ਕਰੀਨਾ ਕਪੂਰ ਦੇ ਸ਼ਹਿਜ਼ਾਦਿਆਂ ਦਾ ਦੇਖੋ ਪਿਆਰ, ਇਕ ਦੂਜੇ ਦੇ ਗਲੇ ਲੱਗਦੇ ਨਜ਼ਰ ਆਏ ਜੇਹ-ਤੈਮੂਰ

05/18/2022 5:00:46 PM

ਮੁੰਬਈ: ਬੀ-ਟਾਊਨ ’ਚ ਭਰਾਵਾਂ ਦੀ ਜੋੜੀ ਕਾਫੀ ਚਰਚਾ ’ਚ ਹੈ। ਅਸੀਂ ਗੱਲ ਕਰ ਰਹੇ ਹਾਂ ਕਰੀਨਾ ਕਪੂਰ ਖਾਨ ਦੇ ਪਿਆਰੇ ਤੈਮੂਰ ਅਲੀ ਖਾਨ ਅਤੇ ਜਹਾਂਗੀਰ ਅਲੀ ਖਾਨ ਦੀ ਜਿਨ੍ਹਾਂ ਦੀ ਪਿਆਰ ਭਰੀ ਝਲਕ ਦੇਖਣ ਲਈ ਪ੍ਰਸ਼ੰਸਕ ਉਤਸ਼ਾਹਿਤ ਹਨ। ਮੀਡੀਆ ਫੋਟੋਗ੍ਰਾਫ਼ਰ ਤੈਮੂਰ -ਜੇਹ ਦੀਆਂ ਤਸਵੀਰਾਂ ਕਲਿੱਕ ਕਰਨ ਲਈ ਹਮੇਸ਼ਾ ਉਤਸ਼ਾਹਿਤ ਰਹਿੰਦੇ ਹਨ ਅਤੇ ਇਹ ਤਸਵੀਰਾਂ ਇੰਟਰਨੈੱਟ ’ਤੇ ਤੇਜ਼ੀ ਨਾਲ ਵਾਇਰਲ ਹੋ ਜਾਂਦੀਆਂ ਹਨ।

PunjabKesari

ਦੋਵੇਂ ਭਰਾਵਾਂ ਦੀਆਂ ਤਸਵੀਰਾਂ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ। ਸਾਹਮਣੇ ਆਈ ਤਸਵੀਰ ’ਚ ਜੇਹ ਅਤੇ ਤੈਮੂਰ ਦੋਵੇਂ ਇਕ ਦੂਸਰੇ ਨੂੰ ਗਲੇ ਲਗਾਉਂਦੇ ਨਜ਼ਰ ਆ ਰਹੇ ਹਨ। ਤਸਵੀਰ ’ਚ ਦੇਖ ਸਕਦੇ ਹੋ ਕਿ ਜੇਹ ਕੁਰਸੀ ’ਤੇ ਖੜ੍ਹਾ ਹੈ ਅਤੇ ਤੈਮੂਰ ਜ਼ਮੀਨ ’ਤੇ ਖੜ੍ਹਾ ਹੈ ਦੋਵੇਂ ਇਕ ਦੂਸਰੇ ਨੂੰ ਗਲੇ ਲਾ ਰਹੇ ਹਨ। ਇਹ ਤਸਵੀਰਾਂ ਨੂੰ ਤੈਮੂਰ-ਜੇਹ ਦੀ ਭੂਆ ਸਬਾ ਪਟੌਦੀ ਨੇ ਸਾਂਝੀਆਂ ਕੀਤੀਆਂ ਹਨ।

ਇਹ ਵੀ ਪੜ੍ਹੋ: ਕਾਨਸ ਫ਼ਿਲਮ ਫ਼ੈਸਟੀਵਲ ’ਚ ਤਮੰਨਾ ਭਾਟੀਆ ਨੇ ਬਾਡੀ ਹਗਿੰਗ ਮੋਨੋਕ੍ਰੋਮ ਗਾਊਨ ’ਚ ਬਿਖੇਰੇ ਹੁਸਨ ਦੇ ਜਲਵੇ

ਤਸਵੀਰਾਂ ਸਾਂਝੀਆਂ ਕਰਦੇ ਉਨ੍ਹਾਂ ਨੇ ਲਿਖਿਆ ‘SIBLINGS too! ਵੱਡਾ ਭਰਾ ਰੱਖਿਆ ਕਰਦਾ ਹੈ ਅਤੇ #timtim ਛੋਟਾ ਭਰਾ ਫੜ੍ਹ ਲੈਂਦਾ ਹੈ। #ਜੇਹ ਛੋਟੇ ਹਮੇਸ਼ਾ ਇੱਧਰ-ਉੱਧਰ ਖੇਡਦਾ ਹੈ। ਇਸ ਲਈ ਸਾਡੇ ਕੋਲ ਸੁਰੱਖਿਆ ਵਾਲਾ ਵੱਡਾ ‘ਭਾਈਜਾਨ’ ਹੈ। ਜੇਹ ਅਤੇ ਤੈਮੂਰ ਦੀਆਂ ਤਸਵੀਰਾਂ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ।

PunjabKesari
 

ਇਹ ਵੀ ਪੜ੍ਹੋ: ਕਪਿਲ ਸ਼ਰਮਾ ਨੂੰ ਟੱਕਰ ਦੇਣਗੇ ਅਦਾਕਾਰ ਸ਼ੇਖਰ ਸੁਮਨ, ਲੈ ਕੇ ਆ ਰਹੇ ਨੇ ‘ਇੰਡੀਆਜ਼ ਲਾਫ਼ਟਰ ਚੈਂਪੀਅਨ’

ਦੱਸ ਦੇਈਏ ਕਿ ਤੈਮੂਰ 6 ਸਾਲ ਹੋ ਗਏ ਹਨ ਅਤੇ ਜੇਹ 15 ਮਹੀਨੇ ਦੇ ਹਨ। ਸੈਫ਼ ਅਤੇ ਕਰੀਨਾ 20 ਦਸੰਬਰ 2016 ਨੂੰ ਪਹਿਲੇ ਬੱਚੇ ਤੈਮੂਰ ਦੇ ਮਾਤਾ-ਪਿਤਾ ਬਣੇ ਸਨ। ਇਸ ਨਾਲ 21 ਫ਼ਰਵਰੀ ਨੂੰ ਕਰੀਨਾ ਨੇ ਛੋਟੇ ਪੁੱਤਰ ਨੂੰ ਜਨਮ ਦਿੱਤਾ ਸੀ। ਜਿਸ ਦਾ ਨਾਂ ਜਹਾਂਗੀਰ ਅਲੀ ਖਾਨ ਹੈ।

PunjabKesari

ਇਹ ਵੀ ਪੜ੍ਹੋ: ਰੋਹਨਪ੍ਰੀਤ ਦੀ ਐਪਲਵਾਚ-ਹੀਰੇ ਦੀ ਅੰਗੂਠੀ ਚੋਰੀ ਕਰਨ ਦੇ ਮਾਮਲੇ 'ਚ ਦੋ ਕਾਬੂ

ਇਨ੍ਹਾਂ ਦੇ ਕੰਮ ਦੀ ਗੱਲ ਕਰੀਏ ਤਾਂ ਕਰੀਨਾ ਇਹ ਦਿਨੀਂ ਆਪਣੀ OTT ਡੈਬਿਊ ਵਾਲੀ ਫ਼ਿਲਮ ਦੀ ਸ਼ੂਟਿੰਗ ’ਚ ਵਿਅਸਤ ਹੈ। ਇਸ ਫ਼ਿਲਮ ਦੇ ਨਿਰਦੇਸ਼ਕ ਸੁਜੋਏ ਘੋਸ਼ ਹਨ। ਕਰੀਨਾ ਆਪਣੇ ਛੋਟੇ ਪੁੱਤਰ ਜੇਹ ਨੂੰ ਵੀ ਸ਼ੂਟ ਲਈ ਲੈ ਗਈ ਹੈ। ਇਸ ਤੋਂ ਇਲਾਵਾ ਕਰੀਨਾ ‘ਲਾਲ ਸਿੰਘ ਚੱਢਾ’ ’ਚ ਨਜ਼ਰ ਆਵੇਗੀ। ਇਸ ’ਚ ਉਸ ਦੇ ਨਾਲ ਆਮਿਰ ਖਾਨ ਹਨ।

PunjabKesari


Anuradha

Content Editor

Related News