ਤੇਜਸਵੀ ਪ੍ਰਕਾਸ਼ ਦੇ ਪ੍ਰਸ਼ੰਸਕ ਨੇ ਕੀਤੀ ਕਰਨ ਕੁੰਦਰਾ ਦੇ ਮਰਨ ਦੀ ਦੁਆ, ਅਦਾਕਾਰ ਨੇ ਰੱਜ ਕੇ ਕੱਢੀ ਭੜਾਸ

Friday, Jul 01, 2022 - 11:49 AM (IST)

ਤੇਜਸਵੀ ਪ੍ਰਕਾਸ਼ ਦੇ ਪ੍ਰਸ਼ੰਸਕ ਨੇ ਕੀਤੀ ਕਰਨ ਕੁੰਦਰਾ ਦੇ ਮਰਨ ਦੀ ਦੁਆ, ਅਦਾਕਾਰ ਨੇ ਰੱਜ ਕੇ ਕੱਢੀ ਭੜਾਸ

ਮੁੰਬਈ (ਬਿਊਰੋ)– ਟੀ. ਵੀ. ਅਦਾਕਾਰ ਕਰਨ ਕੁੰਦਰਾ ਆਪਣੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਹਨ। ‘ਬਿੱਗ ਬੌਸ 15’ ਦਾ ਹਿੱਸਾ ਬਣਨ ਤੋਂ ਬਾਅਦ ਹੀ ਉਨ੍ਹਾਂ ਦਾ ਨਾਂ ਲਗਾਤਾਰ ਤੇਜਸਵੀ ਪ੍ਰਕਾਸ਼ ਨਾਲ ਜੁੜਦਾ ਆ ਰਿਹਾ ਹੈ। ਸ਼ੋਅ ਦੌਰਾਨ ਹੀ ਦੋਵਾਂ ਦੀਆਂ ਨਜ਼ਦੀਕੀਆਂ ਵਧੀਆਂ ਸਨ ਤੇ ਹੁਣ ਇਨ੍ਹੀਂ ਦਿਨੀਂ ਹਰ ਕੋਈ ਇਹੀ ਸੋਚ ਰਿਹਾ ਹੈ ਕਿ ਆਖਿਰ ਇਨ੍ਹਾਂ ਦਾ ਵਿਆਹ ਕਦੋਂ ਹੋਵੇਗਾ?

ਇਹ ਖ਼ਬਰ ਵੀ ਪੜ੍ਹੋ : ਡਰ ਦੇ ਸਾਏ ਹੇਠ ਮਾਹੀ ਵਿਜ ਤੇ ਜੈ ਭਾਨੂਸ਼ਾਲੀ, ਕੁੱਕ ਨੇ ਦਿੱਤੀ ਜਾਨੋਂ ਮਾਰਨ ਦੀ ਧਮਕੀ

ਇਸ ਵਿਚਾਲੇ ਕੁਝ ਅਜਿਹਾ ਹੋਇਆ ਹੈ ਕਿ ਕਰਨ ਕੁੰਦਰਾ ਨੇ ਸ਼ਰੇਆਮ ਤੇਜਸਵੀ ਪ੍ਰਕਾਸ਼ ਦੇ ਇਕ ਪ੍ਰਸ਼ੰਸਕ ਨੂੰ ਰੱਜ ਕੇ ਝਾੜ ਪਾਈ ਹੈ। ਅਸਲ ’ਚ ਇਕ ਸ਼ਖ਼ਸ ਨੇ ਨਾ ਸਿਰਫ ਕਰਨ ਕੁੰਦਰਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਸਗੋਂ ਉਸ ਦੇ ਮਰਨ ਦੀ ਵੀ ਦੁਆ ਕਰਨ ਲੱਗਾ। ਜਦੋਂ ਗੱਲ ਸਿਰ ਤੋਂ ਉੱਪਰ ਗਈ ਤਾਂ ਕਰਨ ਕੁੰਦਰਾ ਆਪਣਾ ਗੁੱਸਾ ਰੋਕ ਨਹੀਂ ਸਕੇ।

PunjabKesari

ਕਰਨ ਕੁੰਦਰਾ ਨੇ ਟਵਿਟਰ ’ਤੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। ਉਨ੍ਹਾਂ ਨੇ ਟਵੀਟ ਕੀਤਾ, ‘‘ਬਹੁਤ ਖੂਬ... ਕੁਝ ਪ੍ਰਸ਼ੰਸਕ ਕਿੰਨੇ ਹੇਠਾਂ ਡਿੱਗ ਸਕਦੇ ਹਨ। ਤਸਵੀਰ ਨੂੰ ਐਡਿਟ ਕਰਕੇ ਗਾਲ੍ਹਾਂ ਕੱਢੋ... ਹਾ ਹਾ ਖ਼ੁਦ ਦੀ ਬੇਇੱਜ਼ਤੀ ਕਰੋ। ਤੁਹਾਨੂੰ ਤਾਂ ਇਨ੍ਹਾਂ ਲੋਕਾਂ ’ਤੇ ਮਾਣ ਮਹਿਸੂਸ ਹੋਣਾ ਚਾਹੀਦਾ ਹੈ ਤੇਜਸਵੀ।’’

PunjabKesari

ਕਰਨ ਕੁੰਦਰਾ ਦੇ ਟਵੀਟ ’ਤੇ ਤੇਜਸਵੀ ਪ੍ਰਕਾਸ਼ ਦੀ ਵੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਅਦਾਕਾਰਾ ਨੇ ਜਵਾਬ ਦਿੱਤਾ, ‘‘ਮਾਣ ਕਿਸ ਲਈ? ਮੈਂ ਤਾਂ ਪ੍ਰੇਸ਼ਾਨ ਹਾਂ। ਅਜਿਹੇ ਲੋਕ ਮੇਰੇ ਪ੍ਰਸ਼ੰਸਕ ਤਾਂ ਨਹੀਂ ਹੋ ਸਕਦੇ, ਜੋ ਤੁਹਾਡੇ ਬਾਰੇ ਅਜਿਹੀ ਸੋਚ ਰੱਖਦੇ ਹਨ ਜਾਂ ਕਿਸੇ ਲਈ ਵੀ। ਮੈਂ ਅਜੇ ਵੀ ਆਪਣੇ ਸਾਥੀ ਨਾਲ ਹਾਂ ਉਨ੍ਹਾਂ ਨੂੰ ਸਮਝਣ ਲਈ ਪਰ ਲੋਕਾਂ ਨੂੰ ਸਮਝਣਾ ਹੋਵੇਗਾ ਕਿ ਜਦੋਂ ਤੁਸੀਂ ਕਿਸੇ ਦੇ ਖ਼ਿਲਾਫ਼ ਅਜਿਹੇ ਖ਼ਰਾਬ ਸ਼ਬਦਾਂ ਦੀ ਵਰਤੋਂ ਕਰਦੇ ਹੋ ਤਾਂ ਲੋਕ ਟੁੱਟ ਸਕਦੇ ਹਨ।’’

PunjabKesari

ਦੱਸ ਦੇਈਏ ਕਿ ਕਰਨ ਕੁੰਦਰਾ ਦੇ ਮਰਨ ਦੀ ਦੁਆ ਕਰਨ ਵਾਲੇ ਸ਼ਖ਼ਸ ਨੇ ਉਸ ਨੂੰ ਰੱਜ ਕੇ ਖਰੀਆਂ-ਖਰੀਆਂ ਸੁਣਾਈਆਂ ਸਨ। ਇਸ ਸ਼ਖ਼ਸ ਦਾ ਮੰਨਣਾ ਹੈ ਕਿ ਕਰਨ ਕੁੰਦਰਾ ਦੇ ਚਲਦਿਆਂ ਤੇਜਸਵੀ ਪ੍ਰਕਾਸ਼ ਆਪਣੇ ਕੰਮ ’ਤੇ ਠੀਕ ਤਰ੍ਹਾਂ ਧਿਆਨ ਨਹੀਂ ਦੇ ਪਾ ਰਹੀ ਹੈ ਤੇ ਉਸ ਦੇ ਮਰਨ ਤੋਂ ਬਾਅਦ ਹੀ ਅਦਾਕਾਰਾ ਨੂੰ ਸਕੂਨ ਮਿਲੇਗਾ। ਨਾਲ ਹੀ ਇਸ ਸ਼ਖ਼ਸ ਨੇ ਸ਼ਹਿਨਾਜ਼ ਗਿੱਲ ਦੀ ਵੀ ਉਦਾਹਰਣ ਦੇਣ ਦੀ ਕੋਸ਼ਿਸ਼ ਕੀਤੀ ਹੈ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News