ਦੁਬਈ ''ਚ ਦਿਖੀ ''ਕਿੰਗ ਖ਼ਾਨ'' ਦੇ ਬਰਥਡੇਅ ਦੀ ਧੂਮ, ਸ਼ਾਹਰੁਖ ਦੇ ਨਾਂ ਨਾਲ ਰੌਸ਼ਨ ਹੋਇਆ ਬੁਰਜ਼ ਖਰੀਫਾ

11/03/2021 11:52:54 AM

ਮੁੰਬਈ- ਬਾਲੀਵੁੱਡ ਦੇ 'ਕਿੰਗ ਖ਼ਾਨ' ਭਾਵ ਸ਼ਾਹਰੁਖ ਖ਼ਾਨ 2 ਨਵੰਬਰ ਨੂੰ ਪੂਰੇ 56 ਸਾਲ ਦੇ ਹੋ ਗਏ ਹਨ। ਇਸ ਮੌਕੇ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਮੰਨਤ ਦੇ ਬਾਹਰ ਪੂਰਾ ਦਿਨ ਫੈਨਜ਼ ਦੀ ਭੀੜ ਲੱਗੀ ਰਹੀ, ਨਾਲ ਹੀ ਸੋਸ਼ਲ ਮੀਡੀਆ 'ਤੇ ਵੀ ਪੂਰੇ ਦਿਨ ਸ਼ਾਹਰੁਖ ਨੂੰ ਵਧਾਈਆਂ ਦਾ ਤਾਂਤਾ ਲੱਗਿਆ ਰਿਹਾ। ਸਿਰਫ ਦੇਸ਼ ਹੀ ਨਹੀਂ ਸਗੋਂ ਵਿਦੇਸ਼ 'ਚ ਵੀ ਕਿੰਗ ਖ਼ਾਨ ਦੇ ਜਨਮਦਿਨ ਦੀ ਧੂਮ ਦੇਖਣ ਨੂੰ ਮਿਲੀ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਦਾਕਾਰ ਦੇ ਜਨਮਦਿਨ 'ਤੇ ਦੁਬਈ ਦਾ ਬੁਰਜ਼ ਖਲੀਫਾ ਰੌਸ਼ਨੀ ਨਾਲ ਜਗਮਗਾ ਉਠਿਆ, ਜਿਸ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

PunjabKesari
ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਸ਼ਾਹਰੁਖ ਦੇ ਜਨਮਦਿਨ 'ਤੇ ਕਿਸ ਤਰ੍ਹਾਂ ਬੁਰਜ਼ ਖਲੀਫਾ ਨੂੰ ਲਾੜੀ ਦੀ ਤਰ੍ਹਾਂ ਨਾਲ ਸਜਾਇਆ ਗਿਆ। ਬੁਰਜ਼ ਖਲੀਫਾ ਪੂਰੀ ਤਰ੍ਹਾਂ ਨਾਲ ਰੌਸ਼ਨੀ ਨਾਲ ਜਗਮਗਾਉਂਦਾ ਹੋਇਆ ਦਿਖ ਰਿਹਾ ਹੈ। ਫੇਮਸ ਫੋਟੋਗ੍ਰਾਫਰ ਵਿਰਲ ਭਿਆਨੀ ਨੇ ਬੁਰਜ਼ ਖਲੀਫਾ ਦੀਆਂ ਤਿੰਨ ਤਸਵੀਰਾਂ ਦਾ ਇਕ ਕਲਾਜ਼ ਸ਼ੇਅਰ ਕੀਤਾ ਹੈ। ਇਕ ਤਸਵੀਰ 'ਚ ਸ਼ਾਹਰੁਖ ਖ਼ਾਨ ਦਾ ਨਾਂ ਬੁਰਜ਼ ਖਲੀਫਾ 'ਤੇ ਲਿਖਿਆ ਨਜ਼ਰ ਆ ਰਿਹਾ ਹੈ, ਦੂਜੀ 'ਚ ਸ਼ਾਹਰੁਖ ਦੀ ਤਸਵੀਰ ਨਜ਼ਰ ਆ ਰਹੀ ਹੈ। ਉਧਰ ਤੀਜੀ ਤਸਵੀਰ 'ਚ ਬੁਰਜ਼ ਖਲੀਫਾ 'ਤੇ ਹੈਪੀ ਬਰਥਡੇਅ ਸ਼ਾਹਰੁਖ ਖ਼ਾਨ ਲਿਖਿਆ ਨਜ਼ਰ ਆ ਰਿਹਾ ਹੈ। ਕਿੰਗ ਖ਼ਾਨ ਲਈ ਫਿਰ ਤੋਂ ਇਹ ਸਨਮਾਨ ਦੇਖ ਕੇ ਪ੍ਰਸ਼ੰਸਕ ਖੁਸ਼ ਹੋ ਰਹੇ ਹਨ।

PunjabKesari
ਇਸ ਤੋਂ ਕੁਝ ਦਿਨ ਪਹਿਲੇ ਸ਼ਾਹਰੁਖ ਖ਼ਾਨ ਕਾਫੀ ਚਰਚਾ 'ਚ ਰਹੇ ਹਨ ਡਰੱਗਸ ਮਾਮਲੇ 'ਚ ਪੁੱਤਰ ਆਰੀਅਨ ਦੀ ਗ੍ਰਿਫਤਾਰੀ ਨੂੰ ਲੈ ਕੇ ਸ਼ਾਹਰੁਖ ਅਤੇ ਗੌਰੀ ਕਾਫੀ ਪਰੇਸ਼ਾਨ ਸਨ। ਉਧਰ 30 ਅਕਤੂਬਰ ਨੂੰ ਪੁੱਤਰ ਦੇ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਜੋੜੇ ਨੇ ਰਾਹਤ ਦਾ ਸਾਹ ਲਿਆ ਹੈ।


Aarti dhillon

Content Editor

Related News