ਪੁਜਾਰੀ ਨੇ ਬਿਊਟੀ Queen ਨਾਲ ਮੰਦਰ ਦੇ ਅੰਦਰ ਕੀਤੀ ਗੰਦੀ ਹਰਕਤ, ਮਾਡਲ ਨੇ ਕਿਹਾ- ਉਸ ਨੇ ਮੇਰੇ...

Friday, Jul 11, 2025 - 10:26 AM (IST)

ਪੁਜਾਰੀ ਨੇ ਬਿਊਟੀ Queen ਨਾਲ ਮੰਦਰ ਦੇ ਅੰਦਰ ਕੀਤੀ ਗੰਦੀ ਹਰਕਤ, ਮਾਡਲ ਨੇ ਕਿਹਾ- ਉਸ ਨੇ ਮੇਰੇ...

ਐਂਟਰਟੇਨਮੈਂਟ ਡੈਸਕ- ਮਲੇਸ਼ੀਆ ਦੀ ਮਸ਼ਹੂਰ ਮਾਡਲ ਲਿਸ਼ਾਲੀਨੀ ਕਨਾਰਨ ਨੇ ਇੱਕ ਹਿੰਦੂ ਪੁਜਾਰੀ ਖ਼ਿਲਾਫ਼ ਗੰਭੀਰ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਹਨ। ਉਨ੍ਹਾਂ ਦੱਸਿਆ ਕਿ ਇਹ ਘਟਨਾ ਪਿਛਲੇ ਸ਼ਨੀਵਾਰ ਸੇਪਾਂਗ ਵਿਖੇ ਮਰੀਅੰਮਨ ਮੰਦਰ ਵਿੱਚ ਵਾਪਰੀ। ਇਸ ਘਟਨਾ ਬਾਰੇ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਦੱਸਿਆ। ਲਿਸ਼ਾਲੀਨੀ, ਜੋ ਮਿਸ ਗ੍ਰੈਂਡ ਮਲੇਸ਼ੀਆ 2021 ਰਹਿ ਚੁੱਕੀ ਹੈ, ਨੇ ਦੱਸਿਆ ਕਿ ਉਹ ਉਸ ਦਿਨ ਮੰਦਰ ਵਿਚ ਇਕੱਲੀ ਗਈ ਸੀ ਕਿਉਂਕਿ ਉਸਦੀ ਮਾਂ ਭਾਰਤ ਵਿੱਚ ਸੀ। ਮਾਡਲ ਨੇ ਕਿਹਾ, ਪੁਜਾਰੀ ਹਮੇਸ਼ਾ ਮੈਨੂੰ ਰਸਮਾਂ ਵਿੱਚ ਸਹਾਇਤਾ ਕਰਦੇ ਸੀ, ਕਿਉਂਕਿ ਮੈਂ ਇਹ ਸਾਰੀ ਪ੍ਰਕਿਰਿਆ ਨਵੀਂ ਸਿੱਖ ਰਹੀ ਹਾਂ। 

ਇਹ ਵੀ ਪੜ੍ਹੋ: ਦਿਲਜੀਤ ਦੇ ਹੱਥੋਂ ਨਿਕਲੀ ਬਾਲੀਵੁੱਡ ਦੀ ਫ਼ਿਲਮ ? ਖ਼ੁਦ ਵੀਡੀਓ ਸ਼ੇਅਰ ਕਰ ਦੱਸੀ ਪੂਰੀ ਕਹਾਣੀ

 

 
 
 
 
 
 
 
 
 
 
 
 
 
 
 
 

A post shared by Lishalliny Kanaran (@lishallinykanaran)

ਮਾਡਲ ਨੇ ਦੱਸਿਆ ਕਿ ਪੂਜਾ ਖਤਮ ਕਰਨ ਤੋਂ ਬਾਅਦ, ਪੁਜਾਰੀ ਨੇ ਉਸਨੂੰ ਇੱਕ ਘੰਟਾ ਇੰਤਜ਼ਾਰ ਕਰਨ ਲਈ ਕਿਹਾ ਅਤੇ ਫਿਰ ਉਸਨੂੰ ਆਪਣੇ ਵੱਖਰੇ ਦਫ਼ਤਰ ਲੈ ਗਿਆ ਜਿੱਥੇ ਉਸਨੇ ਵਿਸ਼ੇਸ਼ ਆਸ਼ੀਰਵਾਦ ਦੇਣ ਦਾ ਦਾਅਵਾ ਕੀਤਾ। ਫਿਰ ਪੁਜਾਰੀ ਨੇ ਉਸ ਨੂੰ ਬੈਠਣ ਲਈ ਕਿਹਾ ਅਤੇ ਇਸ ਤੋਂ ਬਾਅਦ ਮੇਰੇ ਮੂੰਹ 'ਤੇ ਪਾਣੀ ਛਿੜਕਣ ਲੱਗ ਪਿਆ, ਜਿਸ ਵਿਚੋਂ ਬਹੁਤ ਬਦਬੂ ਆ ਰਹੀ ਸੀ। ਪੁਜਾਰੀ ਨੇ ਕਿਹਾ ਇਹ ਭਾਰਤ ਤੋਂ ਆਇਆ ਹੈ, ਆਮ ਲੋਕਾਂ ਲਈ ਨਹੀਂ ਹੈ। ਇਸ ਪਾਣੀ ਕਾਰਨ ਉਸ ਨੂੰ ਅੱਖਾਂ ਵਿਚ ਜਲਣ ਹੋਣ ਲੱਗ ਪਈ, ਜਿਸ ਕਾਰਨ ਉਸ ਦੀਆਂ ਅੱਖਾਂ ਵੀ ਨਹੀਂ ਖੁੱਲ ਰਹੀਆਂ ਸਨ। ਫਿਰ ਪੁਜਾਰੀ ਨੇ ਉਸ ਨੂੰ ਕੱਪੜੇ ਚੁੱਕਣ ਲਈ ਕਿਹਾ। ਜਦੋਂ ਉਸਨੇ ਇਨਕਾਰ ਕਰ ਦਿੱਤਾ, ਤਾਂ ਪੁਜਾਰੀ ਨੇ ਤੰਗ ਕੱਪੜੇ ਪਹਿਨਣ ਲਈ ਉਸਨੂੰ ਝਿੜਕਿਆ ਅਤੇ ਦੁਬਾਰਾ ਪਾਣੀ ਦੇ ਛਿੱਟੇ ਮਾਰੇ ਅਤੇ ਉਸਦੇ ਪਿੱਛੇ ਖੜ੍ਹਾ ਹੋ ਗਿਆ। ਮਾਡਲ ਨੇ ਗੰਭੀਰ ਇਲਜ਼ਾਮ ਲਗਾਇਆ ਕਿ ਇਸ ਮਗਰੋਂ ਪੁਜਾਰੀ ਨੇ ਉਨ੍ਹਾਂ ਦੇ ਕੱਪੜਿਆਂ ਅੰਦਰ ਹੱਥ ਪਾ ਦਿੱਤਾ। ਮੇਰਾ ਮਨ ਸਮਝ ਰਿਹਾ ਸੀ ਕਿ ਇਹ ਸਭ ਗਲਤ ਹੈ, ਪਰ ਮੈਂ ਹਿਲ ਨਹੀਂ ਸਕੀ। ਮੈਂ ਬੋਲ ਨਹੀਂ ਪਾ ਰਹੀ ਸੀ। ਮੈਂ ਫਰੀਜ਼ ਹੋ ਗਈ ਸੀ ਅਤੇ ਮੈਨੂੰ ਅਜੇ ਵੀ ਸਮਝ ਨਹੀਂ ਆ ਰਿਹਾ ਕਿ ਅਜਿਹਾ ਕਿਉਂ ਹੋਇਆ।

ਇਹ ਵੀ ਪੜ੍ਹੋ: ਸਿਰਫ ਇਹ '4 ਸ਼ਬਦ' ਤੇ ਸਿਰਦਰਦ ਗ਼ਾਇਬ ! ਬਾਲੀਵੁੱਡ ਦੀ ਹਸੀਨਾ ਨੇ ਦੱਸਿਆ ਇਹ ਅਨੋਖ਼ਾ ਇਲਾਜ

ਮਾਡਲ ਨੇ ਇਹ ਵੀ ਦੱਸਿਆ ਕਿ ਘਟਨਾ ਦੇ ਕੁਝ ਦਿਨ ਬਾਅਦ ਉਹ ਸਦਮੇ ਵਿੱਚ ਰਹੀ ਅਤੇ ਉਸ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਮੰਦਰ ਦੇ ਅੰਦਰ ਇੱਕ ਪੁਜਾਰੀ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਹੈ। ਮੈਂ ਹੋਰ ਵਿਸਥਾਰ ਵਿੱਚ ਨਹੀਂ ਜਾਵਾਂਗੀ ਪਰ ਉਸ ਪੁਜਾਰੀ ਨੇ ਮੇਰੇ ਨਾਲ ਛੇੜਛਾੜ ਕੀਤੀ ਅਤੇ ਮੈਂ ਕੋਈ ਪ੍ਰਤੀਕਿਰਿਆ ਨਹੀਂ ਦੇ ਸਕੀ। ਮੈਂ 4 ਜੁਲਾਈ ਨੂੰ ਆਪਣੀ ਮਾਂ ਦੇ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੂੰ ਇਸ ਬਾਰੇ ਦੱਸਿਆ। ਉਹ ਗੁੱਸੇ ਵਿੱਚ ਸੀ ਅਤੇ ਉਨ੍ਹਾਂ ਨੇ ਤੁਰੰਤ ਮੇਰੇ ਪਿਤਾ ਅਤੇ ਮੇਰੇ 2 ਭਰਾਵਾਂ ਨੂੰ ਦੱਸਿਆ। ਉਸੇ ਦਿਨ, ਅਸੀਂ ਗਏ ਅਤੇ ਪੁਲਸ ਰਿਪੋਰਟ ਦਰਜ ਕਰਵਾਈ। ਮਲੇਸ਼ੀਆ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀ ਪੁਜਾਰੀ ਦੀ ਭਾਲ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ: 6 ਵਾਰ ਫੇਲ੍ਹ ਹੋਇਆ IVF, ਪੂਰੀ ਤਰ੍ਹਾਂ ਟੁੱਟ ਗਈ ਸੀ ਸਟਾਰ, ਆਮਿਰ ਖ਼ਾਨ ਇੰਝ ਬਣੇ 'ਮਸੀਹਾ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News