ਕੌਰ ਬੀ ਨੇ ਦਿਖਾਈ ਮੋਹਾਲੀ 'ਚ ਖਰੀਦੇ ਨਵੇਂ ਘਰ ਦੀ ਝਲਕ, ਤਸਵੀਰਾਂ ਵਾਇਰਲ

6/3/2021 4:37:25 PM

ਚੰਡੀਗੜ੍ਹ (ਬਿਊਰੋ) - ਆਪਣਾ ਨਵਾਂ ਘਰ ਖਰੀਦਣਾ ਕਿਸੇ ਸੁਫ਼ਨੇ ਦੇ ਸਾਕਾਰ ਹੋਣ ਤੋਂ ਘੱਟ ਨਹੀਂ ਹੈ। ਹਾਲ ਹੀ ਵਿਚ ਮਸ਼ਹੂਰ ਪੰਜਾਬੀ ਗਾਇਕਾ ਕੌਰ ਬੀ ਨੇ ਆਪਣੇ ਇਸ ਸੁਫ਼ਨੇ ਨੂੰ ਪੂਰਾ ਕੀਤਾ ਹੈ। ਕੌਰ ਬੀ ਹਾਲ ਹੀ ਵਿਚ ਮੋਹਾਲੀ ਵਿਚ ਆਪਣੇ ਨਵੇਂ ਘਰ ਵਿਚ ਸ਼ਿਫਟ ਹੋਈ ਹੈ। ਕੌਰ ਬੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਨਵੇਂ ਘਰ ਦੀਆਂ ਕੁਝ ਤਸਵੀਰਾਂ ਸ਼ੇਅਰ ਕਰ ਇੱਕ ਝਲਕ ਸਾਂਝੀ ਕੀਤੀ ਹੈ। 

PunjabKesari

ਹਾਲ ਵਿਚ ਕੌਰ ਬੀ ਨੇ ਇਕ ਤਸਵੀਰ ਦੀ ਕੈਪਸ਼ਨ ਵਿਚ ਵੀ ਲਿਖਿਆ, ''ਜਦੋ ਬਹੁਤ ਸਾਰੇ ਸੰਘਰਸ਼ ਅਤੇ ਧੱਕੇ ਖਾਣ ਤੋਂ ਬਾਅਦ ਇਕ ਸੁਫ਼ਨਿਆਂ ਦੀ ਚੀਜ਼ ਤੁਹਾਡੇ ਹੱਥ ਲੱਗੇ ਤਾਂ ਉਸ ਦਾ ਵੱਖਰਾ ਹੀ ਸੁੱਖ ਮਿਲਦਾ ਹੈ।" ਕੌਰ ਬੀ ਨੇ ਆਪਣੇ ਇਸ ਨਵੇਂ ਘਰ ਵਿਚ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਪਾਠ ਵੀ ਕਰਵਾਇਆ। ਕੌਰ ਬੀ ਦੀ ਇਸ ਅਚੀਵਮੈਂਟ 'ਤੇ ਬਹੁਤ ਸਾਰੇ ਸਿਤਾਰੇ ਤੇ ਪ੍ਰਸ਼ੰਸਕ ਕੌਰ ਬੀ ਨੂੰ ਵਧਾਈਆਂ ਦੇ ਰਹੇ ਹਨ। 

PunjabKesari

ਦੱਸਣਯੋਗ ਹੈ ਕਿ ਕੌਰ ਬੀ ਉਨ੍ਹਾਂ ਫੀਮੇਲ ਗਾਇਕਾਂ ਵਿਚੋਂ ਇਕ ਹੈ, ਜਿਸ ਨੇ ਬਹੁਤ ਸਾਰੇ ਸੁੰਦਰ ਅਤੇ ਸੁਪਰਹਿੱਟ ਟਰੈਕ ਗਾਏ ਹਨ। ਉਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਕਿਵੇਂ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਦਿਲ ਜਿੱਤਣਾ ਹੈ। ਇਨ੍ਹਾਂ ਗੀਤਾਂ ਕਾਰਨ ਹੀ ਉਹ ਲੱਖਾਂ ਦਿਲ ਜਿੱਤਣ ਵਿਚ ਕਾਮਯਾਬ ਰਹੀ ਹੈ।

PunjabKesari

PunjabKesari

ਆਪਣੇ ਨਵੇਂ ਘਰ ਵਿਚ ਸਕੂਨ ਨਾਲ ਬੈਠੀ ਕੌਰ ਬੀ।

PunjabKesari

PunjabKesari

 


sunita

Content Editor sunita