ਜੌਨੀ ਮਹੇ ਦਾ ਭਜਨ ‘ਝੰਡੇ ਝੁੱਲਦੇ’ ਹੋਇਆ ਰਿਲੀਜ਼ (ਵੀਡੀਓ)

04/05/2022 4:21:35 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਜੌਨੀ ਮਹੇ ਦਾ ਹਾਲ ਹੀ ’ਚ ਨਵਾਂ ਭਜਨ ‘ਝੰਡੇ ਝੁੱਲਦੇ’ ਰਿਲੀਜ਼ ਹੋਇਆ ਹੈ। ਇਹ ਭਜਨ 29 ਮਾਰਚ ਨੂੰ ਰਿਲੀਜ਼ ਹੋਇਆ ਸੀ। ਯੂਟਿਊਬ ’ਤੇ ਇਸ ਭਜਨ ਨੂੰ ਮਹੇ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਬੀ ਪਰਾਕ ਦੇ ਘਰ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ, ਚਾਹੁਣ ਵਾਲਿਆਂ ਨੂੰ ਦਿੱਤੀ ਖ਼ੁਸ਼ਖ਼ਬਰੀ

ਭਜਨ ਨੂੰ ਜੌਨੀ ਮਹੇ ਨੇ ਆਵਾਜ਼ ਦਿੱਤੀ ਹੈ। ਇਸ ਦੇ ਬੋਲ ਬਹਾਦਰ ਸਿੰਘ ਚੱਢਾ ਨੇ ਲਿਖੇ ਹਨ। ਭਜਨ ਨੂੰ ਸੰਗੀਤ ਦਿਨੇਸ਼ ਡੀ. ਕੇ. ਨੇ ਦਿੱਤਾ ਹੈ।

ਦੱਸ ਦੇਈਏ ਕਿ ਇਸ ਦੀ ਕੰਪੋਜ਼ੀਸ਼ਨ ਆਕਾਸ਼ ਕਾਦਰੀ ਦੀ ਹੈ। ਭਜਨ ਦੀ ਵੀਡੀਓ ਡੀ. ਕੇ. ਪ੍ਰੋਡਕਸ਼ਨ ਨੇ ਬਣਾਈ ਹੈ।

ਜੌਨੀ ਮਹੇ ਦੇ ਇਸ ਤੋਂ ਪਹਿਲਾਂ ‘ਸਲੂਟ’, ‘ਸਲੂਟ 2’, ‘ਸਿਫਤਾਂ’ ਤੇ ‘ਦੀਵਾਨਾ ਤੇਰੇ ਨਾਮ ਦਾ’ ਵਰਗੇ ਗੀਤ ਰਿਲੀਜ਼ ਹੋ ਚੁੱਕੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News