ਕੋਰੋਨਾ ਵੈਕਸੀਨ ਰਜਿਸਟ੍ਰੇਸ਼ਨ ’ਤੇ ਕਾਰਤਿਕ ਆਰੀਅਨ ਨੇ ਕੀਤੀ ਮਜ਼ੇਦਾਰ ਪੋਸਟ, ਲੋਕਾਂ ਨੂੰ ਆ ਰਹੀ ਪਸੰਦ

Thursday, Apr 29, 2021 - 12:43 PM (IST)

ਕੋਰੋਨਾ ਵੈਕਸੀਨ ਰਜਿਸਟ੍ਰੇਸ਼ਨ ’ਤੇ ਕਾਰਤਿਕ ਆਰੀਅਨ ਨੇ ਕੀਤੀ ਮਜ਼ੇਦਾਰ ਪੋਸਟ, ਲੋਕਾਂ ਨੂੰ ਆ ਰਹੀ ਪਸੰਦ

ਮੁੰਬਈ (ਬਿਊਰੋ)– ਕਾਰਤਿਕ ਆਰੀਅਨ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ’ਚ ਉਹ ਮਜ਼ੇਦਾਰ ਅੰਦਾਜ਼ ’ਚ ਕੋਰੋਨਾ ਵੈਕਸੀਨ ਰਜਿਸਟ੍ਰੇਸ਼ਨ ਦੀ ਪ੍ਰਮੋਸ਼ਨ ਕਰਦੇ ਨਜ਼ਰ ਆ ਰਹੇ ਹਨ। ਦਰਅਸਲ 28 ਅਪ੍ਰੈਲ ਸ਼ਾਮ 4 ਵਜੇ ਤੋਂ ਕੋਰੋਨਾ ਵੈਕਸੀਨ ਰਜਿਸਟ੍ਰੇਸ਼ਨ ਸ਼ੁਰੂ ਹੋਈ ਹੈ। ਇਹ ਰਜਿਸਟ੍ਰੇਸ਼ਨ 18 ਸਾਲ ਤੋਂ ਜ਼ਿਆਦਾ ਉਮਰ ਵਾਲਿਆਂ ਲਈ ਹੋਵੇਗੀ।

ਕਾਰਤਿਕ ਆਰੀਅਨ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ਜਦੋਂ ਤੁਸੀਂ 45 ਸਾਲ ਤੋਂ ਜ਼ਿਆਦਾ ਦੇ ਹੋ ਪਰ ਤੁਹਾਨੂੰ 1 ਮਈ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ ਕਿਉਂਕਿ ਤੁਹਾਡੀ ਪਤਨੀ ਨੇ ਪੂਰੇ ਮੁਹੱਲੇ ’ਚ ਦੱਸ ਰੱਖਿਆ ਹੈ ਕਿ ਤੁਹਾਡੀ ਉਮਰ 41 ਸਾਲ ਹੈ। ਕੋਰੋਨਾ ਵੈਕਸੀਨ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ ਹੋ ਰਹੀ ਹੈ।’

 
 
 
 
 
 
 
 
 
 
 
 
 
 
 
 

A post shared by KARTIK AARYAN (@kartikaaryan)

ਇਸ ਨਾਲ ਕਾਰਤਿਕ ਆਰੀਅਨ ਨੇ ਆਪਣੀ ਇਕ ਤਸਵੀਰ ਵੀ ਸਾਂਝੀ ਕੀਤੀ ਹੈ। ਕਾਰਤਿਕ ਆਰੀਅਨ ਦੀ ਇਹ ਪੋਸਟ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਉਸ ਦੇ ਪ੍ਰਸ਼ੰਸਕ ਇਸ ਨੂੰ ਪਸੰਦ ਵੀ ਕਰ ਰਹੇ ਹਨ।

ਦੱਸਣਯੋਗ ਹੈ ਕਿ ਕਾਰਤਿਕ ਆਰੀਅਨ ਦਾ ਕੋਰੋਨਾ ਵਾਇਰਸ ਟੈਸਟ ਹਾਲ ਹੀ ’ਚ ਨੈਗੇਟਿਵ ਆਇਆ ਹੈ। ਕਾਰਤਿਕ ਨੂੰ ਹਾਲ ਹੀ ’ਚ ਫ਼ਿਲਮ ‘ਦੋਸਤਾਨਾ 2’ ਤੋਂ ਆਪਸੀ ਮਤਭੇਦ ਦੇ ਚੱਲਦਿਆਂ ਕਰਨ ਜੌਹਰ ਨੇ ਬਾਹਰ ਕਰ ਦਿੱਤਾ ਹੈ। ਇਸ ਦੇ ਬਾਵਜੂਦ ਕਾਰਤਿਕ ਆਰੀਅਨ ਦੀਆਂ ਮਜ਼ੇਦਾਰ ਹਰਕਤਾਂ ’ਤੇ ਕੋਈ ਅਸਰ ਨਹੀਂ ਪੈ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਅੱਜ ਦੇ ਦਿਨ ਦੁਨੀਆ ਨੂੰ ਅਲਵਿਦਾ ਆਖ ਗਏ ਸਨ ਇਰਫਾਨ, ਨਮ ਅੱਖਾਂ ਨਾਲ ਲੋਕ ਦੇ ਰਹੇ ਨੇ ਸ਼ਰਧਾਂਜਲੀ

ਕਾਰਤਿਕ ਕਈ ਫ਼ਿਲਮਾਂ ’ਚ ਅਹਿਮ ਭੂਮਿਕਾ ਨਿਭਾਅ ਚੁੱਕੇ ਹਨ। ਉਨ੍ਹਾਂ ਦੀਅਾਂ ਫ਼ਿਲਮਾਂ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ। ਕਾਰਤਿਕ ਦਾ ਅਫੇਅਰ ਸੈਫ ਅਲੀ ਖ਼ਾਨ ਦੀ ਬੇਟੀ ਸਾਰਾ ਅਲੀ ਖ਼ਾਨ ਨਾਲ ਸੀ। ਦੋਵੇਂ ਕਈ ਮੌਕਿਆਂ ’ਤੇ ਇਕੱਠੇ ਦੇਖੇ ਗਏ ਸਨ। ਹਾਲਾਂਕਿ ਬਾਅਦ ’ਚ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਸੀ।

ਨੋਟ– ਕਾਰਤਿਕ ਦੀ ਇਹ ਪੋਸਟ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News