ਕਰਨ ਔਜਲਾ ਤੇ ਪਲਕ ਬੱਝੇ ਵਿਆਹ ਦੇ ਬੰਧਨ ’ਚ, ਦੇਖੋ ਨਵੀਂ ਵਿਆਹੀ ਜੋੜੀ ਦੀਆਂ ਤਸਵੀਰਾਂ

03/05/2023 10:05:40 AM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਗੀਤਕਾਰ ਕਰਨ ਔਜਲਾ ਮੰਗੇਤਰ ਪਲਕ ਨਾਲ ਵਿਆਹ ਦੇ ਬੰਧਨ ’ਚ ਬੱਝ ਗਏ ਹਨ। ਇਸ ਗੱਲ ਦੀ ਜਾਣਕਾਰੀ ਖ਼ੁਦ ਕਰਨ ਔਜਲਾ ਨੇ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਸਿੱਧੂ ਮੂਸੇਵਾਲਾ ਦੇ ਪਿਤਾ ਤੇ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ

ਕਰਨ ਔਜਲਾ ਨੇ ਤਸਵੀਰਾਂ ਨਾਲ ਵਿਆਹ ਦੀ ਤਾਰੀਖ਼ ਵੀ ਲਿਖੀ ਹੈ। ਦੋਵਾਂ ਦਾ ਵਿਆਹ 2 ਫਰਵਰੀ ਨੂੰ ਹੋਇਆ ਹੈ। ਤਸਵੀਰਾਂ ’ਚ ਕਰਨ ਔਜਲਾ ਨੂੰ ਸ਼ੇਰਵਾਨੀ ਤੇ ਪੱਗ ’ਚ ਦੇਖਿਆ ਜਾ ਸਕਦਾ ਹੈ, ਉਥੇ ਪਲਕ ਲਹਿੰਗੇ ’ਚ ਖ਼ੂਬਸੂਰਤ ਲੱਗ ਰਹੀ ਹੈ।

PunjabKesari

ਦੱਸ ਦੇਈਏ ਕਿ ਕਰਨ ਔਜਲਾ ਤੇ ਪਲਕ ਦੀਆਂ ਇਨ੍ਹਾਂ ਤਸਵੀਰਾਂ ’ਤੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਕੁਮੈਂਟ ਕਰਕੇ ਵਧਾਈਆਂ ਦੇ ਰਹੇ ਹਨ।

PunjabKesari

ਕੁਝ ਦਿਨ ਪਹਿਲਾਂ ਹੀ ਕਰਨ ਔਜਲਾ ਤੇ ਪਲਕ ਦੇ ਪ੍ਰੀ ਵੈਡਿੰਗ ਸ਼ੂਟ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਖ਼ੂਬ ਪਸੰਦ ਕੀਤਾ ਗਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News