ਰਿਲੀਜ਼ ਦੇ 6 ਮਹੀਨਿਆਂ ਬਾਅਦ ਓ. ਟੀ. ਟੀ. ’ਤੇ ਦਸਤਕ ਦੇਵੇਗੀ ‘ਲਾਲ ਸਿੰਘ ਚੱਢਾ’

07/29/2022 2:27:41 PM

ਮੁੰਬਈ (ਬਿਊਰੋ)– ਆਮਿਰ ਖ਼ਾਨ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਲਾਲ ਸਿੰਘ ਚੱਢਾ’ ਸਿਨੇਮਾਘਰਾਂ ’ਚ ਰਿਲੀਜ਼ ਹੋਣ ਦੇ ਨੇੜੇ ਹੈ। ਹੁਣ ਦਰਸ਼ਕਾਂ ਲਈ ਫ਼ਿਲਮ ਦੇਖਣ ਦਾ ਇੰਤਜ਼ਾਰ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ‘ਲਾਲ ਸਿੰਘ ਚੱਢਾ’ ਨੂੰ ਲੈ ਕੇ ਸਿਤਾਰਿਆਂ ਦਾ ਉਤਸ਼ਾਹ ਵੀ ਦੇਖਣਯੋਗ ਹੈ।

ਇਹ ਕਹਿਣਾ ਜਲਦਬਾਜ਼ੀ ਨਹੀਂ ਹੋਵੇਗੀ ਕਿ ਆਮਿਰ ਖ਼ਾਨ ਦੀਆਂ ਸਾਰੀਆਂ ਫ਼ਿਲਮਾਂ ਵਾਂਗ ‘ਲਾਲ ਸਿੰਘ ਚੱਢਾ’ ਵੀ ਆਪਣੀ ਰਿਲੀਜ਼ ਦੇ 6 ਮਹੀਨਿਆਂ ਬਾਅਦ ਓ. ਟੀ. ਟੀ. ’ਤੇ ਉਪਲੱਬਧ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ : ਡਰੇਕ ਨੇ ਸਿੱਧੂ ਮੂਸੇ ਵਾਲਾ ਦੀ ਟੀ-ਸ਼ਰਟ ਪਹਿਨ ਕੇ ਦਿੱਤੀ ਸ਼ੋਅ ਦੌਰਾਨ ਸ਼ਰਧਾਂਜਲੀ, ਵੀਡੀਓ ਵਾਇਰਲ

ਆਮਿਰ ਖ਼ਾਨ ਦੀਆਂ ਸਾਰੀਆਂ ਫ਼ਿਲਮਾਂ ਪਹਿਲਾਂ ਸਿਨੇਮਾਘਰਾਂ ’ਚ ਰਿਲੀਜ਼ ਹੁੰਦੀਆਂ ਹਨ ਤੇ ਫਿਰ ਓ. ਟੀ. ਟੀ. ’ਤੇ ਤਾਂ ਜੋ ਦਰਸ਼ਕ ਆਪਣੀ ਪਸੰਦ ਦੀ ਸਕ੍ਰੀਨ ਤੇ ਫਿਰ ਆਪਣੇ ਘਰ ’ਚ ਆਰਾਮ ਨਾਲ ਫ਼ਿਲਮ ਦਾ ਆਨੰਦ ਲੈ ਸਕਣ।

‘ਲਾਲ ਸਿੰਘ ਚੱਢਾ’ ਦੀ ਪ੍ਰਮੋਸ਼ਨ ਲਈ ਕੀਤਾ ਹਰ ਉਪਰਾਲਾ ਸ਼ਲਾਘਾਯੋਗ ਹੈ। ਫ਼ਿਲਮ ਦੇ ਟਰੇਲਰ, ਸਾਊਂਡ ਟਰੈਕ, ਮਿਊਜ਼ਿਕ ਵੀਡੀਓ ਤੋਂ ਲੈ ਕੇ ਫ਼ਿਲਮ ਨਾਲ ਜੁੜੀ ਹਰ ਖ਼ਬਰ ਪ੍ਰਸ਼ੰਸਕਾਂ ਲਈ ਬਹੁਤ ਮਹੱਤਵਪੂਰਨ ਹੈ ਤੇ ਇਹ ਫ਼ਿਲਮ ਦੇਖਣ ਲਈ ਉਨ੍ਹਾਂ ਨੂੰ ਐਕਸਾਈਟ ਕਰਨ ਲਈ ਵੀ ਕਾਫੀ ਹੈ। ‘ਲਾਲ ਸਿੰਘ ਚੱਢਾ’ 11 ਅਗਸਤ, 2022 ਨੂੰ ਰਿਲੀਜ਼ ਹੋਣ ਵਾਲੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News