ਮਹਾਰਾਸ਼ਟਰ ਦੇ ਕੈਬਨਿਟ ਮੰਤਰੀ ਦਾ ਬਿਆਨ, ‘ਕੰਗਨਾ ਨੇ ਭਾਰੀ ਮਾਤਰਾ ’ਚ ਡਰੱਗਸ ਲਈ, ਵਾਪਸ ਲਓ ਪਦਮ ਸ਼੍ਰੀ’

Friday, Nov 12, 2021 - 01:31 PM (IST)

ਮੁੰਬਈ- ਐੱਨ.ਸੀ.ਪੀ. ਨੇਤਾ ਅਤੇ ਮਹਾਰਾਸ਼ਟਰ ਕੈਬਨਿਟ ਮੰਤਰੀ ਨਵਾਬ ਮਲਿਕ ਨੇ ਅਦਾਕਾਰਾ ਕੰਗਨਾ ਰਣੌਤ ਦੇ ਆਜ਼ਾਦੀ ਵਾਲੇ ਬਿਆਨ 'ਤੇ ਪ੍ਰਤੀਕਿਰਿਆ ਪ੍ਰਗਟਾਉਂਦੇ ਹੋਏ ਕਿਹਾ ਕਿ ਅਸੀਂ ਅਦਾਕਾਰਾ ਕੰਗਨਾ ਰਣੌਤ ਦੇ ਬਿਆਨ ਦੀ ਸਖ਼ਤ ਨਿੰਦਾ ਕਰਦੇ ਹਾਂ। ਉਨ੍ਹਾਂ ਨੇ ਸੁਤੰਤਰਤਾ ਸੈਨਾਨੀਆਂ ਦਾ ਅਪਮਾਨ ਕੀਤਾ ਹੈ। ਕੇਂਦਰ ਨੂੰ ਉਸ ਤੋਂ ਪਦਮ ਸ਼੍ਰੀ ਵਾਪਸ ਲੈਣਾ ਚਾਹੀਦਾ ਅਤੇ ਉਸ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ।

PunjabKesari
ਮਹੀਨਿਆਂ ਤੋਂ ਸਮੀਰ ਵਾਨਖੇੜੇ 'ਤੇ ਦੋਸ਼ ਲਗਾ ਰਹੇ ਮਲਿਕ ਨੇ ਅੱਗੇ ਕਿਹਾ ਕਿ ਕੰਗਨਾ ਰਣੌਤ ਨੇ ਇਸ ਤਰ੍ਹਾਂ ਦਾ ਬਿਆਨ ਦੇਣ ਤੋਂ ਪਹਿਲਾਂ ਮਲਾਨਾ ਕਰੀਮ (ਹਸ਼ੀਸ਼, ਇਕ ਵਿਸ਼ੇਸ਼ ਕਿਸਮ ਦੀ ਡਰੱਗ ਜੋ ਹਿਮਾਚਲ 'ਚ ਉੱਗਦੀ ਹੈ) ਦੀ ਭਾਰੀ ਖੁਰਾਕ ਲਈ ਹੈ।

PunjabKesari
ਵਰੁਣ ਗਾਂਧੀ ਨੇ ਵੀ ਵਿੰਨ੍ਹਿਆ ਸੀ ਨਿਸ਼ਾਨਾ
ਕੰਗਨਾ ਨੇ ਇਸ ਬਿਆਨ ਤੋਂ ਬਾਅਦ ਬੀ.ਜੇ.ਪੀ. ਸੰਸਦ ਮੈਂਬਰ ਵਰੁਣ ਗਾਂਧੀ ਨੇ ਲਿਖਿਆ, ਕਦੇ ਮਹਾਤਮਾ ਗਾਂਧੀ ਜੀ ਦੇ ਤਿਆਗ ਅਤੇ ਤਪਸਿਆ ਦਾ ਅਪਮਾਨ, ਕਦੇ ਉਨ੍ਹਾਂ ਦੇ ਹਥਿਆਰੇ ਦਾ ਸਨਮਾਨ, ਅਤੇ ਹੁਣ ਸ਼ਹੀਦ ਮੰਗਲ ਪਾਂਡੇ ਤੋਂ ਲੈ ਕੇ ਰਾਣੀ ਲਕਸ਼ਮੀਬਾਈ, ਭਗਤ ਸਿੰਘ, ਚੰਦਰਸ਼ੇਖਰ ਆਜ਼ਾਦ, ਨੇਤਾਜੀ ਸੁਭਾਸ਼ ਚੰਦਰ ਬੋਸ ਅਤੇ ਲੱਖਾਂ ਸੁਤੰਤਰਤਾ ਸੈਨਾਨੀਆਂ ਦੀਆਂ ਕੁਰਬਾਨੀਆਂ ਦਾ ਅਪਮਾਨ। ਇਸ ਸੋਚ ਨੂੰ ਮੈਂ ਪਾਗਲਪਨ ਕਹਾਂ ਜਾਂ ਫਿਰ ਦੇਸ਼ਦ੍ਰੋਹ?

Kangana Ranaut Reveals Why She Could Not Pay Her Taxes Last Year - Filmibeat
ਕੰਗਨਾ ਦੇ ਖ਼ਿਲਾਫ਼ ਸ਼ਿਕਾਇਤ ਦਰਜ
ਆਪ ਦੀ ਰਾਸ਼ਟਰੀ ਕਾਰਜਕਾਰੀ ਸੰਸਥਾ ਦੀ ਮੈਂਬਰ ਪ੍ਰੀਤੀ ਸ਼ਰਮਾ ਮੇਨਨ ਨੇ ਅਦਾਕਾਰਾ ਕੰਗਨਾ ਰਣੌਤ ਦੇ ਖ਼ਿਲਾਫ਼ ਮੁੰਬਈ ਪੁਲਸ ਤੋਂ ਸ਼ਿਕਾਇਤ ਕਰਕੇ ਮਾਮਲੇ 'ਚ ਐੱਫ.ਆਈ.ਆਰ. ਦਰਜ ਕਰਨ ਦੀ ਮੰਗ ਕੀਤੀ ਹੈ। ਮੇਨਨ ਨੇ ਕਿਹਾ ਕਿ ਕਾਰਵਾਈ ਦੀ ਉਮੀਦ ਹੈ। ਕੰਗਨਾ 'ਤੇ ਭਾਰਤੀ ਦੰਡ ਸੰਹਿਤਾ ਦੀ ਧਾਰਾ 12ਏ, 504 ਅਤੇ 505 ਦੇ ਤਹਿਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।  ਹਾਲ ਹੀ 'ਚ ਪਦਮ ਸ਼੍ਰੀ ਨਾਲ ਸਨਮਾਨੀ ਗਈ ਕੰਗਨਾ ਰਣੌਤ ਨੇ ਕਿਹਾ ਕਿ ਭਾਰਤ ਨੂੰ ਸਹੀ ਮਾਇਨੇ 'ਚ ਆਜ਼ਾਦੀ 2014 'ਚ ਮਿਲੀ ਸੀ 1947 'ਚ ਭੀਖ ਮਿਲੀ ਸੀ।


Aarti dhillon

Content Editor

Related News