53 ਸਾਲ ਦੀ ਉਮਰ 'ਚ ਕਰਨ ਜੌਹਰ ਨੇ ਆਪਣੇ ਇਸ Body Part ਦਾ ਕਰਾਇਆ ਇੰਸ਼ੋਰੈਂਸ, ਜਾਣ ਕੇ ਹੋਵੇਗੀ ਹੈਰਾਨੀ
Saturday, Jun 07, 2025 - 02:18 PM (IST)

ਮੁੰਬਈ – ਬਾਲੀਵੁੱਡ ਦੇ ਮਸ਼ਹੂਰ ਫਿਲਮ ਮੇਕਰ ਕਰਨ ਜੌਹਰ ਇੱਕ ਵਾਰ ਫਿਰ ਚਰਚਾ 'ਚ ਹਨ। ਇਸ ਵਾਰ ਵਜ੍ਹਾ ਬਾਡੀ ਟਰਾਂਸਫਾਰਮੇਸ਼ਨ ਨਹੀਂ ਸਗੋਂ ਕੁੱਝ ਹੋਰ ਹੈ, ਜਿਸ ਬਾਰੇ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। ਸੋਸ਼ਲ ਮੀਡੀਆ ਪਲੇਟਫਾਰਮ Reddit 'ਤੇ ਇੱਕ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕਰਨ ਜੋਹਰ ਨੇ ਹਾਲ ਹੀ 'ਚ ਆਪਣੇ ਚਿਹਰੇ ਦਾ ਇੰਸ਼ੋਰੈਂਸ ਕਰਵਾਇਆ ਹੈ।
ਇਹ ਵੀ ਪੜ੍ਹੋ: ਘਰ 'ਚ ਵੜ ਤਾਣ ਦਿੱਤੀ ਬੰਦੂਕ...! ਗੋਲ਼ੀਆਂ ਨਾਲ ਭੁੰਨ੍ਹ'ਤਾ ਮਸ਼ਹੂਰ ਅਦਾਕਾਰ
ਇਸ ਪੋਸਟ ਅਨੁਸਾਰ, ਕਰਨ ਜੋਹਰ ਨੇ ਇਹ ਇੰਸ਼ੋਰੈਂਸ ਦੱਖਣੀ ਕੋਰੀਆ 'ਚ ਜਾ ਕੇ ਕਰਵਾਇਆ, ਜਿੱਥੇ ਇਹ ਹੁਣ ਇੱਕ ਨਵਾਂ ਟ੍ਰੈਂਡ ਬਣ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਆਈਡੀਆ ਕਰਨ ਨੂੰ ਦੱਖਣੀ ਫਿਲਮ ਇੰਡਸਟਰੀ ਦੇ ਆਪਣੇ ਇੱਕ ਕਰੀਬੀ ਦੋਸਤ ਤੋਂ ਮਿਲਿਆ। ਪੋਸਟ 'ਚ ਲਿਖਿਆ ਗਿਆ ਹੈ, "ਕਰਨ ਜੌਹਰ ਕਈ ਵਾਰੀ ਗੁਪਤ ਤਰੀਕੇ ਨਾਲ ਦੱਖਣੀ ਕੋਰੀਆ ਗਏ ਅਤੇ ਉੱਥੇ ਜਾ ਕੇ ਆਪਣਾ ਚਿਹਰਾ ਇੰਸ਼ੋਰ ਕਰਵਾਇਆ। ਹੁਣ ਉਹ ਪਹਿਲਾਂ ਤੋਂ ਕਾਫੀ ਜ਼ਿਆਦਾ ਰਿਲੈਕਸ ਮਹਿਸੂਸ ਕਰ ਰਹੇ ਹਨ, ਜ਼ਿਆਦਾ ਹੱਸਦੇ ਹਨ, ਘੱਟ ਗੁੱਸਾ ਕਰਦੇ ਹਨ ਅਤੇ ਦਫ਼ਤਰ 'ਚ ਸਟਾਫ ਦੀ ਤਾਰੀਫ਼ ਵੀ ਕਰਦੇ ਹਨ।"
ਹਾਲਾਂਕਿ ਇਸ ਦਾਅਵੇ ਨੂੰ ਲੈ ਕੇ ਕਰਨ ਜੌਹਰ ਵੱਲੋਂ ਅਜੇ ਤੱਕ ਕੋਈ ਅਧਿਕਾਰਿਕ ਪ੍ਰਤੀਕਿਰਿਆ ਨਹੀਂ ਆਈ ਹੈ, ਪਰ ਜੇ ਇਹ ਗੱਲ ਸੱਚੀ ਹੋਈ ਤਾਂ ਕਰਨ ਜੌਹਰ ਭਾਰਤ ਦੇ ਉਹਨਾਂ ਥੋੜ੍ਹੇ ਸੈਲਿਬ੍ਰਿਟੀਜ਼ 'ਚ ਸ਼ਾਮਲ ਹੋ ਜਾਣਗੇ, ਜਿਨ੍ਹਾਂ ਨੇ ਆਪਣੇ ਕਿਸੇ ਸਰੀਰਕ ਹਿੱਸੇ ਦਾ ਇੰਸ਼ੋਰੈਂਸ ਕਰਵਾਇਆ ਹੋਵੇ। ਇਸ ਤੋਂ ਪਹਿਲਾਂ ਅਮਿਤਾਭ ਬੱਚਨ ਦੀ ਆਵਾਜ਼ ਅਤੇ ਜੌਨ ਅਬਰਾਹਮ ਦੇ ਬਟ ਦਾ ਇੰਸ਼ੋਰੈਂਸ ਹੋਣ ਦੀ ਖ਼ਬਰ ਆ ਚੁੱਕੀ ਹੈ।
ਇਹ ਵੀ ਪੜ੍ਹੋ: 3 ਦਿਨ ICU 'ਚ ਰਹੀ ਦੀਪਿਕਾ ਕੱਕੜ ਦੀ ਜਾਣੋ ਕਿਵੇਂ ਹੈ ਸਿਹਤ?
ਕਰਨ ਜੌਹਰ ਦੀ ਬਾਡੀ ਟਰਾਂਸਫ਼ਾਰਮੇਸ਼ਨ ਵੀ ਲੰਮੇ ਸਮੇਂ ਤੋਂ ਖ਼ਬਰਾਂ 'ਚ ਰਹੀ ਹੈ। ਕਈ ਰਿਪੋਰਟਾਂ 'ਚ ਦੱਸਿਆ ਗਿਆ ਸੀ ਕਿ ਉਨ੍ਹਾਂ ਨੇ Ozempic ਨਾਮ ਦੀ ਦਵਾਈ ਨਾਲ ਭਾਰ ਘਟਾਇਆ, ਪਰ ਇੱਕ ਹਾਲੀਆ ਇੰਟਰਵਿਊ 'ਚ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦਾ ਦਵਾਈ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8