ਕੌਰ ਬੀ ਪਿਤਾ ਦੇ ਨਾਲ ਖੇਤਾਂ ''ਚ ਗੇੜੀ ਲਾਉਂਦੇ ਦਾ ਵੀਡੀਓ ਕੀਤਾ ਸਾਂਝਾ, ਕਿਹਾ- ਬਾਪੂ ਨਾਲ ਯਾਰੀ ਪੱਕੀ

Thursday, Aug 08, 2024 - 03:33 PM (IST)

ਜਲੰਧਰ- 'ਸੁਨੱਖੀ', 'ਤੇਰੀ ਵੇਟ', 'ਫੁਲਕਾਰੀ', 'ਵੈਲੀ ਜੱਟ', 'ਮਿਸ ਯੂ' ਵਰਗੇ ਗੀਤਾਂ ਨਾਲ ਪ੍ਰਸਿੱਧੀ ਖੱਟਣ ਸੁਰੀਲੀ ਆਵਾਜ਼ ਦੇ ਸਦਕਾ ਕੌਰ ਬੀ ਨੂੰ ਸੁਣਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਕੌਰ ਬੀ ਨੇ ਬਹੁਤ ਹੀ ਘੱਟ ਸਮੇਂ 'ਚ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਖ਼ਾਸ ਜਗਾ ਬਣਾਈ ਹੈ। ਜਿੰਨੀ ਖ਼ੂਬਸੂਰਤ ਕੌਰ ਬੀ ਖ਼ੁਦ ਹੈ ਉਸ ਤੋਂ ਵੀ ਜ਼ਿਆਦਾ ਖ਼ੂਬਸੂਰਤ ਉਨ੍ਹਾਂ ਦੀ ਹਰ ਅਦਾ ਹੈ, ਜਿਸ ਨੂੰ ਪੰਜਾਬੀ ਗੱਭਰੂ ਤੇ ਮੁਟਿਆਰਾਂ ਵਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ।

PunjabKesari

ਦੱਸ ਦਈਏ ਕਿ ਕੌਰ ਬੀ ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦੀ ਹੈ। ਉਹ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹੁਣ ਗਾਇਕਾ ਨੇ ਆਪਣੇ ਪਿਤਾ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ 'ਚ ਗਾਇਕਾ ਆਪਣੇ ਪਿਤਾ ਜੀ ਦੇ ਨਾਲ ਥਾਰ 'ਚ ਘੁੰਮਦੀ ਹੋਈ ਨਜ਼ਰ ਆ ਰਹੀ ਹੈ। ਖੇਤਾਂ 'ਚ ਗਾਇਕਾ ਥਾਰ ਚਲਾਉਂਦੀ ਹੋਈ ਦਿਖਾਈ ਦੇ ਰਹੀ ਹੈ ।

PunjabKesari

ਇਸ ਵੀਡੀਓ 'ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ 'ਯਾਰੀ ਬਾਪੂ ਨਾਲ ਪੱਕੀ' । 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News