ਕਰੀਨਾ ਕਪੂਰ ਅਤੇ ਅਨਨਿਆ ਪਾਂਡੇ ਦੇ ਘਰ ਪੁਲਸ ਨੇ ਦਿੱਤੀ ਦਸਤਕ, ਜਾਣੋ ਕੀ ਹੈ ਮਾਮਲਾ

Friday, Jun 10, 2022 - 05:01 PM (IST)

ਕਰੀਨਾ ਕਪੂਰ ਅਤੇ ਅਨਨਿਆ ਪਾਂਡੇ ਦੇ ਘਰ ਪੁਲਸ ਨੇ ਦਿੱਤੀ ਦਸਤਕ, ਜਾਣੋ ਕੀ ਹੈ ਮਾਮਲਾ

ਮੁੰਬਈ: ਜਿੱਥੇ ਬਾਲੀਵੁੱਡ ਸਿਤਾਰੇ ਆਪਣੀਆਂ ਸ਼ਾਨਦਾਰ ਫ਼ਿਲਮਾਂ ਅਤੇ ਨੇਕ ਕੰਮਾਂ ਲਈ ਕਾਫ਼ੀ ਸੁਰਖੀਆਂ ਬਟੋਰਦੇ ਹਨ ਉੱਥੇ ਹੀ ਕਈ ਵਾਰ ਉਹ ਅਜਿਹਾ ਕੁਝ ਕਰਦੇ ਹਨ ਜਿੱਥੇ ਉਨ੍ਹਾਂ ਨੂੰ ਪੁਲਸ ਦੇ ਚਕਰਾ ’ਚ ਪੈ ਜਾਂਦੇ ਹਨ। ਹਾਲ ਹੀ ’ਚ ਅਦਾਕਾਰਾ ਕਰੀਨਾ ਕਪੂਰ ਖ਼ਾਨ ਅਤੇ ਅਨਨਿਆ ਪਾਂਡੇ ਦੇ ਘਰ ਮੁੰਬਈ ਪੁਲਸ ਪਹੁੰਚੀ। 

 

ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਇਹ ਜਾਣਨ ਲਈ ਬੇਤਾਬ ਹੋ ਰਹੇ ਹਨ ਕਿ ਪੂਰਾ ਮਾਮਲਾ ਕੀ ਹੈ।ਕਰੀਨਾ ਕਪੂਰ ਅਤੇ ਅਨਨਿਆ ਪਾਂਡੇ ਦੇ ਘਰ ਪਹੁੰਚੀ ਪੁਲਸ ਦੀ ਵੀਡੀਓ ਸਾਂਝੀ ਕਰਦੇ ਹੋਏ ਵਿਰਲ ਭਯਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਲਿਖਿਆ ਕਿ  'ਮੁੰਬਈ ਪੁਲਸ ਕਰੀਨਾ ਕਪੂਰ ਖ਼ਾਨ ਅਤੇ ਅਨਨਿਆ ਪਾਂਡੇ ਨੂੰ ਇਕ ਈਵੈਂਟ ’ਚ ਸਦਾ ਦੇਣ ਲਈ ਆਈ ਸੀ।

ਇਹ ਵੀ ਪੜ੍ਹੋ : ਗੁੜਗਾਓਂ ’ਚ ਸ਼ੋਅ ਲਾਉਣ ਮਗਰੋਂ ਵਿਵਾਦਾਂ ’ਚ ਘਿਰੇ ਅਖਿਲ ਦਾ ਪਹਿਲਾ ਬਿਆਨ ਆਇਆ ਸਾਹਮਣੇ

ਇਸ ਪੋਸਟ ਤੋਂ ਤੁਸੀਂ ਸਮਝ ਜਾਓ ਗੇ ਕਿ ਪੁਲਸ ਕੀ ਕਰਨ ਆਈ ਸੀ। ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਯੂਜ਼ਰਸ ਕੁਮੈਂਟ ਕਰਕੇ ਇਸ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਆਖਿਰ ਅਦਾਕਾਰਾਂ ਦੇ ਘਰ ਪੁਲਸ ਕੀ ਕਰਨ ਆਈ ਹੋਵੇਗੀ।

ਇਹ ਵੀ ਪੜ੍ਹੋ :Om The Battle Within ਦਾ ਟ੍ਰੇਲਰ ਹੋਇਆ ਲਾਂਚ, ਐਕਸ਼ਨ ਮੌਡ ’ਚ ਨਜ਼ਰ ਆਏ ਆਦਿਤਿਆ

ਅਦਾਕਾਰਾਂ ਦੇ ਫ਼ਿਲਮਾਂ ’ਚ ਕੰਮ ਦੀ ਗੱਲ ਕਰੀਏ ਤਾਂ ਕਰੀਨਾ ਕਪੂਰ ਜਲਦ ਹੀ ‘ਲਾਲ ਸਿੰਘ ਚੱਡਾ’ ’ਚ ਨਜ਼ਰ ਆਵੇਗੀ। ਇਸ ਨਾਲ ਅਨਨਿਆ ਪਾਂਡੇ ਅਦਾਕਾਰ ਵਿਜੇ ਦੇਵਰਕੋਂਡਾ ਨਾਲ ਫ਼ਿਲਮ ‘ਲੀਗਰ’ ’ਚ ਨਜ਼ਰ ਆਵੇਗੀ।

PunjabKesari


author

Anuradha

Content Editor

Related News