ਅੰਮ੍ਰਿਤਸਰ ਪੁੱਜੇ ਕਪਿਲ ਸ਼ਰਮਾ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

Tuesday, Nov 10, 2020 - 12:30 PM (IST)

ਅੰਮ੍ਰਿਤਸਰ ਪੁੱਜੇ ਕਪਿਲ ਸ਼ਰਮਾ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

ਜਲੰਧਰ (ਬਿਊਰੋ)– ਕਾਮੇਡੀਅਨ ਕਪਿਲ ਸ਼ਰਮਾ ਬੀਤੇ ਦਿਨੀਂ ਆਪਣੇ ਜੱਦੀ ਸ਼ਹਿਰ ਅੰਮ੍ਰਿਤਸਰ ਪੁੱਜੇ, ਜਿਥੇ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੁੰਦਿਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ।

ਕਪਿਲ ਸ਼ਰਮਾ ਨੇ ਇੰਸਟਾਗ੍ਰਾਮ ’ਤੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੁੰਦਿਆਂ ਲਿਖਿਆ, ‘ਤੁਮੑ ਕਰਹੁ ਦਇਆ ਮੇਰੇ ਸਾਈਂ, ਐਸੀ ਮਤਿ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਧੁ ਧਿਆਈ 🙏 #blessings.’

 
 
 
 
 
 
 
 
 
 
 
 
 
 

ਤੁਮੑ ਕਰਹੁ ਦਇਆ ਮੇਰੇ ਸਾਈਂ ,ਐਸੀ ਮਤਿ ਦੀਜੈ ਮੇਰੇ ਠਾਕੁਰ ,ਸਦਾ ਸਦਾ ਤੁਧੁ ਧਿਆਈ 🙏 #blessings

A post shared by Kapil Sharma (@kapilsharma) on Nov 9, 2020 at 4:41pm PST

ਕਪਿਲ ਸ਼ਰਮਾ ਨੇ ਇੰਸਟਾਗ੍ਰਾਮ ਪੋਸਟ ਦੇ ਨਾਲ-ਨਾਲ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਆਪਣੀ ਇੰਸਟਾਗ੍ਰਾਮ ਸਟੋਰੀ ’ਚ ਵੀ ਸਾਂਝੀ ਕੀਤੀ ਹੈ।

PunjabKesari

ਉਥੇ ਕਪਿਲ ਸ਼ਰਮਾ ਸੋਨੀ ਟੀ. ਵੀ. ’ਤੇ ਆਪਣੇ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਨਾਲ ਸਭ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਲਾਕਡਾਊਨ ਤੋਂ ਬਾਅਦ ਕਪਿਲ ਨੇ ਜਦੋਂ ਆਪਣੇ ਸ਼ੋਅ ਦੀ ਸ਼ੂਟਿੰਗ ਸ਼ੁਰੂ ਕੀਤੀ ਤਾਂ ਉਸ ’ਚ ਲਾਈਵ ਦਰਸ਼ਕਾਂ ਨੂੰ ਆਉਣ ਤੋਂ ਰੋਕਿਆ ਗਿਆ ਤਾਂ ਜੋ ਸ਼ੂਟਿੰਗ ਦੌਰਾਨ ਘੱਟ ਤੋਂ ਘੱਟ ਲੋਕ ਮੌਜੂਦ ਰਹਿਣ ਤੇ ਕੋਰੋਨਾ ਵਾਇਰਸ ਦੇ ਚਲਦਿਆਂ ਸ਼ੋਅ ਦੀ ਟੀਮ ਦੀ ਸੁਰੱਖਿਆ ਬਣੀ ਰਹੇ।


author

Rahul Singh

Content Editor

Related News