ਕੋਰੋਨਾ ਦੀ ਚਪੇਟ ''ਚ ਆਈ ਲਾਰਾ ਦੱਤਾ, BMC ਨੇ ਸੀਲ ਕੀਤਾ ਅਦਾਕਾਰਾ ਦਾ ਘਰ

03/26/2022 11:37:57 AM

ਮੁੰਬਈ- ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਕਾਫ਼ੀ ਕਮੀ ਆ ਗਈ ਹੈ ਪਰ ਹਾਲੇ ਵੀ ਇਸ ਦਾ ਖਤਰਾ ਪੂਰੀ ਤਰ੍ਹਾਂ ਨਾਲ ਘੱਟ ਨਹੀਂ ਹੋਇਆ ਹੈ। ਸਾਬਕਾ ਮਿਸ ਯੂਨੀਵਰਸ ਲਾਰਾ ਦੱਤਾ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਬੀ.ਐੱਮ.ਸੀ.ਨੇ ਅਦਾਕਾਰਾ ਦੇ ਘਰ ਨੂੰ ਸੀਲ ਕਰ ਦਿੱਤਾ ਹੈ। ਹਾਲਾਂਕਿ ਲਾਰਾ ਨੇ ਹਾਲੇ ਤੱਕ ਆਪਣੀ ਸਿਹਤ ਦੇ ਬਾਰੇ 'ਚ ਕੋਈ ਅਪਡੇਟ ਨਹੀਂ ਦਿੱਤਾ ਹੈ।

PunjabKesari
ਰਿਪੋਰਟ ਮੁਤਾਬਕ ਲਾਰਾ ਦੇ ਕੋਰੋਨਾ ਦੀ ਚਪੇਟ ਆਉਣ ਤੋਂ ਬਾਅਦ ਬੀ.ਐੱਮ.ਸੀ. ਨੇ ਅਦਾਕਾਰਾ ਦਾ ਘਰ ਸੀਲ ਕਰ ਦਿੱਤਾ ਹੈ। ਬੀ.ਐੱਮ.ਸੀ. ਨੇ ਲਾਰਾ ਦੇ ਘਰ ਦੇ ਬਾਹਰ ਮਾਈਕ੍ਰੋ ਕੰਟੇਨਮੈਂਟ ਜੋਨ ਦਾ ਪੋਸਟਰ ਲਗਾ ਦਿੱਤਾ ਹੈ। ਆਪਣੇ ਪਰਿਵਾਰ 'ਚ ਸਿਰਫ ਲਾਰਾ ਹੀ ਕੋਰੋਨਾ ਦੀ ਚਪੇਟ 'ਚ ਆਈ ਹੈ। ਹਾਲਾਂਕਿ ਅਜੇ ਅਦਾਕਾਰਾ ਨੇ ਇਸ ਖ਼ਬਰ ਦੀ ਪੁਸ਼ਟੀ ਨਹੀਂ ਕੀਤੀ ਹੈ। ਇਸ ਖ਼ਬਰ ਨੂੰ ਸੁਣਨ ਤੋਂ ਬਾਅਦ ਪ੍ਰਸ਼ੰਸਕ ਕਾਫ਼ੀ ਚਿੰਤਾ 'ਚ ਹਨ ਅਤੇ ਅਦਾਕਾਰਾ ਦੇ ਜਲਦ ਠੀਕ ਹੋਣ ਦੀ ਦੁਆ ਕਰ ਰਹੇ ਹਨ।

PunjabKesari
ਕੰਮ ਦੀ ਗੱਲ ਕਰੀਏ ਤਾਂ ਲਾਰਾ ਆਖਿਰੀ ਵਾਰ ਫਿਲਮ 'ਬੈੱਲ ਬੋਟਮ' 'ਚ ਨਜ਼ਰ ਆਈ ਸੀ। ਫਿਲਮ 'ਚ ਅਦਾਕਾਰਾ ਦੇ ਨਾਲ ਅਕਸ਼ੈ ਕੁਮਾਰ, ਵਾਣੀ ਕਪੂਰ ਅਤੇ ਹੁਮਾ ਕੁਰੈਸ਼ੀ ਨਜ਼ਰ ਆਏ ਸਨ। ਇਸ ਤੋਂ ਇਲਾਵਾ ਅਦਾਕਾਰਾ 'ਹਿਚਕਸ ਐਂਡ ਹੁਕਅਪਸ', 'ਹੰਡ੍ਰੇਡ' ਅਤੇ 'ਕੌਣ ਬਣੇਗਾ ਸ਼ਿਖਰਵਤੀ' ਵਰਗੇ ਓ.ਟੀ.ਟੀ ਪ੍ਰੋਜੈਕਟਸ 'ਚ ਨਜ਼ਰ ਆਈ ਹੈ।


Aarti dhillon

Content Editor

Related News