ਸ਼ਿਵਸੇਨਾ ਨਾਲ ਤਕਰਾਰ ਦਰਮਿਆਨ ਕੰਗਣਾ ਰਣੌਤ ਅੱਜ ਕਰੇਗੀ ਮਹਾਰਾਸ਼ਟਰ ਦੇ ਰਾਜਪਾਲ ਨਾਲ ਮੁਲਾਕਾਤ

09/13/2020 10:05:07 AM

ਮੁੰਬਈ : ਮਹਾਰਾਸ਼ਟਰ ਵਿਚ ਕੰਗਣਾ ਰਣੌਤ ਦੇ ਬੰਗਲੇ ਨੂੰ ਤੋੜੇ ਜਾਣ ਦੇ ਬਾਅਦ ਅਦਾਕਾਰਾ ਅੱਜ ਸ਼ਾਮ ਸਾਢੇ 4 ਵਜੇ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਮਿਲਣ ਰਾਜ-ਮਹਿਲ ਜਾਏਗੀ। ਇਹ ਮੁਲਾਕਾਤ ਬੇਹੱਦ ਅਹਿਮ ਹੋਣ ਵਾਲੀ ਹੈ। ਮੰਨਿਆ ਜਾ ਰਿਹਾ ਹੈ ਕਿ ਆਪਣੀ ਇਸ ਮੁਲਾਕਾਤ ਵਿਚ ਕੰਗਣਾ ਉਨ੍ਹਾਂ ਦੇ ਬੰਗਲੇ 'ਤੇ ਸ਼ਿਵਸੇਨਾ ਦੀ ਅਗਵਾਈ ਵਾਲੀ ਬੀ.ਐਮ.ਸੀ. ਵੱਲੋਂ ਕੀਤੀ ਗਈ ਭੰਨਤੋੜ 'ਤੇ ਗੱਲਬਾਤ ਕਰੇਗੀ। ਇਸ ਤੋਂ ਪਹਿਲਾਂ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਸ਼ੁੱਕਰਵਾਰ ਨੂੰ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਨੇ ਇੱਥੇ ਅਦਾਕਾਰਾ ਕੰਗਣਾ ਰਣੌਤ ਦੇ ਬੰਗਲੇ ਵਿਚ ਗ਼ੈਰਕਾਨੂੰਨੀ ਉਸਾਰੀ ਢਾਹੁਣ ਦੇ ਬਾਰੇ ਵਿਚ ਨਾਰਾਜ਼ਗੀ ਜ਼ਾਹਰ ਕੀਤੀ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਮੌਜੂਦਾ ਸ਼ਿਵਸੇਨਾ ਨੀਤ ਸਰਕਾਰ ਤੋਂ ਕੋਈ ਸਮੱਸਿਆ ਨਹੀਂ ਹੈ ਅਤੇ ਉਨ੍ਹਾਂ ਨੇ ਸ਼ਾਸਨ ਵਿਚ ਦਖ਼ਲਅੰਦਾਜੀ ਨਹੀਂ ਕੀਤੀ ਹੈ। ਰਾਜਪਾਲ ਨੇ ਕਿਹਾ, 'ਮੈਂ ਉੱਧਵ ਜੀ ਨਾਲ ਗੱਲ ਕਰਦਾ ਰਹਾਂਗਾ।'

ਇਹ ਵੀ ਪੜ੍ਹੋ: ਕੀ 'ਮਰਦ ਟਾਂਗੇ ਵਾਲਾ' ਆਏਗਾ ਕੰਗਣਾ ਰਣੌਤ ਦੀ ਮਦਦ ਲਈ?

ਧਿਆਨਦੇਣ ਯੋਗ ਹੈ ਕਿ ਸੂਤਰਾਂ ਨੇ ਕਿਹਾ ਸੀ ਕਿ ਰਾਜਪਾਲ ਨੇ ਮੁੱਖ ਮੰਤਰੀ ਉੱਧਵ ਠਾਕਰੇ ਦੇ ਪ੍ਰਧਾਨ ਸਲਾਹਕਾਰ ਅਜੈ ਮਹਿਤਾ ਨੂੰ ਬੁੱਧਵਾਰ ਨੂੰ ਤਲਬ ਕੀਤਾ ਸੀ, ਜਦੋਂ ਬੰਗਲੇ ਦਾ ਗ਼ੈਰ-ਕਾਨੂੰਨੀ ਹਿੱਸਾ ਢਾਇਆ ਗਿਆ ਸੀ। ਸੂਤਰਾਂ ਮੁਤਾਬਕ ਰਾਜਪਾਲ ਨੇ ਇਸ ਨੂੰ ਲੈ ਕੇ ਉਨ੍ਹਾਂ ਨੂੰ ਆਪਣੀ ਨਾਰਾਜ਼ਗੀ ਤੋਂ ਜਾਣੂ ਕਰਾਇਆ ਸੀ। ਇੱਥੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਰਾਜਪਾਲ ਨੇ ਕਿਹਾ, 'ਮੈਂ ਕਿਤੇ ਵੀ ਕੋਈ ਨਾਰਾਜ਼ਗੀ ਜ਼ਾਹਰ ਨਹੀਂ ਕੀਤੀ।' ਬੀ.ਐਮ.ਸੀ. ਨੇ ਉਪ ਨਗਰ ਬਾਂਦਰਾ ਵਿਚ ਕੰਗਣਾ ਦੇ ਪਾਲੀ ਹਿੱਲ ਸਥਿਤ ਬੰਗਲੇ ਵਿਚ ਉਸ ਦੀ (ਸਿਵਲ ਬਾਡੀ) ਮਨਜ਼ੂਰੀ ਦੇ ਬਿਨਾਂ ਕਥਿਤ ਤੌਰ 'ਤੇ ਕੀਤੀ ਗਈ ਗ਼ੈਰ-ਕਾਨੂੰਨੀ ਉਸਾਰੀ ਨੂੰ ਬੁੱਧਵਾਰ ਸਵੇਰੇ ਢਹਿ-ਢੇਰੀ ਕਰ ਦਿੱਤਾ ਸੀ।

ਇਹ ਵੀ ਪੜ੍ਹੋ: WHO ਨੇ ਕਿਹਾ, ਕੋਰੋਨਾ ਵਾਇਰਸ 'ਤੇ ਠੱਲ੍ਹ ਪਾਉਣ ਲਈ ਦੁਨੀਆ ਨੂੰ ਪਾਕਿਸਤਾਨ ਤੋਂ ਸਿੱਖਣ ਦੀ ਲੋੜ


cherry

Content Editor

Related News