ਗਾਇਕ ਕਰਨ ਔਜਲਾ ਅਮਰੀਕਨ ਰੈਪਰ ਨਾਲ ਕਰੇਗਾ ਕੋਲੇਬੋਰੇਸ਼ਨ

Wednesday, Aug 04, 2021 - 05:11 PM (IST)

ਗਾਇਕ ਕਰਨ ਔਜਲਾ ਅਮਰੀਕਨ ਰੈਪਰ ਨਾਲ ਕਰੇਗਾ ਕੋਲੇਬੋਰੇਸ਼ਨ

ਚੰਡੀਗੜ੍ਹ (ਬਿਊਰੋ) : ਗਾਇਕ ਕਰਨ ਔਜਲਾ ਆਪਣੀ ਨਵੀਂ ਐਲਬਮ ਦੇ ਗਾਣਿਆਂ ਦਾ ਸ਼ੂਟ ਕਰ ਰਹੇ ਹਨ। ਇਸ ਦੇ ਨਵੇਂ ਗਾਣੇ ਲਈ ਕਰਨ ਔਜਲਾ ਨੇ ਫੈਨਜ਼ ਲਈ ਇੱਕ ਸਰਪ੍ਰਾਈਜ਼ ਤਿਆਰ ਕੀਤਾ ਹੈ। ਕਰਨ ਔਜਲਾ ਆਪਣੀ ਆਉਣ ਵਾਲੀ ਪਹਿਲੀ ਕਰੀਅਰ ਐਲਬਮ BacThafu*UP ਦੀ ਤਿਆਰੀ ਕਰ ਰਹੇ ਹਨ। ਉਹ ਇਸ ਸਮੇਂ ਐਲਬਮ ਦੀ ਸ਼ੂਟਿੰਗ ਲਈ ਅਮਰੀਕਾ 'ਚ ਹਨ। ਉਨ੍ਹਾਂ ਦੀ ਪਹਿਲੀ ਐਲਬਮ ਇੰਡਸਟਰੀ 'ਚ ਹੁਣ ਤੱਕ ਦੀਆਂ ਸਭ ਤੋਂ ਵਧੀਆ ਐਲਬਮਾਂ 'ਚੋਂ ਇੱਕ ਹੋਣ ਵਾਲੀ ਹੈ। ਉਸ ਨੇ ਪੰਜਾਬੀ ਸੰਗੀਤ ਦੇ ਇਤਿਹਾਸ 'ਚ ਆਪਣਾ ਨਾਂ ਦਰਜ ਕਰਵਾਇਆ ਹੈ।
ਇਹ ਪੱਕਾ ਹੈ ਕਿ ਕਰਨ ਔਜਲਾ ਐਲਬਮ 'ਚ ਅੰਤਰਰਾਸ਼ਟਰੀ ਕੋਲੈਬ੍ਰੇਸ਼ਨ ਕਰਨ ਜਾ ਰਿਹਾ ਹੈ। ਟੀਮ ਵੱਲੋਂ ਬਹੁਤ ਸਾਰੇ ਐਲਾਨ ਨਹੀਂ ਕੀਤੇ ਗਏ ਹਨ ਪਰ ਹਾਲੀਵੁੱਡ, ਕੈਲੀਫੋਰਨੀਆ ਤੋਂ ਕਰਨ ਔਜਲਾ ਤੇ ਟੀਮ ਦੀਆਂ ਇੰਸਟਾਗ੍ਰਾਮ ਦੀਆਂ ਸਟੋਰੀਜ਼ ਨੇ ਬਿਆਨ 'ਤੇ ਮੋਹਰ ਲਗਾ ਦਿੱਤੀ ਹੈ। ਹੁਣ ਅਮਰੀਕੀ ਸੰਗੀਤ ਕਲਾਕਾਰ Atlanta, Georgia, Flo Malcom ਵੀ ਸ਼ਾਇਦ ਕਰਨ ਔਜਲਾ ਦੀ ਐਲਬਮ 'ਚ ਹੋਣਗੇ।

 
 
 
 
 
 
 
 
 
 
 
 
 
 
 
 

A post shared by ᶠˡᵒ ᴹᵃˡᶜᵒᵐ (@flomalcom59)

 

ਕਰਨ ਔਜਲਾ ਨੇ ਅਮਰੀਕਨ ਰੈਪਰ Flo Malcom ਨਾਲ ਕੋਲੇਬੋਰੇਸ਼ਨ ਕੀਤਾ ਹੈ। Flo Malcom ਕਰਨ ਔਜਲਾ ਦੀ ਐਲਬਮ ਦੇ ਅਗਲੇ ਗੀਤ 'ਚ ਰੈਪ ਕਰਦੇ ਹੋਏ ਨਜ਼ਰ ਆਉਣਗੇ। ਗਾਣੇ ਦੇ ਸ਼ੂਟਿੰਗ ਦੀ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ। Flo Malcom ਪੱਛਮੀ ਸੰਗੀਤ ਉਦਯੋਗ 'ਚ ਵੱਡੇ ਕਲਾਕਾਰਾਂ ਨਾਲ ਕੰਮ ਕਰਨ ਲਈ ਜਾਣਿਆ ਜਾਂਦਾ ਹੈ। ਜੇਕਰ ਕਰਨ ਔਜਲਾ ਅਤੇ ਫਲੋ ਦੀ ਇਹ ਜੋੜੀ ਸੱਚਮੁੱਚ ਸਹਿਯੋਗ ਕਰ ਰਹੇ ਹਨ, ਤਾਂ ਇਹ ਦੋਵਾਂ ਖੇਤਰਾਂ ਦੇ ਸੰਗੀਤ ਲਈ ਇੱਕ ਵੱਡਾ ਵਾਧਾ ਹੋਣ ਜਾ ਰਿਹਾ ਹੈ। ਕਰਨ ਔਜਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫਲੋ ਨੂੰ ਟੈਗ ਕਰਦੇ ਹੋਏ ਇੱਕ ਸਟੋਰੀ ਅਪਲੋਡ ਕੀਤੀ ਤੇ Flo Malcom ਨੇ ਕਰਨ ਔਜਲਾ ਨਾਲ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਅਪਲੋਡ ਕੀਤੀ।

 
 
 
 
 
 
 
 
 
 
 
 
 
 
 
 

A post shared by Karan Aujla (@karanaujla_official)

ਦੱਸ ਦਈਏ ਕਿ ਕੁਝ ਦਿਨ ਪਹਿਲਾਂ, ਕਰਨ ਔਜਲਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਸਟੋਰੀ ਅਪਲੋਡ ਕੀਤੀ ਸੀ, ਜਿਸ ਨਾਲ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਐਲਬਮ ਦਾ 85% ਕੰਮ ਹੋ ਗਿਆ ਹੈ ਅਤੇ ਇੱਕ ਅਧਿਕਾਰਤ ਅਪਡੇਟ ਜਾਰੀ ਹੈ। ਉਹ ਅਮਰੀਕਾ 'ਚ ਹੈ, ਸ਼ਾਇਦ ਐਲਬਮ ਦੀ ਸ਼ੂਟਿੰਗ ਕਰ ਰਿਹਾ ਹੈ। ਹਰ ਰੋਜ਼ ਇੱਕ ਨਵੇਂ ਅਮਰੀਕੀ ਕਲਾਕਾਰ ਨਾਲ ਨਜ਼ਰ ਆਉਂਦਾ ਹੈ।


author

sunita

Content Editor

Related News