ਕੰਗਨਾ ਰਣੌਤ ਨੇ ਕੀਤੀ ਮਹਾਰਾਸ਼ਟਰ ਦੇ ਰਾਜਪਾਲ ਨਾਲ ਮੁਲਾਕਾਤ

9/13/2020 5:50:12 PM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਅੱਜ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨਾਲ ਮੁਲਾਕਾਤ ਕੀਤੀ ਹੈ। ਕੰਗਨਾ ਨੇ ਰਾਜਪਾਲ ਨੂੰ ਆਪਣੀ ਨਾਲ ਹੋਏ ਨਾਇਨਸਾਫੀ ਬਾਰੇ ਦੱਸਿਆ ਹੈ । ਇਸ ਮੁਲਾਕਾਤ 'ਚ ਕੰਗਨਾ ਦੇ ਨਾਲ ਉਨ੍ਹਾਂ ਦੀ ਭੈਣ ਰੰਗੋਲੀ ਚੰਦੇਲ ਵੀ ਸੀ।ਇਸ ਤੋਂ ਪਹਿਲਾਂ ਕੰਗਨਾ ਨੇ ਅੱਜ ਸਵੇਰੇ ਕਰਣੀ ਸੈਨਾ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ।

PunjabKesari
ਦੱਸ ਦਈਏ ਕਿ ਭਗਤ ਸਿੰਘ ਕੋਸ਼ਿਆਰੀ ਨੇ ਇਸ ਤੋਂ ਪਹਿਲਾਂ ਬੀ.ਐੱਮ.ਸੀ ਦੀ ਕਾਰਵਾਈ 'ਤੇ ਨਰਾਜ਼ਗੀ ਜ਼ਾਹਿਰ ਕੀਤੀ ਸੀ।ਉੇਨ੍ਹਾਂ ਇਸ ਸੰਬੰਧੀ ਮੁੱਖ ਮੰਤਰੀ ਉਦਵ ਠਾਕਰੇ ਦੇ ਮੁੱਖ ਐਡਵਾਇਜ਼ਰ ਨੂੰ ਵੀ ਤਲਬ ਕੀਤਾ ਸੀ। ਉਥੇ ਹੀ ਕੇਂਦਰੀ ਮੰਤਰੀ ਰਾਮਦਾਸ ਅਠਵਾਲੇ ਨੇ ਮਹਾਰਾਸ਼ਟਰ ਦੇ ਰਾਜਪਾਲ ਨਾਲ ਮੁਲਾਕਾਤ ਕਰ ਕੰਗਨਾ ਰਣੌਤ ਦੇ ਦਫਤਰ 'ਤੇ ਬੀ.ਐੱਮ.ਸੀ ਦੀ ਕਾਰਵਾਈ ਨੂੰ ਗਲਤ ਦੱਸਿਆ ਤੇ ਮੁਆਵਜੇ ਦੀ ਮੰਗ ਕੀਤੀ ਸੀ।


ਜ਼ਿਕਰਯੋਗ ਹੈ ਕਿ ਬੀ.ਐੱਮ.ਸੀ ਨੇ ਉਪ ਨਗਰ ਬਾਂਦਰਾ ਵਿਚ ਕੰਗਨਾ ਦਟ ਪਾਲੀ ਹਿੱਲ ਸਥਿਤ ਬੰਗਲੇ 'ਚ ਉਸ ਦੀ (ਸਿਵਲ ਬਾਡੀ) ਮਨਜ਼ੂਰੀ ਦੇ ਬਿਨਾਂ ਕਥਿਤ ਤੌਰ 'ਤੇ ਕੀਤੀ ਗਈ ਗੈਰ-ਕਾਨੂੰਨੀ ਉਸਾਰੀ ਨੂੰ ਬੁਧਵਾਰ ਸਵੇਰੇ ਢਹਿ-ਢੇਰੀ ਕਰ ਦਿੱਤਾ ਸੀ।
 


Lakhan

Content Editor Lakhan