‘ਗੁੰਜਨ ਸਕਸੈਨਾ’ ਕਰਕੇ ਮੁੜ ਵਿਵਾਦਾਂ ’ਚ ਘਿਰੇ ਕਰਨ ਜੌਹਰ, ਹਾਈਕੋਰਟ ਨੇ ਭੇਜਿਆ ਸੰਮਨ

Saturday, Dec 26, 2020 - 06:08 PM (IST)

ਨਵੀਂ ਦਿੱਲੀ (ਬਿਊਰੋ)– ਕਰਨ ਜੌਹਰ ਦੀ ਫ਼ਿਲਮ ‘ਗੁੰਜਨ ਸਕਸੈਨਾ : ਕਾਰਗਿਲ ਲੜਕੀ’ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਵਿਵਾਦਾਂ ’ਚ ਰਹੀ ਹੈ। ਫ਼ਿਲਮ ਨੂੰ ਲੈ ਕੇ ਕਾਨੂੰਨੀ ਪ੍ਰੇਸ਼ਾਨੀ ਹੈ। ਇਸ ਤੋਂ ਪਹਿਲਾਂ ਆਈ. ਐੱਫ. ਨੇ ਫ਼ਿਲਮ ’ਚ ਏਅਰ ਫੋਰਸ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਲਈ ਨਿਰਮਾਤਾਵਾਂ ਦਾ ਵਿਰੋਧ ਕੀਤਾ ਸੀ ਤੇ ਹੁਣ ਰਿਪੋਰਟਾਂ ਅਨੁਸਾਰ ਇੰਡੀਅਨ ਸਿੰਗਰਜ਼ ਰਾਈਟਸ ਐਸੋਸੀਏਸ਼ਨ ਨੇ ਫ਼ਿਲਮ ਨਿਰਮਾਤਾ ਕਰਨ ਜੌਹਰ ਦੇ ਪ੍ਰੋਡਕਸ਼ਨ ਹਾਊਸ ਧਰਮਾ ਪ੍ਰੋਡਕਸ਼ਨ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਹੈ। ਐਸੋਸੀਏਸ਼ਨ ਨੇ ਆਪਣੀ ਸ਼ਿਕਾਇਤ ’ਚ ਦੋਸ਼ ਲਗਾਇਆ ਹੈ ਕਿ ਧਰਮਾ ਪ੍ਰੋਡਕਸ਼ਨ ਦੀ ਕੰਪਨੀ ਨੇ ਉਸ ਦੇ ਗਾਣੇ ਇਸਤੇਮਾਲ ਕੀਤੇ ਹਨ।

ਬਾਰ ਤੇ ਬੈਂਚ ਦੀ ਰਿਪੋਰਟ ਮੁਤਾਬਕ ਦਿੱਲੀ ਹਾਈਕੋਰਟ ਨੇ ਧਰਮਾ ਪ੍ਰੋਡਕਸ਼ਨ ਨੂੰ ਸੰਮਨ ਜਾਰੀ ਕੀਤਾ ਹੈ। ਸਿੰਗਰਜ਼ ਰਾਈਟਸ ਐਸੋਸੀਏਸ਼ਨ ਦਾ ਇਲਜ਼ਾਮ ਹੈ ਕਿ ਫ਼ਿਲਮ ’ਚ ਤਿੰਨ ਗਾਣੇ ‘ਏ ਜੀ ਓ ਜੀ’ (ਰਾਮ ਲਖਨ), ‘ਚੋਲੀ ਕੇ ਪੀਛੇ ਕਿਆ ਹੈ’ (ਖਲਨਾਇਕ) ਤੇ ‘ਸਾਜਨ ਜੀ ਘਰ ਆਏ’ (ਕੁਛ ਕੁਛ ਹੋਤਾ ਹੈ) ਦੀ ਵਰਤੋਂ ਕੀਤੀ ਗਈ ਹੈ। ਐਸੋਸੀਏਸ਼ਨ ਨੇ ਧਰਮਾ ਪ੍ਰੋਡਕਸ਼ਨ ਤੋਂ ਰਾਇਲਟੀ ਦੀ ਮੰਗ ਕੀਤੀ ਹੈ।

ਹਾਲਾਂਕਿ ਧਰਮਾ ਪ੍ਰੋਡਕਸ਼ਨ ਦਾ ਕਹਿਣਾ ਹੈ ਕਿ ਫ਼ਿਲਮ ’ਚ ਪ੍ਰਫਾਰਮੈਂਸ ਲਾਈਵ ਨਹੀਂ ਸੀ, ਇਸ ਲਈ ਉਹ ਰਾਇਲਟੀ ਨਹੀਂ ਦੇਵੇਗਾ। ਇਸ ਮਾਮਲੇ ’ਤੇ ਅਗਲੀ ਸੁਣਵਾਈ 12 ਮਾਰਚ 2021 ਨੂੰ ਹੈ।

‘ਗੁੰਜਨ ਸਕਸੈਨਾ’ ਫ਼ਿਲਮ ’ਚ ਜਾਹਨਵੀ ਕਪੂਰ ਮੁੱਖ ਭੂਮਿਕਾ ’ਚ ਸੀ ਤੇ ਇਸ ਦੇ ਨਾਲ ਪੰਕਜ ਤ੍ਰਿਪਾਠੀ ਤੇ ਅੰਗਦ ਬੇਦੀ ਵੀ ਸਨ। ਪੰਕਜ ਨੇ ਜਾਹਨਵੀ ਦੇ ਪਿਤਾ ਤੇ ਅੰਗਦ ਨੇ ਭਰਾ ਦੀ ਭੂਮਿਕਾ ਨਿਭਾਈ ਸੀ। ਇਹ ਫ਼ਿਲਮ ਭਾਰਤੀ ਹਵਾਈ ਸੈਨਾ ਦੀ ਪਹਿਲੀ ਮਹਿਲਾ ਪਾਇਲਟ ਗੁੰਜਨ ਸਕਸੈਨਾ ’ਤੇ ਆਧਾਰਿਤ ਸੀ।

ਨੋਟ– ਇਸ ਖ਼ਬਰ ’ਤੇ ਤੁਸੀਂ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਦੇ ਸਕਦੇ ਹੋ।


Rahul Singh

Content Editor

Related News