤੇ ਹਾਂ...’
ਦੱਸਣਯੋਗ ਹੈ ਕਿ ਸ਼ਾਹਰੁਖ ਖ਼ਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਪਠਾਨ' ਨੂੰ ਲੈ ਕੇ ਕਾਫੀ ਚਰਚਾ 'ਚ ਹਨ। ਸ਼ਾਹਰੁਖ ਕੁਝ ਸਮੇਂ ਤੋਂ ਫ਼ਿਲਮ ਦੀ ਸ਼ੂਟਿੰਗ ਤੋਂ ਦੂਰ ਸਨ ਪਰ ਹੁਣ ਉਨ੍ਹਾਂ ਨੇ ਆਪਣੀ ਫ਼ਿਲਮ 'ਪਠਾਨ' ਦੀ ਸ਼ੂਟਿੰਗ ਫਿਰ ਤੋਂ ਸ਼ੁਰੂ ਕਰ ਦਿੱਤੀ ਹੈ। ਹਾਲ ਹੀ 'ਚ ਫ਼ਿਲਮ ਦੇ ਸੈੱਟ ਤੋਂ ਕਿੰਗ ਖ਼ਾਨ ਦੀ ਇਕ ਤਸਵੀਰ ਕਾਫ਼ੀ ਵਾਇਰਲ ਹੋਈ ਸੀ, ਜਿਸ 'ਚ ਉਹ ਆਪਣੇ ਵੱਖਰੇ ਅੰਦਾਜ਼ 'ਚ ਨਜ਼ਰ ਆ ਰਹੇ ਸਨ।
ਇਹ ਖ਼ਬਰ ਵੀ ਪੜ੍ਹੋ - 79th Golden Globe Awards : 'ਦਿ ਪਾਵਰ ਆਫ ਦਿ ਡਾਗ' ਬੈਸਟ ਫ਼ਿਲਮ, ਵਿਲ ਸਮਿਥ ਬਣੇ ਬੈਸਟ ਅਦਾਕਾਰ
ਸ਼ਾਹਰੁਖ ਲਗਭਗ 3 ਸਾਲ ਬਾਅਦ ਫ਼ਿਲਮ 'ਪਠਾਨ' ਨਾਲ ਵਾਪਸੀ ਕਰ ਰਹੇ ਹਨ ਪਰ ਅਜੇ ਤੱਕ ਉਨ੍ਹਾਂ ਨੇ ਆਪਣੀ ਫ਼ਿਲਮ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ। ਉਹ ਆਖਰੀ ਵਾਰ ਵੱਡੇ ਪਰਦੇ 'ਤੇ 2018 ਦੀ ਫ਼ਿਲਮ 'ਜ਼ੀਰੋ' 'ਚ ਨਜ਼ਰ ਆਏ ਸਨ। ਇਸ ਫ਼ਿਲਮ 'ਚ ਉਨ੍ਹਾਂ ਨਾਲ ਕੈਟਰੀਨਾ ਕੈਫ ਅਤੇ ਅਨੁਸ਼ਕਾ ਸ਼ਰਮਾ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਸਨ। ਫ਼ਿਲਮ ਦਾ ਨਿਰਦੇਸ਼ਨ ਆਨੰਦ ਐੱਲ ਰਾਏ ਨੇ ਕੀਤਾ ਸੀ ਪਰ ਇਹ ਫ਼ਿਲਮ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਦਿਖਾ ਸਕੀ।
ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।