ਕੰਗਨਾ ਰਣੌਤ ਤੇ ਸੰਦੀਪ ਸਿੰਘ ਨੇ ਮਿਲਾਇਆ ਹੱਥ, ਫ਼ਿਲਮ ਦੀ ਸ਼ੂਟਿੰਗ ਜਲਦੀ ਹੋਵੇਗੀ ਸ਼ੁਰੂ

Wednesday, Jun 28, 2023 - 04:58 PM (IST)

ਕੰਗਨਾ ਰਣੌਤ ਤੇ ਸੰਦੀਪ ਸਿੰਘ ਨੇ ਮਿਲਾਇਆ ਹੱਥ, ਫ਼ਿਲਮ ਦੀ ਸ਼ੂਟਿੰਗ ਜਲਦੀ ਹੋਵੇਗੀ ਸ਼ੁਰੂ

ਮੁੰਬਈ (ਬਿਊਰੋ)– ਚੌਥੇ ਸਭ ਤੋਂ ਵੱਡੇ ਸਨਮਾਨ ਪਦਮਸ਼੍ਰੀ ਤੇ ਚਾਰ ਵਾਰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੰਗਨਾ ਰਣੌਤ ਤੇ ਮਸ਼ਹੂਰ ਫ਼ਿਲਮਕਾਰ ਸੰਦੀਪ ਸਿੰਘ ਜਲਦ ਹੀ ਇਕ ਸ਼ਾਨਦਾਰ ਤੇ ਵੱਡੇ ਬਜਟ ਵਾਲੀ ਫ਼ਿਲਮ ’ਤੇ ਕੰਮ ਸ਼ੁਰੂ ਕਰਨਗੇ।

ਦੋਵਾਂ ਨੇ ਇਕ ਬਹੁਤ ਹੀ ਉਤਸ਼ਾਹੀ ਫ਼ਿਲਮ ’ਚ ਇਕੱਠੇ ਕੰਮ ਕਰਨ ਦਾ ਐਲਾਨ ਕੀਤਾ ਹੈ। ਕੰਗਨਾ ਰਣੌਤ ਨੇ ਕਿਹਾ ਕਿ ਸੰਦੀਪ ਤੇ ਉਹ 13 ਸਾਲਾਂ ਤੋਂ ਚੰਗੇ ਦੋਸਤ ਹਨ ਤੇ ਲੰਬੇ ਸਮੇਂ ਤੋਂ ਇਕੱਠੇ ਕੰਮ ਕਰਨਾ ਚਾਹੁੰਦੇ ਸਨ।

ਇਹ ਖ਼ਬਰ ਵੀ ਪੜ੍ਹੋ : ਦੁਨੀਆ ਭਰ ਦੇ 30 ਦੇਸ਼ਾਂ ’ਚ ਰਿਲੀਜ਼ ਹੋਣ ਵਾਲੀ ਪਹਿਲੀ ਪੰਜਾਬੀ ਫ਼ਿਲਮ ਬਣੀ ‘ਕੈਰੀ ਆਨ ਜੱਟਾ 3’, ਦੇਖੋ ਸਿਨੇਮਾ ਲਿਸਟਿੰਗ

ਹੁਣ ਜਦੋਂ ਸਾਨੂੰ ਇਕ ਵਧੀਆ ਵਿਸ਼ਾ ਤੇ ਇਕ ਮਜ਼ਬੂਤ ਕਿਰਦਾਰ ਮਿਲਿਆ ਹੈ, ਅਸੀਂ ਇਸ ’ਤੇ ਕੰਮ ਕਰਨ ਲਈ ਬਹੁਤ ਉਤਸ਼ਾਹਿਤ ਹਾਂ। ਸੰਦੀਪ ਸਿੰਘ ਨੇ ਕਿਹਾ ਕਿ ਰਾਸ਼ਟਰੀ ਪੁਰਸਕਾਰ ਤੇ ਪਦਮਸ਼੍ਰੀ ਪੁਰਸਕਾਰ ਜੇਤੂ ਅਦਾਕਾਰਾ ਕੰਗਨਾ ਰਣੌਤ ਨਾਲ ਕੰਮ ਕਰਨ ਦਾ ਮੌਕਾ ਮਿਲਣਾ ਹਰ ਕਿਸੇ ਦਾ ਸੁਪਨਾ ਸਾਕਾਰ ਹੋਣ ਵਰਗਾ ਹੈ।

ਉਹ ਪਿਛਲੇ ਇਕ ਦਹਾਕੇ ਤੋਂ ਉਸ ਨਾਲ ਕੰਮ ਕਰਨ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News