ਇਕ ਮਹਿਲਾ ਦੇ ਦ੍ਰਿੜ੍ਹ ਵਿਸ਼ਵਾਸ ਦੀ ਤਾਕਤ ਨੂੰ ਬਿਆਨ ਕਰੇਗੀ ਫ਼ਿਲਮ ‘ਮਜ਼ਾ ਮਾ’
Saturday, Sep 17, 2022 - 05:12 PM (IST)
ਮੁੰਬਈ (ਬਿਊਰੋ)– ਭਾਰਤ ਦੇ ਸਭ ਤੋਂ ਪਸੰਦੀਦਾ ਐਂਟਰਟੇਨਮੈਂਟ ਹੱਬ ਪ੍ਰਾਈਮ ਵੀਡੀਓ ਨੇ ਆਪਣੀ ਪਹਿਲੀ ਭਾਰਤੀ ਐਮਾਜ਼ੋਨ ਆਰੀਜਨਲ ਮੂਵੀ ‘ਮਜ਼ਾ ਮਾ’ ਦੇ ਵਰਲਡ ਪ੍ਰੀਮੀਅਰ ਦਾ ਐਲਾਨ ਕੀਤਾ ਹੈ। ਲੀਓ ਮੀਡੀਆ ਕਲੈਕਟਿਵ ਤੇ ਅੰਮ੍ਰਿਤਪਾਲ ਸਿੰਘ ਬਿੰਦਰਾ ਵਲੋਂ ਨਿਰਮਿਤ, ਆਨੰਦ ਤਿਵਾਰੀ ਵਲੋਂ ਨਿਰਦੇਸ਼ਿਤ ਤੇ ਸੁਮਿਤ ਬਥੇਜਾ ਵਲੋਂ ਲਿਖਿਤ ‘ਮਜ਼ਾ ਮਾ’ ਇਕ ਪਰਿਵਾਰਕ ਮਨੋਰੰਜਨ ਹੈ।
ਮਾਧੁਰੀ ਦੀਕਸ਼ਿਤ ਮੁੱਖ ਭੂਮਿਕਾ ’ਚ ਹੈ। ਫ਼ਿਲਮ ’ਚ ਗਜਰਾਜ ਰਾਓ, ਰਿਤਵਿਕ ਭੌਮਿਕ, ਬਰਖਾ ਸਿੰਘ, ਸ੍ਰਿਸ਼ਟੀ ਸ਼੍ਰੀਵਾਸਤਵ, ਰਜਿਤ ਕਪੂਰ, ਸ਼ੀਬਾ ਚੱਢਾ, ਸਿਮੋਨ ਸਿੰਘ, ਮਲਹਾਰ ਠਾਕਰ ਤੇ ਨਿਨਾਦ ਕਾਮਤ ਵਰਗੇ ਕਲਾਕਾਰ ਅਹਿਮ ਕਿਰਦਾਰਾਂ ’ਚ ਹਨ।
ਇਹ ਖ਼ਬਰ ਵੀ ਪੜ੍ਹੋ : ਮਨੀ ਲਾਂਡਰਿੰਗ ਕੇਸ : ਪੁੱਛਗਿੱਛ ਦੌਰਾਨ ਆਪਸ ’ਚ ਭਿੜੀਆਂ ਜੈਕਲੀਨ ਫਰਨਾਂਡੀਜ਼ ਤੇ ਪਿੰਕੀ ਈਰਾਨੀ, ਲਾਏ ਵੱਡੇ ਇਲਜ਼ਾਮ
ਪ੍ਰਾਈਮ ਮੈਂਬਰਸ ਭਾਰਤ ਤੇ 240 ਤੋਂ ਵੱਧ ਦੇਸ਼ਾਂ ਤੇ ਖੇਤਰਾਂ ’ਚ ਇਸ ਬਹੁ-ਉਡੀਕੀ ਜਾਣ ਵਾਲੀ ਹਿੰਦੀ ਐਮਾਜ਼ੋਨ ਆਰੀਜਨਲ ਫ਼ਿਲਮ ਨੂੰ 6 ਅਕਤੂਬਰ ਤੋਂ ਸਟ੍ਰੀਮ ਕਰ ਸਕਦੇ ਹਨ।
ਅਪਰਨਾ ਪੁਰੋਹਿਤ ਮੁਖੀ, ਇੰਡੀਆ ਆਰੀਜਨਲਜ਼, ਪ੍ਰਾਈਮ ਵੀਡੀਓ ਨੇ ਕਿਹਾ, “ਫ਼ਿਲਮ ‘ਮਜ਼ਾ ਮਾ’ ਅਨੇਕਾਂ ਆਰੀਜਨਲ ਫ਼ਿਲਮਾਂ ’ਚੋਂ ਪਹਿਲੀ ਹੈ, ਜੋ ਸਿੱਧੇ ਸਾਡੀ ਸਰਵਿਸ ’ਤੇ ਲਾਂਚ ਹੋਵੇਗੀ। ਇਹ ਫ਼ਿਲਮ ਇਸ ਲਈ ਵੀ ਖ਼ਾਸ ਹੈ ਕਿਉਂਕਿ ਇਹ ਇਕ ਫੀਮੇਲ ਲੀਡ ਤੇ ਉਸ ਦੇ ਦ੍ਰਿੜ੍ਹ ਵਿਸ਼ਵਾਸ ਦੀ ਤਾਕਤ ਨੂੰ ਬਿਆਨ ਕਰਦੀ ਹੈ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।