ਹੁਣ ਸੋਨੂੰ ਸੂਦ ਦੇ ਨਾਂ 'ਤੇ ਲੱਗਾ 'ਠੱਗ ਦਾ ਠੱਪਾ', ਮਾਮਲੇ 'ਚ ਕੰਗਨਾ ਰਣੌਤ ਦੀ ਵੀ ਹੋਈ ਐਂਟਰੀ

Tuesday, May 04, 2021 - 11:33 AM (IST)

ਹੁਣ ਸੋਨੂੰ ਸੂਦ ਦੇ ਨਾਂ 'ਤੇ ਲੱਗਾ 'ਠੱਗ ਦਾ ਠੱਪਾ', ਮਾਮਲੇ 'ਚ ਕੰਗਨਾ ਰਣੌਤ ਦੀ ਵੀ ਹੋਈ ਐਂਟਰੀ

ਮੁੰਬਈ (ਬਿਊਰੋ)- ਇਸ ਸਮੇਂ ਦੇਸ਼ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਨਾਲ ਲੜ ਰਿਹਾ ਹੈ। ਨਾਲ ਹੀ ਪੀੜਤ ਲੋਕਾਂ ਨੂੰ ਹਸਪਤਾਲ 'ਚ ਬੈੱਡ, ਆਕਸੀਜਨ, ਟੀਕੇ ਆਦਿ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੀ ਸਥਿਤੀ 'ਚ ਬਾਲੀਵੁੱਡ ਦੇ ਬਹੁਤ ਸਾਰੇ ਸਿਤਾਰੇ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦਾ ਨਾਂ ਹੁਣ ਇਸ ਸੂਚੀ 'ਚ ਸਭ ਤੋਂ ਅੱਗੇ ਹੈ। ਹਾਲਾਂਕਿ ਇਸੇ ਦੌਰਾਨ ਇੱਕ ਸੋਸ਼ਲ ਮੀਡੀਆ ਯੂਜ਼ਰਸ ਨੇ ਸੋਨੂੰ ਸੂਦ ਨੂੰ ਟਰੋਲ ਕੀਤਾ।

PunjabKesari
ਦਰਅਸਲ, ਇਕ ਯੂਜ਼ਰ ਨੇ ਸੋਨੂੰ ਸੂਦ ਦਾ ਪੋਸਟਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਨਾਲ ਹੀ ਉਸ ਨੂੰ ਕੋਰੋਨਾ ਕਾਰਨ ਹੋਏ ਇਸ ਹਾਲਤ 'ਚ ਪੈਸਿਆਂ ਲਈ ਲਾਲਚੀ ਤੇ ਧੋਖੇਬਾਜ਼ ਦੱਸਿਆ ਹੈ। ਸੋਸ਼ਲ ਮੀਡੀਆ ਯੂਜ਼ਰਸ ਨੇ ਆਪਣੀ ਪੋਸਟ 'ਚ ਲਿਖਿਆ, 'ਤੁਸੀਂ ਉਨ੍ਹਾਂ ਲੋਕਾਂ ਨਾਲ ਧੋਖਾ ਕਰ ਰਹੇ ਹੋ, ਜਿਨ੍ਹਾਂ ਦੇ ਆਪਣੇ ਮਰ ਰਹੇ ਹਨ। 10 ਲੀਟਰ ਆਕਸੀਜਨ ਦੀ ਕੀਮਤ ਇੱਕ ਲੱਖ ਨਹੀਂ ਹੁੰਦੀ ਅਤੇ ਤੁਸੀਂ ਪੰਜ ਲੀਟਰ ਲਈ 2 ਲੱਖ ਲੈ ਰਹੇ ਹੋ। ਇਸ ਤਰ੍ਹਾਂ ਦੀ ਧੋਖਾਧੜੀ ਕਰਕੇ ਤੁਹਾਨੂੰ ਰਾਤ ਨੂੰ ਨੀਂਦ ਕਿਵੇਂ ਆ ਜਾਂਦੀ ਹੈ?'

PunjabKesari

ਇਸ ਟਵੀਟ ਨੂੰ ਸੋਸ਼ਲ ਮੀਡੀਆ 'ਤੇ ਕਰੀਬ ਢਾਈ ਹਜ਼ਾਰ ਲੋਕਾਂ ਨੇ ਲਾਈਕ ਕੀਤਾ ਹੈ, ਜਦੋਂ ਕਿ ਸਾਢੇ ਸੱਤ ਸੌ ਤੋਂ ਵੱਧ ਲੋਕਾਂ ਨੇ ਇਸ ਨੂੰ ਰੀਟਵੀਟ ਕੀਤਾ ਹੈ। ਨਾਲ ਹੀ ਬਹੁਤ ਸਾਰੇ ਸੋਸ਼ਲ ਮੀਡੀਆ ਯੂਜ਼ਰਸ ਨੇ ਟਿੱਪਣੀ ਕਰਕੇ ਆਪਣੀ ਫੀਡਬੈਕ ਵੀ ਦਿੱਤੀ ਹੈ। ਹਾਲਾਂਕਿ ਇਹ ਵੱਡੀ ਗੱਲ ਹੈ ਕਿ ਇਸ ਪੋਸਟ ਨੂੰ ਕੰਗਨਾ ਰਨੌਤ ਨੇ ਵੀ ਲਾਈਕ ਕੀਤਾ ਹੈ।

PunjabKesari

ਦੱਸਣਯੋਗ ਹੈ ਕਿ ਕੰਗਨਾ ਰਣੌਤ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਰਹਿੰਦੀ ਹੈ ਅਤੇ ਕਈ ਮੁੱਦਿਆਂ 'ਤੇ ਖੁੱਲ੍ਹ ਕੇ ਆਪਣੀ ਰਾਏ ਜ਼ਾਹਰ ਕਰਦੀ ਹੈ। ਉਹ ਦੇਸ਼ 'ਚ ਕੋਰੋਨਾ ਮਹਾਮਾਰੀ 'ਤੇ ਵੀ ਲਗਾਤਾਰ ਆਪਣੇ ਵਿਚਾਰ ਜ਼ਾਹਰ ਕਰ ਰਹੀ ਹੈ। ਕੁਝ ਸਮਾਂ ਪਹਿਲਾਂ ਕੰਗਨਾ ਨੂੰ ਟ੍ਰੋਲ ਕੀਤਾ ਗਿਆ ਸੀ ਕਿਉਂਕਿ ਉਸ ਨੇ ਕਿਹਾ ਸੀ ਕਿ ਜਦੋਂ ਭਾਰਤ ਸੰਕਟ ਦਾ ਸਾਹਮਣਾ ਕਰਦਾ ਹੈ ਤਾਂ ਦੂਜੇ ਦੇਸ਼ ਉਸ ਦੇ ਵਿਰੁੱਧ ਗੈਂਗ ਬਣਾਉਂਦੇ ਹਨ।

PunjabKesari

ਦੱਸ ਦੇਈਏ ਕਿ ਇਸ ਪੋਸਟ 'ਤੇ ਜਿੱਥੇ ਕੁਝ ਸੋਸ਼ਲ ਮੀਡੀਆ ਯੂਜ਼ਰਸ ਦਾ ਕਹਿਣਾ ਹੈ ਕਿ ਸੋਨੂੰ ਸੂਦ ਧੋਖੇਬਾਜ਼ ਹੈ, ਉਥੇ ਗੀ ਵੱਡੀ ਗਿਣਤੀ 'ਚ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਸੋਨੂੰ ਸੂਦ ਨੂੰ ਤਾਂ ਪਤਾ ਵੀ ਨਹੀਂ ਹੋਵੇਗਾ ਕਿ ਲੋਕ ਉਨ੍ਹਾਂ ਦੇ ਨਾਂ 'ਤੇ ਆਪਣੇ ਪ੍ਰੋਡਕਟ ਵੇਚ ਰਹੇ ਹਨ।


author

sunita

Content Editor

Related News