PHOTOS : ਬ੍ਰੇਕਅੱਪ ਦੀਆਂ ਖ਼ਬਰਾਂ ਦੇ ਬਾਵਜੂਦ ਕਪੂਰਸ ਦੀ ਕ੍ਰਿਸਮਸ ਪਾਰਟੀ ''ਚ ਪਹੁੰਚੀ ਕੈਟਰੀਨਾ
Saturday, Dec 26, 2015 - 05:59 PM (IST)

ਮੁੰਬਈ : ਪਿਛਲੇ ਦਿਨੀਂ ਅਜਿਹੀ ਚਰਚਾ ਸੀ ਕਿ ਰਣਬੀਰ ਕਪੂਰ ਅਤੇ ਕੈਟਰੀਨਾ ਕੈਫ ਵਿਚਾਲੇ ਕੁਝ ਠੀਕ ਨਹੀਂ ਚੱਲ ਰਿਹਾ। ਖ਼ਬਰਾਂ ਤਾਂ ਇਹ ਵੀ ਸਨ ਕਿ ਦੋਹਾਂ ਦਾ ਬ੍ਰੇਕਅੱਪ ਹੋ ਗਿਆ ਹੈ ਪਰ ਇਹ ਗੱਲਾਂ ਸਿਰਫ ਅਫਵਾਹਾਂ ਨਿਕਲੀਆਂ। ਜੀ ਹਾਂ, ਸ਼ੁੱਕਰਵਾਰ ਦੁਪਹਿਰ ਮੁੰਬਈ ਦੇ ਇਕ ਹੋਟਲ ''ਚ ਇਹ ਜੋੜੀ ਕਪੂਰਸ ਦੀ ਕ੍ਰਿਸਮਸ ਪਾਰਟੀ ''ਚ ਸ਼ਾਮਲ ਹੋਣ ਪਹੁੰਚੀ।
ਇਸ ਦੌਰਾਨ ਦੋਵੇਂ ਇਕੱਠੇ ਕਾਫੀ ਖੁਸ਼ ਨਜ਼ਰ ਆਏ। ਰਣਬੀਰ ਟੀ-ਸ਼ਰਟ ਅਤੇ ਡੈਨਿਮ, ਜਦਕਿ ਕੈਟਰੀਨਾ ਨਿਊਡ ਟਾਪ, ਜ਼ਾਰਾ ਦੇ ਵ੍ਹਾਈਟ ਲੇਸ ਬੀਚ ਕਵਰ ਅਪ ਅਤੇ ਡੈਨਿਮਸ ਵਿਚ ਨਜ਼ਰ ਆਈ। ਕਪੂਰਸ ਦੇ ਇਸ ਪਰਿਵਾਰਕ ਪ੍ਰੋਗਰਾਮ ''ਚ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਵੀ ਸ਼ਾਮਲ ਹੋਏ। ਇਨ੍ਹਾਂ ਤੋਂ ਇਲਾਵਾ ਰਿਸ਼ੀ ਕਪੂਰ, ਰਾਜੀਵ ਕਪੂਰ, ਕਰਿਸ਼ਮਾ ਕਪੂਰ, ਰਾਜ ਕਪੂਰ, ਰੀਮਾ ਜੈਨ ਅਤੇ ਅਰਮਾਨ ਜੈਨ ਸਮੇਤ ਕਈ ਪਰਿਵਾਰਕ ਮੈਂਬਰ ਹੋਟਲ ਦੇ ਬਾਹਰ ਕਲਿਕ ਕੀਤੇ ਗਏ।
Related News
ਪੰਜਾਬ ਦੇ ਇਸ ਜ਼ਿਲ੍ਹੇ ਲਈ ਖ਼ਤਰੇ ਦੀ ਘੰਟੀ ਤੇ ਸਰਕਾਰ ਨੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, ਪੜ੍ਹੋ top-10 ਖ਼ਬਰਾਂ
