ਐਕਸ਼ਨ ਕਰਨਾ ਪਸੰਦ ਹੈ : ਜਾਨ ਅਬਰਾਹਿਮ
Monday, Jan 11, 2016 - 11:02 AM (IST)

ਮੁੰਬਈ : ਬਾਲੀਵੁੱਡ ਦੇ ਮਾਚੋਮੈਨ ਜਾਨ ਅਬਰਾਹਿਮ ਦਾ ਕਹਿਣੈ ਕਿ ਉਨ੍ਹਾਂ ਨੂੰ ਐਕਸ਼ਨ ਕਰਨਾ ਪਸੰਦ ਹੈ ਅਤੇ ਅਜਿਹੇ ਦ੍ਰਿਸ਼ ਕਰਨ ਲਈ ਉਨ੍ਹਾਂ ਨੂੰ ਸੱਟ ਲੱਗਣ ਦੀ ਵੀ ਪਰਵਾਹ ਨਹੀਂ ਰਹਿੰਦੀ। ਉਨ੍ਹਾਂ ਦਾ ਅਕਸ ਫਿਲਮ ਇੰਡਸਟਰੀ ''ਚ ਐਕਸ਼ਨ ਹੀਰੋ ਦਾ ਹੈ, ਜਦਕਿ ਜਾਨ ਨੇ ਕਾਮੇਡੀ ਅਤੇ ਡਰਾਮਾ ਫਿਲਮਾਂ ਵੀ ਕੀਤੀਆਂ ਹਨ ਪਰ ਉਨ੍ਹਾਂ ਦਾ ਕਹਿਣੈ ਕਿ ਮੂਲ ਰੂਪ ''ਚ ਉਹ ਇਕ ਐਕਸ਼ਨ ਹੀਰੋ ਹੀ ਹਨ। ਉਨ੍ਹਾਂ ਨੂੰ ਇਹੀ ਸ਼ੈਲੀ ਪਸੰਦ ਹੈ।
ਜਾਨ ਨੇ ਅੱਗੇ ਕਿਹਾ, ''''ਮੈਨੂੰ ਐਕਸ਼ਨ ਪਸੰਦ ਹੈ ਅਤੇ ਮੈਂ ਮੰਨਦਾ ਹਾਂ ਕਿ ਮੈਂ ਐਕਸ਼ਨ ਹੀਰੋ ਹਾਂ। ਸੱਟ ਲੱਗਣਾ ਇਸ ਦਾ ਹਿੱਸਾ ਹੈ। ਮੈਂ ਹੁਣੇ ਜਿਹੇ ਗੋਡਿਆਂ ਦੇ ਤਿੰਨ ਆਪਰੇਸ਼ਨ ਕਰਵਾਏ ਹਨ। ਪੈਰ ਦਾ ਵੀ ਇਕ ਆਪਰੇਸ਼ਨ ਕਰਵਾਇਆ ਹੈ। ਮੇਰੇ ਦੋਹਾਂ ਹੱਥਾਂ ਦੀਆਂ ਹੱਡੀਆਂ ਟੁੱਟ ਚੁੱਕੀਆਂ ਹਨ। ਹੁਣ ਮੈਂ ਸਿਹਤਮੰਦ, ਮਜ਼ਬੂਤ ਅਤੇ ਤੇਜ਼ ਹਾਂ। ਮੈਨੂੰ ਅਕਸਰ ਸੱਟ ਲੱਗਦੀ ਰਹਿੰਦੀ ਹੈ। ਮੈਂ ਐਕਸ਼ਨ ਲਈ ਹੀ ਆਇਆ ਸੀ। ਮੈਂ ਅਕਸਰ ਡਾਂਸ ਨਹੀਂ ਕਰਦਾ। ਜੇਕਰ ਮੈਂ ਡਾਂਸਰ ਹੁੰਦਾ ਤਾਂ ਮੈਨੂੰ ਸੱਟ ਨਾ ਲੱਗਦੀ। ਫਰਾਕ ਪਹਿਨ ਕੇ ਡਾਂਸ ਕਰਨਾ ਸੌਖਾ ਹੈ ਪਰ ਐਕਸ਼ਨ ਮੁਸ਼ਕਿਲ ਹੈ।