ਬਿਨਾਂ ਕੱਪੜਿਆਂ ਦੇ ਖੜ੍ਹੀ ਅਦਾਕਾਰਾ ਦੇ ਕਮਰੇ ''ਚ ਜ਼ਬਰਦਸਤੀ ਆ ਗਿਆ ਸੀ ਸਖਸ਼

Friday, Nov 29, 2024 - 09:31 AM (IST)

ਬਿਨਾਂ ਕੱਪੜਿਆਂ ਦੇ ਖੜ੍ਹੀ ਅਦਾਕਾਰਾ ਦੇ ਕਮਰੇ ''ਚ ਜ਼ਬਰਦਸਤੀ ਆ ਗਿਆ ਸੀ ਸਖਸ਼

ਮੁੰਬਈ-‘ਦਿ ਬਿਗ ਬੈਂਗ ਥਿਊਰੀ’ ਦੀ ਅਦਾਕਾਰਾ ਨੇ ਹਾਲ ਹੀ ‘ਚ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਅਦਾਕਾਰਾ Kaley Cuoco ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਇੱਕ ਕਿੱਸਾ ਸਾਂਝਾ ਕੀਤਾ, ਜੋ ਨਾ ਸਿਰਫ ਉਸ ਦੇ ਲਈ ਬਲਕਿ ਸ਼ੋਅ ਦੇ ਹੋਸਟ ਅਤੇ ਦਰਸ਼ਕਾਂ ਲਈ ਵੀ ਹੈਰਾਨ ਕਰਨ ਵਾਲਾ ਅਨੁਭਵ ਸੀ। ਇਸ ਘਟਨਾ ‘ਚ ਅਦਾਕਾਰਾ ਨੇ ਦੱਸਿਆ ਕਿ ਕਿਵੇਂ ਇਕ ਅਜਨਬੀ ਉਸ ਦੇ ਹੋਟਲ ਦੇ ਕਮਰੇ ‘ਚ ਅਰਧ ਨਗਨ ਹੋ ਕੇ ਦਾਖਲ ਹੋ ਗਿਆ ਸੀ।‘ਦਿ ਬਿਗ ਬੈਂਗ ਥਿਊਰੀ’ ‘ਚ ਆਪਣੇ ਕਿਰਦਾਰ ਪੈਨੀ ਲਈ ਮਸ਼ਹੂਰ Kaley Cuoco ਨੇ ਹਾਲ ਹੀ ‘ਚ ਇਕ ਇੰਟਰਵਿਊ ਦੌਰਾਨ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਆਪਣੀ ਪਰਸਨਲ ਅਤੇ ਪ੍ਰੋਫੈਸ਼ਨਲ ਲਾਈਫ ਬਾਰੇ ਗੱਲ ਕੀਤੀ ਪਰ ਇੱਕ ਘਟਨਾ ਨੇ ਸ਼ੋਅ ਵਿੱਚ ਮੌਜੂਦ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

ਇਹ ਵੀ ਪੜ੍ਹੋ- Urfi Javed ਦਾ ਜੈਕੀ ਸ਼ਰਾਫ ਨਾਲ ਮਸਤੀ ਕਰਦੇ ਦਾ ਵੀਡੀਓ ਹੋਇਆ ਵਾਇਰਲ

ਕੈਲੀ ਨੇ ਦੱਸਿਆ ਕਿ ਕਿਵੇਂ ਉਹ ਹੋਟਲ ਦੇ ਕਮਰੇ ਵਿੱਚ ਨਹਾਉਣ ਤੋਂ ਬਾਅਦ ਆਪਣੇ ਵਾਲ ਸੁਕਾ ਰਹੀ ਸੀ ਅਤੇ ਅਚਾਨਕ ਇੱਕ ਵਿਅਕਤੀ ਉਸ ਦੇ ਕਮਰੇ ਵਿੱਚ ਦਾਖਲ ਹੋਇਆ। ਉਸ ਨੇ ਕਿਹਾ, ‘ਮੈਂ ਨਗਨ ਸੀ ਅਤੇ ਆਪਣੇ ਵਾਲ ਸੁਕਾ ਰਹੀ ਸੀ, ਅਚਾਨਕ ਮੈਂ ਆਪਣੇ ਕਮਰੇ ‘ਚ ਇਕ ਆਦਮੀ ਨੂੰ ਖੜ੍ਹਾ ਦੇਖਿਆ। ਕੈਲੀ ਮੁਤਾਬਕ ਇਸ ਘਟਨਾ ਦੌਰਾਨ ਉਹ ਪੂਰੀ ਤਰ੍ਹਾਂ ਡਰ ਗਈ ਸੀ.’ ਕੈਲੀ ਨੇ ਅੱਗੇ ਦੱਸਿਆ ਕਿ ਜਦੋਂ ਉਸਨੇ ਆਪਣੀ ਟੀਮ ਨੂੰ ਕਿਹਾ, ‘ਤੁਸੀਂ ਲੋਕ ਯਕੀਨ ਨਹੀਂ ਕਰੋਗੇ ਕਿ ਹੋਟਲ ਵਿੱਚ ਮੇਰੇ ਨਾਲ ਕੀ ਹੋਇਆ.’ਉਹ ਇਹ ਦੱਸਦੇ ਹੋਏ ਭਾਵੁਕ ਹੋ ਗਈ ਕਿ ਇਸ ਘਟਨਾ ਦੇ ਕਾਰਨ ਉਸ ਨੂੰ ਇੱਕ ਤਰ੍ਹਾਂ ਦੇ ਪੋਸਟ-ਟ੍ਰੋਮੈਟਿਕ ਸਟ੍ਰੈਸ ਡਿਸਆਰਡਰ ਤੋਂ ਗੁਜ਼ਰਨਾ ਪਿਆ ਸੀ। ਜਦੋਂ ਮੇਜ਼ਬਾਨ ਕੈਲੀ ਨੂੰ ਪੁੱਛਿਆ ਕਿ ਉਹ ਵਿਅਕਤੀ ਕਿਹੋ ਜਿਹਾ ਹੈ, ਤਾਂ ਕੈਲੀ ਨੇ ਹੱਸ ਕੇ ਜਵਾਬ ਦਿੱਤਾ, ‘ਉਹ ਇਕ ਹੋਟਲ ਦਾ ਕਰਮਚਾਰੀ ਸੀ।’ ਉਸ ਨੇ ਦੱਸਿਆ ਕਿ ਉਹ ਵਿਅਕਤੀ ਡਰ ਕੇ ਭੱਜਿਆ ਨਹੀਂ, ਬਲਕਿ ਉੱਥੇ ਹੀ ਖੜ੍ਹਾ ਰਿਹਾ। ਜਦੋਂ ਮੈਂ ਉਸ ਨੂੰ ਪੁੱਛਿਆ ਤਾਂ ਉਹ ਕਹਿਣ ਲੱਗਾ ਕਿ ਉਸ ਤੋਂ ਗਲਤੀ ਹੋ ਗਈ, ਉਸ ਨੂੰ ਮਾਫ ਕਰ ਦਿਓ…।

ਇਹ ਵੀ ਪੜ੍ਹੋ-Yeh Hai Mohabbatein ਦੇ ਅਦਾਕਾਰ ਜਲਦ ਹੀ ਬੱਝਣਗੇ ਵਿਆਹ ਦੇ ਬੰਧਨ 'ਚ

ਇਹ ਘਟਨਾ ਕੈਲੀ ਲਈ ਇੱਕ ਡਰਾਉਣੇ ਸੁਪਨੇ ਵਰਗੀ ਸੀ ਪਰ ਉਸ ਨੇ ਇਸ ਨੂੰ ਹਲਕੇ ਦਿਲ ਨਾਲ ਸਾਂਝਾ ਕੀਤਾ। ਇਸ ਤੋਂ ਬਾਅਦ ਕੈਲੀ ਨੇ ਵੀ ਹੱਸਦੇ ਹੋਏ ਕਿਹਾ ਕਿ ਉਹ ਅਜਿਹਾ ਅਨੁਭਵ ਕਦੇ ਯਾਦ ਨਹੀਂ ਰੱਖਣਾ ਚਾਹੇਗੀ। Kaley Cuoco ਹਾਲ ਹੀ ‘ਚ ਫ਼ਿਲਮ ‘ਰੋਲ ਪਲੇ’ ‘ਚ ਨਜ਼ਰ ਆਈ ਸੀ, ਜਿਸ ‘ਚ ਉਸ ਨੇ ਇੱਕ ਮਾਂ ਦੀ ਭੂਮਿਕਾ ਨਿਭਾਈ ਸੀ ਜੋ ਇੱਕ ਕਾਤਲ ਹੈ। ਇਸ ਫ਼ਿਲਮ ‘ਚ ਉਸ ਦੇ ਪਤੀ ਦਾ ਕਿਰਦਾਰ ਡੇਵਿਡ ਓਏਲੋਵੋ ਨੇ ਨਿਭਾਇਆ ਹੈ ਅਤੇ ਇਹ ਫ਼ਿਲਮ ਰੋਮਾਂਟਿਕ ਥ੍ਰਿਲਰ ਨਾਲ ਭਰਪੂਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Priyanka

Content Editor

Related News