ਫੁੱਟ-ਫੁੱਟ ਰੋਈ ''ਕੁੱਲ੍ਹੜ ਪੀਜ਼ਾ'' ਵਾਲੀ ਗੁਰਪ੍ਰੀਤ, ਕਿਹਾ- ਇਕ ਵੀਡੀਓ ਨੇ ਮੇਰਾ ਅਕਸ ਇੰਨਾ ਖਰਾਬ ਕਰ ਦਿੱਤਾ ਕਿ...

Tuesday, Jun 02, 2026 - 04:16 PM (IST)

ਫੁੱਟ-ਫੁੱਟ ਰੋਈ ''ਕੁੱਲ੍ਹੜ ਪੀਜ਼ਾ'' ਵਾਲੀ ਗੁਰਪ੍ਰੀਤ, ਕਿਹਾ- ਇਕ ਵੀਡੀਓ ਨੇ ਮੇਰਾ ਅਕਸ ਇੰਨਾ ਖਰਾਬ ਕਰ ਦਿੱਤਾ ਕਿ...

ਐਂਟਰਟੇਨਮੈਂਟ ਡੈਸਕ - ਯੂਟਿਊਬਰ ਅਤੇ 'ਕੁੱਲ੍ਹੜ ਪੀਜ਼ਾ' ਫੇਮ ਗੁਰਪ੍ਰੀਤ ਕੌਰ ਨੇ ਸੋਸ਼ਲ ਮੀਡੀਆ 'ਤੇ ਉਸ ਦੇ ਬੱਚੇ ਵਿਰੁੱਧ ਗਲਤ ਟਿੱਪਣੀਆਂ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਇੱਕ ਵੀਡੀਓ ਰਾਹੀਂ ਆਪਣਾ ਦਰਦ ਸਾਂਝਾ ਕਰਦਿਆਂ ਗੁਰਪ੍ਰੀਤ ਨੇ ਕਿਹਾ ਕਿ ਲੋਕਾਂ ਨੇ ਉਸ ਦੇ ਵਿਆਹ ਤੋਂ ਬਾਅਦ ਇੱਕ ਇੰਸੀਡੈਂਟ (ਵੀਡੀਓ) ਦੇ ਅਧਾਰ 'ਤੇ ਉਸ ਦਾ ਅਕਸ ਇੰਨਾ ਖਰਾਬ ਕਰ ਦਿੱਤਾ ਹੈ ਕਿ ਉਹ ਹਰ ਚੀਜ਼ 'ਤੇ ਉਸ ਨੂੰ ਜੱਜ ਕਰਨ ਲੱਗ ਪੈਂਦੇ ਹਨ, ਕਿ ਉਹ ਕਿਹੋ ਜਿਹੀ ਕੁੜੀ ਹੈ। ਇਸ ਸਭ ਦੇ ਬਾਵਜੂਦ ਮੈਂ ਅੱਜ ਤੱਕ ਚੁੱਪ ਰਹੀ। ਇਹ ਸੋਚ ਕਿ ਕੀ ਸਭ ਠੀਕ ਹੋ ਜਾਵੇਗਾ।

ਇਹ ਵੀ ਪੜ੍ਹੋ: ਮਸ਼ਹੂਰ ਪੰਜਾਬੀ ਗਾਇਕ ਖ਼ਿਲਾਫ਼ ਪ੍ਰਸ਼ਾਸਨ ਦੀ ਵੱਡੀ ਕਾਰਵਾਈ ! ਚੰਡੀਗੜ੍ਹ ਸਥਿਤ ਕਲੱਬ ਕੀਤਾ ਸੀਲ

ਉਸ ਨੇ ਕਿਹਾ, "ਮੈਨੂੰ ਪੂਰਾ ਨਿਤਨੇਮ ਅਤੇ ਸੁਖਮਨੀ ਸਾਹਿਬ ਕੰਠ ਹੈ ਅਤੇ ਮੈਂ ਹੁਣ ਤੱਕ ਪਤਾ ਨਹੀਂ ਕਿੰਨੇ ਸਹਿਜ ਪਾਠ ਦੇ ਭੋਗ ਪਾ ਚੁੱਕੀ ਹਾਂ"। ਉਸ ਨੇ ਸਪੱਸ਼ਟ ਕੀਤਾ ਕਿ ਜੋ ਚੰਗੇ ਸੰਸਕਾਰ ਉਸ ਦੀ ਮਾਂ ਨੇ ਉਸ ਨੂੰ ਦਿੱਤੇ ਹਨ, ਉਹੀ ਉਹ ਆਪਣੇ ਬੱਚੇ ਨੂੰ ਦੇ ਰਹੀ ਹੈ ਅਤੇ ਉਸ ਨੂੰ ਇਸ ਲਈ ਕਿਸੇ ਦੇ 'ਗਿਆਨ' ਦੀ ਲੋੜ ਨਹੀਂ ਹੈ।

ਇਹ ਵੀ ਪੜ੍ਹੋ: RCB ਦੇ ਦੂਜੀ ਵਾਰ ਚੈਂਪੀਅਨ ਬਣਨ 'ਤੇ ਵ੍ਰਿੰਦਾਵਨ ਪਹੁੰਚੇ ਅਨੁਸ਼ਕਾ ਤੇ ਕੋਹਲੀ ; ਪ੍ਰੇਮਾਨੰਦ ਮਹਾਰਾਜ ਦਾ ਲਿਆ ਆਸ਼ੀਰਵਾਦ

ਸਭ ਤੋਂ ਵੱਧ ਦੁੱਖ ਪ੍ਰਗਟ ਕਰਦਿਆਂ ਗੁਰਪ੍ਰੀਤ ਨੇ ਕਿਹਾ ਕਿ ਉਸ ਨੂੰ ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਔਰਤਾਂ ਹੀ ਔਰਤਾਂ ਵਿਰੁੱਧ ਅਜਿਹੇ ਮਾੜੇ ਕਮੈਂਟ ਕਰਦੀਆਂ ਹਨ। ਉਸ ਨੇ ਸਵਾਲ ਕੀਤਾ ਕਿ ਕੀ ਉਹ ਲੋਕ ਮਾਂ ਨਹੀਂ ਹਨ ਜਾਂ ਉਨ੍ਹਾਂ ਨੂੰ ਨਹੀਂ ਪਤਾ ਕਿ ਇੱਕ ਮਾਂ ਲਈ ਬੱਚੇ ਨੂੰ ਜਨਮ ਦੇਣਾ ਕਿੰਨਾ ਔਖਾ ਹੁੰਦਾ ਹੈ? ਗੁਰਪ੍ਰੀਤ ਨੇ ਆਪਣੇ ਢਾਈ ਸਾਲ ਦੇ ਮਾਸੂਮ ਬੱਚੇ ਲਈ 'ਚਰਿੱਤਰ' ਵਰਗੇ ਸ਼ਬਦ ਵਰਤਣ ਵਾਲਿਆਂ ਦੀ ਸਖ਼ਤ ਨਿਖੇਧੀ ਕੀਤੀ। ਉਸ ਨੇ ਕਿਹਾ ਕਿ ਤੁਹਾਡੇ ਵਿੱਚ ਇੰਨੀ ਵੀ ਕੋਮਨ ਸੈਂਸ ਨਹੀਂ ਹੈ ਕਿ ਤੁਸੀਂ ਇੱਕ ਛੋਟੇ ਬੱਚੇ ਲਈ ਇੰਨਾ ਮਾੜਾ ਬੋਲ ਦਿੰਦੇ ਹੋ। 

ਇਹ ਵੀ ਪੜ੍ਹੋ: ਚੱਲਦੇ ਪ੍ਰੋਗਰਾਮ ਦੌਰਾਨ ਕਲਾਕਾਰਾਂ 'ਤੇ ਆ ਡਿੱਗੀ ਕੰਧ, ਲੋਕ ਗਾਇਕ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News