ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ ਦੇਣ ਲਈ ਇਕੱਠੇ ਹੋਏ 18 ਵੱਡੇ ਗਾਇਕ

04/28/2022 12:35:20 PM

ਮੁੰਬਈ (ਬਿਊਰੋ)– ਭਾਰਤ ਦੀ ਸੁਰਾਂ ਦੀ ਮਲਿੱਕਾ ਸਵਰਗਵਾਸੀ ਲਤਾ ਮੰਗੇਸ਼ਕਰ ਦੀ ਆਵਾਜ਼ ਸਾਡੇ ਦਿਲਾਂ ’ਚ ਇਕ ਬਹੁਤ ਹੀ ਖ਼ਾਸ ਜਗ੍ਹਾ ਰੱਖਦੀ ਹੈ ਤੇ ਹਰ ਭਾਰਤੀ ਦੇ ਦਿਮਾਗ ’ਚ ਇਕ ਅਮਿੱਟ ਛਾਪ ਛੱਡ ਜਾਂਦੀ ਹੈ। ਉਨ੍ਹਾਂ ਦੀ ਵਿਰਾਸਤ ਨੂੰ ਸ਼ਰਧਾਂਜਲੀ ਦਿੰਦਿਆਂ 18 ਮਸ਼ਹੂਰ ਗਾਇਕ ਇਕੱਠੇ ਸੁਰਾਂ ਨਾਲ ਸਮਾਂ ਬੰਨ੍ਹਣ ਵਾਲੇ ਹਨ। ਅਜਿਹੇ ’ਚ ਸਟਾਰ ਪਲੱਸ ਆਪਣੀ ਐਕਸਕਲੂਜ਼ਿਵ ਸੀਰੀਜ਼ ‘ਨਾਮ ਰਹਿ ਜਾਏਗਾ’ ਦੇ ਨਾਲ ਲੋਕਾਂ ਨੂੰ ਪਿਆਰੀਆਂ ਆਵਾਜ਼ਾਂ ਨੂੰ ਇਕੱਠੇ ਲਿਆਏ ਹਨ, ਜੋ ਸੰਗੀਤ ਉਦਯੋਗ ਦੀ ਜਾਨ ਮੰਨੀ ਜਾਣ ਵਾਲੀ ਮਹਾਨ ਲਤਾ ਮੰਗੇਸ਼ਕਰ ਨੂੰ ਸਨਮਾਨਿਤ ਕਰਨ ਲਈ ਇਕਜੁਟਤਾ ਦੇ ਨਾਲ ਖੜ੍ਹਾ ਹੈ।

ਇਹ ਖ਼ਬਰ ਵੀ ਪੜ੍ਹੋ : ‘ਜੋ ਦੀਪ ਸਿੱਧੂ ਲਈ ਪੋਸਟਾਂ ਪਾਉਂਦੇ ਸਨ, ਅੱਜ ਉਨ੍ਹਾਂ ਨੂੰ ਦੱਸਣਾ ਪੈ ਰਿਹਾ ਕਿ ਦੀਪ ਦੀ ਫ਼ਿਲਮ ਆ ਰਹੀ’

ਇਸ ਸ਼ਾਨਦਾਰ ਸ਼ਰਧਾਂਜਲੀ ’ਚ ਸੋਨੂੰ ਨਿਗਮ, ਅਰਿਜੀਤ ਸਿੰਘ, ਸ਼ੰਕਰ ਮਹਾਦੇਵਨ, ਨਿਤਿਨ ਮੁਕੇਸ਼, ਨੀਤੀ ਮੋਹਨ, ਅਲਕਾ ਯਾਗਨਿਕ, ਸਾਧਨਾ ਸਰਗਮ, ਪਿਆਰੇਲਾਲ ਜੀ, ਉਦਿਤ ਨਾਰਾਇਣ, ਸ਼ਾਨ, ਕੁਮਾਰ ਸ਼ਾਨੂ, ਅਮਿਤ ਕੁਮਾਰ, ਜਤਿਨ ਪੰਡਿਤ, ਜਾਵੇਦ ਅਲੀ, ਐਸ਼ਵਰਿਆ ਮਜੂਮਦਾਰ, ਸਨੇਹਾ ਪੰਤ, ਪਲਕ ਮੁੱਛਲ ਤੇ ਅਨਵੇਸ਼ਾ ਮਿਲ ਕੇ ਲਤਾ ਮੰਗੇਸ਼ਕਰ ਦੇ ਸਭ ਤੋਂ ਪ੍ਰਸਿੱਧ ਗੀਤ ਗਾ ਕੇ ਸ਼ਰਧਾਂਜਲੀ ਦੇਣਗੇ।

ਭਾਰਤ ਦੇ ਹਰਮਨ ਪਿਆਰੇ ਗਾਇਕ ਸ਼ਾਨ ਕਹਿੰਦੇ ਹਨ, ‘‘ਸ਼ਾਨਦਾਰ ਸ਼ਰਧਾਂਜਲੀ ਦਾ ਹਿੱਸਾ ਬਣਨਾ ਇਕ ਵੱਡਾ ਸਨਮਾਨ ਹੈ। ਲਤਾ ਜੀ ਸਿਰਫ ਉਹ ਨਹੀਂ ਹੈ, ਜਿਨ੍ਹਾਂ ਦਾ ਮੈਂ ਸਨਮਾਨ ਕਰਦਾ ਹਾਂ, ਸਗੋਂ ਪ੍ਰਸ਼ੰਸਾ ਤੇ ਪਿਆਰ ਵੀ ਕਰਦਾ ਹਾਂ। ਉਹ ਅਜਿਹੀ ਹੈ, ਜਿਨ੍ਹਾਂ ਨਾਲ ਹਰ ਭਾਰਤੀ ਗਹਿਰਾਈ ਨਾਲ ਜੁੜਿਆ ਹੋਇਆ ਹੈ। ਸ਼ਾਨਦਾਰ ਮੰਚ ’ਤੇ ਦੇਸ਼ ਦੀ ਸਭ ਤੋਂ ਮਹਾਨ ਗਾਇਕਾ ਨੂੰ ਸ਼ਰਧਾਂਜਲੀ ਦੇਣ ਦਾ ਮੌਕੇ ਪਾ ਕੇ ਮੈਂ ਖ਼ੁਸ਼ਕਿਸਮਤ ਮਹਿਸੂਸ ਕਰਦਾ ਹਾਂ।’’

ਸਾਈਂ ਬਾਬਾ ਸਟੂਡੀਓਜ਼ ਦੇ ਗਜੇਂਦਰ ਸਿੰਘ ਦੁਆਰਾ ਨਿਰਮਿਤ ‘ਨਾਮ ਰਹਿ ਜਾਏਗਾ’ ਉਸ ਪਰਮ ਅਾਵਾਜ਼ ਨੂੰ ਸ਼ਰਧਾਂਜਲੀ ਦੇਣ ਲਈ ਤਿਆਰ ਹੈ, ਜਿਸ ਨੇ ਸਾਨੂੰ ਮਹਾਨ ਲਤਾ ਮੰਗੇਸ਼ਕਰ ਦੀ ਭਾਵਨਾ ਤੇ ਆਸ ਨਾਲ ਭੱਰ ਦਿੱਤਾ। ਇਸ 8 ਐਪੀਸੋਡ ਵਾਲੀ ਸੀਰੀਜ਼ ਨੂੰ 1 ਮਈ, 2022 ਨੂੰ ਸਿਰਫ ਸਟਾਰ ਪਲੱਸ ’ਤੇ ਸ਼ੁਰੂ ਕੀਤਾ ਜਾਵੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News