"ਮੇਰੀ ਜਵਾਨੀ ਬਾਰੇ ਦਿਨੇ ਸੁਪਨੇ ਨਾ ਦੇਖੋ...": ਕੰਗਨਾ ਰਣੌਤ ਨੇ ਬਾਬਾ ਰਾਮਦੇਵ 'ਤੇ ਕੀਤਾ ਪਲਟਵਾਰ
Thursday, Aug 20, 2026 - 10:41 AM (IST)
ਮੁੰਬਈ (ਏਜੰਸੀ)- ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਯੋਗ ਗੁਰੂ ਬਾਬਾ ਰਾਮਦੇਵ ਦੇ ਉਸ ਬਿਆਨ ਦਾ ਜਵਾਬ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਨੇ Gen Z 'ਤੇ ਕੰਗਨਾ ਦੀਆਂ ਵਿਵਾਦਤ ਟਿੱਪਣੀਆਂ ਦੀ ਆਲੋਚਨਾ ਕੀਤੀ ਸੀ।
ਇਹ ਵੀ ਪੜ੍ਹੋ: ਭਾਰਤੀ ਮਿਊਜ਼ੀਸ਼ੀਅਨ ਅਮਰੀਕਾ ਪਹੁੰਚਦਿਆਂ ਹੀ ਹੋ ਗਿਆ ਗ੍ਰਿਫ਼ਤਾਰ ! ਰੋ-ਰੋ ਦੱਸਿਆ ਪੂਰਾ ਮਾਮਲਾ
ਇਹ ਤਿੱਖੀ ਬਹਿਸ ਇੰਸਟਾਗ੍ਰਾਮ 'ਤੇ ਹੋਈ, ਜਿੱਥੇ ਕੰਗਨਾ ਨੇ ਬਾਬਾ ਰਾਮਦੇਵ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਉਨ੍ਹਾਂ ਦੀ ਜਵਾਨੀ ਜਾਂ ਨਿੱਜੀ ਜ਼ਿੰਦਗੀ ਬਾਰੇ "ਖਿਆਲੀ ਪੁਲਾਓ ਨਾ ਪਕਾਉਣ" ਯਾਨੀ ਦਿਨ ਵਿੱਚ ਸੁਪਨੇ ਨਾ ਦੇਖਣ। ਕੰਗਨਾ ਨੇ ਬਾਬਾ ਰਾਮਦੇਵ ਦੇ ਬਿਆਨ ਵਾਲੀ ਇਕ ਖਬਰ ਦਾ ਸਕ੍ਰੀਨਸ਼ੌਟ ਸਾਂਝਾ ਕੀਤਾ, ਜਿਸ ਵਿੱਚ ਬਾਬਾ ਰਾਮਦੇਵ ਦੇ ਹਵਾਲੇ ਨਾ ਕਿਹਾ ਗਿਆ ਸੀ, 'ਉਨ੍ਹਾਂ ਦੇ ਪਿਛਲੇ ਕੰਮ ਕਿਹੋ ਜਿਹੇ ਸਨ ਅਤੇ ਉਨ੍ਹਾਂ ਦੀ ਜਵਾਨੀ ਕਿਹੋ ਜਿਹੀ ਸੀ?' ਕੰਗਨਾ ਨੇ ਯੋਗ ਗੁਰੂ ਨੂੰ ਜਵਾਬ ਦਿੰਦੇ ਹੋਏ ਲਿਖਿਆ, 'ਬਾਬਾ ਜੀ, ਮੇਰੀ ਜਵਾਨੀ ਜਾਂ ਬੈੱਡਰੂਮ ਬਾਰੇ ਦਿਨ ਦਿਹਾੜੇ ਸੁਪਨੇ ਨਾ ਦੇਖੋ। ਲੋਕ ਸਿਰਫ ਅਫਵਾਹਾਂ ਅਤੇ ਗੱਪਾਂ ਦੇ ਆਧਾਰ 'ਤੇ ਹੀ ਅੰਦਾਜ਼ਾ ਲਗਾ ਸਕਦੇ ਹਨ। ਘੱਟੋ-ਘੱਟ ਮੈਨੂੰ ਕਦੇ ਸੁਪਰੀਮ ਕੋਰਟ ਤੋਂ ਝੂਠੇ ਜਾਂ ਫਰਜ਼ੀ ਦਾਅਵਿਆਂ ਲਈ ਫਟਕਾਰ ਨਹੀਂ ਪਈ ਹੈ- ਮੇਰੇ ਦਾਅਵੇ ਠੋਸ ਤੱਥਾਂ 'ਤੇ ਆਧਾਰਿਤ ਹੁੰਦੇ ਹਨ ਨਾ ਕਿ ਕਿਸੇ ਗੱਪ ਜਾਂ ਅੰਦਾਜ਼ੇ 'ਤੇ।"

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਦਾ ਅਚਾਨਕ ਘਟ ਗਿਆ ਭਾਰ ! ਬੀਮਾਰੀ ਦਾ ਕੀਤਾ ਖੁਲਾਸਾ
ਉਸਨੇ ਅੱਗੇ ਕਿਹਾ, "ਇਸ ਲਈ ਮੈਨੂੰ ਚਰਿੱਤਰ ਦਾ ਪਾਠ ਨਾ ਪੜ੍ਹਾਓ। ਮੇਰਾ ਚਰਿੱਤਰ ਤੁਹਾਡੇ ਤੋਂ ਬਿਹਤਰ ਹੈ। ਇੱਥੇ ਕੋਈ ਧੋਖਾਧੜੀ ਨਹੀਂ ਪਾਈ ਗਈ ਹੈ।" ਰਾਮਦੇਵ ਅਤੇ ਸੁਪਰੀਮ ਕੋਰਟ ਬਾਰੇ ਕੰਗਨਾ ਦਾ ਹਵਾਲਾ ਪਤੰਜਲੀ ਦੇ ਗੁੰਮਰਾਹਕੁੰਨ ਇਸ਼ਤਿਹਾਰਾਂ ਨਾਲ ਸਬੰਧਤ 2024 ਦੇ ਇੱਕ ਕੇਸ ਨਾਲ ਸਬੰਧਤ ਹੈ, ਜਿਸ ਲਈ ਬਾਬਾ ਰਾਮਦੇਵ ਨੇ ਮਾਫੀ ਵੀ ਮੰਗੀ ਸੀ।
ਇਹ ਵੀ ਪੜ੍ਹੋ: 'ਹਾਂ, ਮੈਂ ਹਾਂ ਅੰਧਭਗਤ, ਪਰ..!' ਮਸ਼ਹੂਰ ਅਦਾਕਾਰਾ ਨੇ ਦਿੱਤਾ ਵੱਡਾ ਬਿਆਨ
ਦੱਸ ਦੇਈਏ ਕਿ ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਇੱਕ ਮੀਡੀਆ ਮੁਲਾਕਾਤ ਦੌਰਾਨ ਬਾਬਾ ਰਾਮਦੇਵ ਨੇ ਕੰਗਨਾ ਦੀਆਂ Gen Z ਨੂੰ ਲੈ ਕੇ ਕੀਤੀਆਂ ਗਈਆਂ ਹਾਲੀਆਂ ਟਿੱਪਣੀਆਂ ਦੀ ਆਲੋਚਨਾ ਕੀਤੀ। ਕੰਗਨਾ ਨੇ ਦਿੱਲੀ ਦੇ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰ ਰਹੇ ਕੁਝ ਨੌਜਵਾਨ ਪ੍ਰਦਰਸ਼ਨਕਾਰੀਆਂ ਨੂੰ 'ਜਨਰੇਸ਼ਨ ਗਟਰ' (ਗਟਰ ਪੀੜ੍ਹੀ) ਕਿਹਾ ਸੀ। ਹਾਲਾਂਕਿ ਬਾਅਦ ਵਿੱਚ ਕੰਗਨਾ ਨੇ ਸਪੱਸ਼ਟ ਕੀਤਾ ਕਿ ਉਸ ਦਾ ਮਤਲਬ ਸਾਰੇ ਨੌਜਵਾਨਾਂ ਤੋਂ ਨਹੀਂ ਸੀ, ਸਗੋਂ ਉਸ ਨੇ ਸਿਰਫ ਕੁੱਝ ਖਾਸ ਲੋਕਾਂ ਜਾਂ ਔਰਤਾਂ ਦਾ ਹਵਾਲਾ ਦਿੱਤਾ ਸੀ"। ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਾਕਰੋਚ ਜਨਤਾ ਪਾਰਟੀ ਨੇ ਕੀਤੀ ਸੀ।
ਇਹ ਵੀ ਪੜ੍ਹੋ: ਵ੍ਰਿੰਦਾਵਨ 'ਚ ਅਦਾਕਾਰਾ ਨੇ ਸ਼ੂਟ ਕੀਤੀ 'ਬੋਲਡ ਫ਼ਿਲਮ' ! ਹੁਣ ਹੋ ਰਿਹਾ ਪਛਤਾਵਾ ਤਾਂ ਛੱਡ'ਤੀ ਇੰਡਸਟਰੀ
ਉਸਨੇ ਕਿਹਾ ਸੀ, "ਜੋ ਲੋਕ ਆਪਣੇ ਆਪ ਨੂੰ ਕਾਕਰੋਚ ਕਹਿੰਦੇ ਹਨ, ਅਤੇ ਅਸੀਂ ਕਹਿੰਦੇ ਹਾਂ ਕਿ ਕਾਕਰੋਚ ਗਟਰਾਂ ਵਿੱਚੋਂ ਨਿਕਲਦੇ ਹਨ, ਇਸ ਵਿੱਚ ਕੀ ਗਲਤ ਹੈ? ਮੇਰਾ ਮਤਲਬ ਸਿਰਫ਼ ਇਹ ਹੈ: ਜੇਕਰ ਲੋਕ ਆਪਣੇ ਆਪ ਨੂੰ ਕਾਕਰੋਚ ਕਹਿੰਦੇ ਹਨ, ਅਤੇ ਅਸੀਂ ਕਹਿੰਦੇ ਹਾਂ ਕਿ ਗਟਰ ਉਨ੍ਹਾਂ ਦਾ ਘਰ ਹੈ, ਤਾਂ ਉਨ੍ਹਾਂ ਨੂੰ ਬੁਰਾ ਕਿਉਂ ਲੱਗਦਾ? ਮੈਂ ਖੁਦ ਨੂੰ ਕਾਕਰੋਚ ਨਹੀਂ ਮੰਨਦੀ। ਜੇ ਕੋਈ ਕਹੇ ਕਿ ਮੈਂ ਗਟਰ ਵਿੱਚ ਰਹਿੰਦੀ ਹਾਂ, ਤਾਂ ਮੈਂ ਇਸ ਤੋਂ ਇਨਕਾਰ ਕਰਾਂਗੀ। ਪਰ ਜੇ ਕੋਈ ਕਾਕਰੋਚ ਹੋਣ ਦਾ ਦਾਅਵਾ ਕਰਦਾ ਹੈ, ਤਾਂ ਕੁਦਰਤੀ ਤੌਰ 'ਤੇ, ਉਹ ਗਟਰ ਵਿੱਚ ਰਹਿਣਗੇ। ਹੋਰ ਕਿੱਥੇ ਰਹਿਣਗੇ? ਪਰ ਇਹ ਕਹਿਣਾ ਕਿ ਮੈਂ ਸਾਰੇ ਨੌਜਵਾਨਾਂ ਦਾ ਹਵਾਲਾ ਦੇ ਰਹੀ ਸੀ, ਇਹ ਬਿਲਕੁਲ ਸਹੀ ਨਹੀਂ ਹੈ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
